Farmers Protest: ਖੱਟਰ ਸਰਕਾਰ ਪੰਜਾਬ ਦੇ ਨਿਹੱਥੇ ਨੌਜਵਾਨ ਉਪਰ ਤਸ਼ੱਦਦ ਦੇ ਮਾਮਲੇ ਵਿਚ ਸਖ਼ਤ ਕਾਰਵਾਈ ਕਰੇ : ਕੈਪਟਨ ਅਮਰਿੰਦਰ

ਏਜੰਸੀ

ਖ਼ਬਰਾਂ, ਪੰਜਾਬ

ਹਰਿਆਣਾ ਪੁਲਿਸ ਵਲੋਂ ਸਾਡੇ ਨੌਜਵਾਨ ਕਿਸਾਨ ਪ੍ਰਿਤਪਾਲ ਸਿੰਘ ’ਤੇ ਕੀਤੇ ਤਸ਼ੱਦਦ ਦੀ ਮੈਂ ਸਖ਼ਤ ਨਿੰਦਾ ਕਰਦਾ ਹਾਂ

Captain Amarinder Singh

Farmers Protest: ਚੰਡੀਗੜ੍ਹ (ਭੁੱਲਰ): ਖਨੌਰੀ ਬਾਰਡਰ ਉਤੇ ਹਰਿਆਣਾ ਪੁਲਿਸ ਵਲੋਂ ਕਿਸਾਨਾਂ ਉਤੇ ਕੀਤੀ ਕਾਰਵਾਈ ਵਿਰੁਧ ਭਾਜਪਾ ਆਗੂ ਵੀ ਨਿੱਤਰ ਆਏ ਹਨ। ਸੀਨੀਅਰ ਭਾਜਪਾ ਆਗੂ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰਿਆਣਾ ਪੁਲਿਸ ਦੀ ਕਾਰਵਾਈ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਖੱਟਰ ਸਰਕਾਰ ਪੰਜਾਬ ਦੇ ਨਿਹੱਥੇ ਨੌਜਵਾਨ ’ਤੇ ਤਸ਼ੱਦਦ ਕਰਨ ਵਾਲੇ ਹਰਿਆਣਾ ਪੁਲਿਸ ਦੇ ਮੁਲਾਜ਼ਮਾਂ ਵਿਰੁਧ ਸਖ਼ਤ ਕਾਰਵਾਈ ਕਰੇ।

ਉਨ੍ਹਾਂ ਨੇ ਇਸ ਸਬੰਧੀ ਟਵੀਟ ਕਰ ਕੇ ਆਖਿਆ ਹੈ ਕਿ ਹਰਿਆਣਾ ਪੁਲਿਸ ਵਲੋਂ ਸਾਡੇ ਨੌਜਵਾਨ ਕਿਸਾਨ ਪ੍ਰਿਤਪਾਲ ਸਿੰਘ ’ਤੇ ਕੀਤੇ ਤਸ਼ੱਦਦ ਦੀ ਮੈਂ ਸਖ਼ਤ ਨਿੰਦਾ ਕਰਦਾ ਹਾਂ। ਮੈਂ ਹਰਿਆਣਾ ਦੇ ਮੁੱਖ ਮੰਤਰੀ ਨੂੰ ਬੇਨਤੀ ਕਰਦਾ ਹਾਂ ਕਿ ਪੁਲਿਸ ਵਾਲਿਆਂ ਵਿਰੁਧ ਸਖ਼ਤ ਕਾਰਵਾਈ ਕਰਨ, ਜੋ ਇਕ ਨਿਹੱਥੇ ਨੌਜਵਾਨ ਨੂੰ ਬੁਰੀ ਤਰ੍ਹਾਂ ਕੁੱਟਣ ਦੇ ਦੋਸ਼ੀ ਹਨ। ਇਹ ਨੌਜਵਾਨ ਸਿਰਫ਼ ਲੋਕਾਂ ਨੂੰ ਲੰਗਰ ਵਰਤਾ ਰਿਹਾ ਸੀ।

(For more Punjabi news apart from Farmers Protest, stay tuned to Rozana Spokesman)