‘328 ਪਾਵਨ ਸਰੂਪਾਂ ਲਈ ਸ਼੍ਰੋਮਣੀ ਕਮੇਟੀ SIT ਨੂੰ ਨਹੀਂ ਦੇ ਰਹੀ ਸਹਿਯੋਗ?'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੁਲਤਾਨਵਿੰਡ ਵਿਖੇ ਭਾਈ ਬਲਦੇਵ ਸਿੰਘ ਵਡਾਲਾ, ਭਾਈ ਸੁਖਜੀਤ ਸਿੰਘ ਖੋਸਾ ਵੱਲੋਂ ਵਿਸ਼ੇਸ਼ ਪ੍ਰੈਸ ਕਾਨਫਰੰਸ

‘Shiromani Committee not cooperating with SIT for 328 Holy Sarups?'

ਸ੍ਰੀ ਅੰਮ੍ਰਿਤਸਰ ਸਾਹਿਬ: 328 ਪਾਵਨ ਸਰੂਪਾਂ ਦੇ ਅਹਿਮ ਮਸਲੇ ’ਤੇ ਭਾਈ ਬਲਦੇਵ ਸਿੰਘ ਵਡਾਲਾ, ਭਾਈ ਸੁਖਜੀਤ ਸਿੰਘ ਖੋਸਾ ਵੱਲੋਂ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਕੀਤੀ ਗਈ। ਜਿਸ ਵਿੱਚ ਉਨਾਂ 328 ਪਾਵਨ ਸਰੂਪਾਂ ਦੀ ਜਾਂਚ ਕਰ ਰਹੀ ਟੀਮ ਵੱਲੋਂ ਮਾਣਯੋਗ ਹਾਈਕੋਰਟ ਵਿੱਚ ਜਵਾਬਦੇਹੀ ’ਚ ਕਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਆਦੇਸ਼ ਅਤੇ ਜਾਗਤ ਜੋਤ ਸਤਿਕਾਰ ਐਕਟ ਦੇ ਬਾਵਜੂਦ ਵੀ ਸ਼੍ਰੋਮਣੀ ਕਮੇਟੀ ਪੂਰਨ ਤੌਰ ’ਤੇ ਸਹਿਯੋਗ ਨਹੀਂ ਕਰ ਰਹੀ। ਜਿਸ ਕਰਕੇ ਤਫਤੀਸ਼ ਮੁਕੰਮਲ ਨਹੀਂ ਹੋ ਰਹੀ।

ਕਿਹਾ ਧਾਮੀ ਸਾਹਬ ਨੂੰ ਕੀ ਦਿੱਕਤ ਹੈ 328 ਪਾਵਨ ਸਰੂਪ ਲੱਭਣ ਵਿੱਚ?

ਸਿੱਟ 2008 ਤੋਂ 2020 ਤੱਕ ਦਾ ਰਿਕਾਰਡ ਮੰਗ ਰਹੀ ਹੈ। 19/5/16 ਦੀ ਘਟਨਾ ਦੀ ਜਾਣਕਾਰੀ ਮੰਗ ਰਹੀ ਹੈ, ਜੇਕਰ ਸ਼੍ਰੋਮਣੀ ਕਮੇਟੀ ਦਾ ਕਸੂਰ ਹੀ ਕੋਈ ਨਹੀਂ, ਫਿਰ ਦਸਤਾਵੇਜ਼ ਦੇਣ ’ਚ ਕੀ ਹਰਜ਼ ਹੈ?

ਕਿਹਾ ਸਿੱਟ ਨੂੰ ਵੀ ਗੁਜਾਰਿਸ਼ ਹੈ ਕਿ ਉਹ ਸਿਖ ਸੰਗਤ ਦੀਆਂ ਭਾਵਨਾਵਾਂ ਦਾ ਖਿਆਲ ਰੱਖੇ, ਜਿੰਨਾ ਮੁਲਜ਼ਮਾਂ ਦੀ ਮਾਣਯੋਗ ਅਦਾਲਤ ਨੇ ਜ਼ਮਾਨਤ ਰੱਦ ਕਰ ਦਿੱਤੀ ਹੈ ਜਾਂ ਜਿੰਨਾਂ ਨੇ ਜ਼ਮਾਨਤਾਂ ਵਾਪਸ ਲੈ ਲਈਆਂ ਹਨ, ਉਨਾਂ ਨੂੰ ਸਿੱਟ ਗ੍ਰਿਫ਼ਤਾਰ ਕਰੇ, ਕਿਉਂ ਨਹੀਂ ਕਰ ਰਹੀ? ਰੂਪ ਸਿੰਘ ਸਕੱਤਰ ’ਤੇ ਕੀ ਕਾਰਵਾਈ ਕੀਤੀ ਦੱਸਿਆ ਜਾਏ?

ਕਿਹਾ ‘ਜੇਕਰ ਈਸ਼ਰ ਸਿੰਘ ਐਡਵੋਕੇਟ ਕਮਿਸ਼ਨ ਤਿੰਨ ਸਾਥੀਆਂ ਨਾਲ 40 ਦਿਨਾਂ ’ਚ 1100 ਸਫਿਆਂ ਦੀ ਪੜਤਾਲ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਪੇਸ਼ ਕਰ ਸਕਦੇ ਹਨ, ਬਿਨਾ ਕਿਸੇ ਸਹਿਯੋਗ ਦੇ ਫਿਰ ਦੇਰੀ ਕਿਉਂ?’

ਮੌਜੂਦ ਹੋਏ ਨੁਮਾਇੰਦਿਆਂ ’ਚ ਭਾਈ ਨਿਰਮਲ ਸਿੰਘ ਸਹਿ ਸਕੱਤਰ, ਬਾਪੂ ਸੁਖਵੰਤ ਸਿੰਘ ਪੰਨੂ, ਭਾਈ ਸਤਵੰਤ ਸਿੰਘ ਵੇਰਕਾ, ਭਾਈ ਮਨਪ੍ਰੀਤ ਸਿੰਘ, ਭਾਈ ਅਮਨਪ੍ਰੀਤ ਸਿੰਘ ਮਹੱਦੀਪੁਰ, ਭਾਈ ਅਮਰੀਕ ਸਿੰਘ ਖੋਸਾ, ਭਾਈ ਇੰਦਰਜੀਤ ਸਿੰਘ ਹਾਜ਼ਰ ਸਨ।