ਸਿੱਧੂ ਮੂਸੇਵਾਲਾ ਦੀ ਹਵੇਲੀ ਪਹੁੰਚੇ ਪਾਲ ਸਿੰਘ ਸਮਾਉਂ, ਮਾਤਾ ਚਰਨ ਕੌਰ ਨੂੰ ਦਿੱਤਾ ਆਪਣੇ ਵਿਆਹ ਦਾ ਸੱਦਾ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਮਾਤਾ ਨੇ ਵੀ ਦਿੱਤਾ ਸ਼ਗਨ

Pal Singh Samaun Invitation to Mata Charan Kaur's wedding

ਇੰਟਰਨੈਸ਼ਨਲ ਬੋਲੀਆਂ ਦੇ ਕਲਾਕਾਰ ਪਾਲ ਸਿੰਘ ਸਮਾਓਂ ਨੂੰ ਭਲਾ ਕੌਣ ਨਹੀਂ ਜਾਣਦਾ, ਆਪਣੀ ਕਲਾਕਾਰੀ ਨਾਲ ਉਨ੍ਹਾਂ ਨੇ ਦੇਸ਼ ਹੀ ਨਹੀਂ ਵਿਦੇਸ਼ਾਂ ਵਿਚ ਵੀ ਲੋਹਾ ਮਨਵਾਇਆ ਹੈ। ਹੁਣ ਉਨ੍ਹਾਂ ਨੇ ਹਾਲ ਹੀ 'ਚ ਆਪਣੇ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜੋ ਕਾਫ਼ੀ ਵਾਇਰਲ ਹੋ ਰਹੀਆਂ ਹਨ।

ਦੱਸ ਦਈਏ ਕਿ ਪਾਲ ਸਿੰਘ ਸਮਾਓਂ ਦਾ ਵਿਆਹ ਰੱਖਿਆ ਹੋਇਆ ਹੈ, ਜਿਸ ਦਾ ਸੱਦਾ ਪੱਤਰ ਦੇਣ ਉਹ ਸਿੱਧੂ ਮੂਸੇਵਾਲਾ ਦੀ ਹਵੇਲੀ 'ਚ ਪਹੁੰਚੇ। ਇਸ ਦੌਰਾਨ ਦੀਆਂ ਕਈ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਪਾਲ ਸਿੰਘ ਸਮਾਓਂ ਨੇ ਕੈਪਸ਼ਨ 'ਚ ਲਿਖਿਆ, ''ਵਿਆਹ ਦਾ ਸੱਦਾ ਪੱਤਰ ਦੇਣ ਸਮੇਂ ਖੁਸ਼ੀ ਦੇ ਪਲ। ਮਾਤਾ ਚਰਨ ਕੌਰ ਨੇ ਵੀ ਪਾਲ ਸਿੰਘ ਸਮਾਓਂ ਨੂੰ ਸ਼ਗਨ ਦਿੱਤਾ।