ਧੁੰਦ ਕਾਰਨ PRTC ਬੱਸ ਅਤੇ ਕਾਰ ਦੀ ਆਪਸ ਵਿਚ ਹੋਈ ਟੱਕਰ, ਇਕ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗਰਭਵਤੀ ਪਤਨੀ ਅਤੇ ਪੁੱਤਰ ਜ਼ਖ਼ਮੀ

Patiala Accident News in punjabi

 Patiala Accident News in punjabi : ਪੰਜਾਬ ਵਿੱਚ ਅੱਜ ਸਵੇਰ ਦੀ ਧੁੰਦ ਦੌਰਾਨ ਪਟਿਆਲਾ ਦੇ ਸਮਾਣਾ ਵਿੱਚ ਇੱਕ ਪੀਆਰਟੀਸੀ ਬੱਸ ਅਤੇ ਇੱਕ ਕਾਰ ਦੀ ਟੱਕਰ ਹੋ ਗਈ। ਹਾਦਸੇ ਵਿਚ ਕਾਰ ਡਰਾਈਵਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਉਸ ਦੀ ਗਰਭਵਤੀ ਪਤਨੀ ਅਤੇ ਇੱਕ ਬੱਚਾ ਜ਼ਖ਼ਮੀ ਹੋ ਗਏ। ਹਾਦਸੇ ਵਿਚ ਬੱਸ ਕੰਡਕਟਰ ਵੀ ਜ਼ਖ਼ਮੀ ਹੋਇਆ ਹੈ। ਸਾਰਿਆਂ ਨੂੰ ਪਟਿਆਲਾ ਲਿਜਾਇਆ ਗਿਆ। ਜ਼ਖ਼ਮੀਆਂ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ।

 ਰਿਪੋਰਟਾਂ ਅਨੁਸਾਰ, ਬੱਸ ਸਮਾਣਾ ਤੋਂ ਪਟਿਆਲਾ ਜਾ ਰਹੀ ਸੀ, ਜਦੋਂ ਕਿ ਕਾਰ ਅੰਬਾਲਾ ਤੋਂ ਆ ਰਹੀ ਸੀ। ਦੋਵੇਂ ਵਾਹਨ ਆਹਮੋ-ਸਾਹਮਣੇ ਟਕਰਾ ਗਏ। ਜ਼ਖ਼ਮੀਆਂ ਨੂੰ ਤੁਰੰਤ ਪਟਿਆਲਾ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।