photo
ਪੰਜਾਬ ਵਿਚ ਹਰ ਰੋਜ਼ ਤੇਜ਼ ਧੁੱਪ ਨਿਕਲਣ ਨਾਲ ਦਿਨ ਦੇ ਤਾਪਮਾਨ ਵਿਚ ਵਾਧਾ ਹੋਇਆ ਤੇ ਦੁਪਹਿਰ ਵੇਲੇ ਗਰਮੀ ਮਹਿਸੂਸ ਕੀਤੀ ਜਾ ਰਹੀ ਹੈ ਪਰ ਕਈ ਥਾਈਂ ਹੁਣ ਵੀ ਸਵੇਰੇ ਸੰਘਣੀ ਧੁੰਦ ਛਾਈ ਹੁੰਦੀ ਹੈ ਜਿਸ ਨਾਲ ਕਈ ਹਾਦਸੇ ਵਾਪਰ ਰਹੇ ਹਨ। ਧੁੰਦ ਕਾਰਨ ਅੱਜ ਵੀ ਇਕ ਹਾਦਸਾ ਵਾਪਰਿਆ। ਅੱਜ ਹੋਲੇ ਮਹੱਲੇ ਮੌਕੇ ਅਨੰਦਪੁਰ ਸਾਹਿਬ ਜਾ ਰਹੀ ਸੰਗਤ ਦਾ ਐਕਸੀਡੈਂਟ ਹੋ ਗਿਆ। ਕਸਬਾ ਭਰਤਗੜ੍ਹ ਵਿਖੇ ਸੰਗਤ ਨਾਲ ਭਰੀ ਟਰਾਲੀ ਪਲਟ ਗਈ। ਹਾਦਸੇ ਵਿਚ ਟਰਾਲੀ 'ਚ ਸਵਾਰ ਸ਼ਰਧਾਲੂਆਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਹਾਲਾਂਕਿ ਰਾਹਤ ਦੀ ਗੱਲ ਹੈ ਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ।