ਸੁਨਿਆਰੇ ਨੂੰ ਗੋਲੀ ਮਾਰ ਕੇ ਲੁਟੀ 45 ਹਜ਼ਾਰ ਦੀ ਨਕਦੀ
ਅੱਡਾ ਢੰਡ ਵਿਖੇ ਇਕ ਸੁਨਿਆਰੇ ਨੂੰ ਦੁਕਾਨ ਵਿਚ ਦਿਨ ਦਿਹਾੜੇ ਚਾਰ ਪਸਤੌਲ ਧਾਰੀ ਨੌਜਵਾਨਾਂ ਨੇ ਗੋਲੀ ਮਾਰ ਕੇ ਦੁਕਾਨ ਮਾਲਕ ਕੋਲੋ 45 ਹਜ਼ਾਰ ਨਗਦ ਲੁੱਟਕੇ ਫਰਾਰ ਹੋ ਗਏ।
ਝਬਾਲ/ਤਰਨ ਤਾਰਨ, 10 ਅਗੱਸਤ (ਤੇਜਿੰਦਰ ਸਿੰਘ ਝਬਾਲ/ਬਲਦੇਵ ਸਿੰਘ ਪੰਨੂ, ਪਵਨ ਬੁੱਗੀ) : ਅੱਡਾ ਢੰਡ ਵਿਖੇ ਇਕ ਸੁਨਿਆਰੇ ਨੂੰ ਦੁਕਾਨ ਵਿਚ ਦਿਨ ਦਿਹਾੜੇ ਚਾਰ ਪਸਤੌਲ ਧਾਰੀ ਨੌਜਵਾਨਾਂ ਨੇ ਗੋਲੀ ਮਾਰ ਕੇ ਦੁਕਾਨ ਮਾਲਕ ਕੋਲੋ 45 ਹਜ਼ਾਰ ਨਗਦ ਲੁੱਟਕੇ ਫਰਾਰ ਹੋ ਗਏ।
ਜਾਣਕਾਰੀ ਅਨੁਸਾਰ ਥਾਣਾਂ ਸਰਾਏ ਅਮਾਨਤ ਖਾਂ ਅਧੀਨ ਆਉਦੇ ਅੱਡਾ ਢੰਡ ਵਿਖੇ ਇਕ ਸਿਮਰਨ ਜਿਊਲਰਜ ਦੀ ਦੁਕਾਨ ਤੇ ਜਦੋ ਉਸ ਦੇ ਮਾਲਕ ਅਮਰਜੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਨੇ ਅਪਣੇ ਦਾਦੇ ਗੁਰਦੀਪ ਸਿੰਘ ਨਾਲ ਆ ਕੇ ਦੁਕਾਨ ਖੋਲ੍ਹੀ ਅਤੇ ਉਹ ਦੁਕਾਨ ਵਿਚ ਬੈਠਾ ਹੀ ਸੀ ਕਿ ਇੰਨੇ ਨੂੰ ਚਾਰ ਮੋਟਰਸਾਈਕਲਾਂ 'ਤੇ ਆਏ ਚਾਰ ਨੌਜਵਾਨ ਜਿਨ੍ਹਾਂ ਵਿਚੋਂ ਤਿੰਨ ਮੋਨੇ ਤੇ ਇਕ ਸਰਦਾਰ ਸੀ ਅਤੇ ਉਨ੍ਹਾਂ ਅਪਣੇ ਢਕੇ ਹੋਏ ਸਨ ਹੱਥਾਂ ਵਿਚ ਪਸਤੌਲ ਲੈ ਕੇ ਅੰਦਰ ਆਏ ਅਤੇ ਅਮਰਜੀਤ ਸਿੰਘ ਨੂੰ ਸਾਰੇ ਪੈਸੇ ਤੇ ਸੋਨਾ ਦੇਣ ਲਈ ਕਿਹਾ। ਅਮਰਜੀਤ ਸਿੰਘ ਵਲੋਂ ਵਿਰੋਧ ਕਰਨ 'ਤੇ ਲੁਟੇਰਿਆਂ ਨੇ ਅਮਰਜੀਤ ਸਿੰਘ ਨੂੰ ਗੋਲੀ ਮਾਰ ਦਿੱਤੀ ਜੋ ਅਮਰਜੀਤ ਸਿੰਘ ਦੇ ਪੱਟ ਵਿਚ ਲੱਗੀ। ਇੰਨੇ ਨੂੰ ਲੁਟੇਰੇ ਬੈਗ ਜਿਸ ਵਿਚ 45 ਹਜ਼ਾਰ ਦੀ ਨਕਦੀ ਪਾ ਕੇ ਫ਼ਰਾਰ ਹੋ ਗਏ।
ਘਟਨਾ ਦਾ ਪਤਾ ਚਲਦਿਆਂ ਹੀ ਡੀ.ਐਸ.ਪੀ ਪਿਆਰਾ ਸਿੰਘ, ਥਾਣਾ ਝਬਾਲ ਮੁਖੀ ਹਰਚੰਦ ਸਿੰਘ, ਥਾਣਾ ਸਰਾਏ ਅਮਾਨਤ ਖਾਂ ਦਾ ਮੂਖੀ ਇੰਸਪੈਕਟਰ ਕਿਰਪਾਲ ਸਿੰਘ ਫੋਰਸ ਸਮੇਤ ਮੌਕੇ 'ਤੇ ਪਹੁੰਚੇ। ਜਿਨ੍ਹਾਂ ਨੇ ਸੀ.ਸੀ.ਟੀ.ਵੀ ਕੈਮਰਿਆਂ ਦੀ ਸਹਾਇਤਾ ਨਾਲ ਜਾਂਚ ਸ਼ੂਰੂ ਕਰ ਦਿਤੀ ਹੈ। ਜਦਕਿ ਗੋਲੀ ਨਾਲ ਜ਼ਖ਼ਮੀ ਅਮਰਜੀਤ ਸਿੰਘ ਨੂੰ ਅੰਮ੍ਰਿਤਸਰ ਦੇ ਇਕ ਪ੍ਰਾਈਵੇਟ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।