ਬਿਲਾਂ ਦੀਆਂ ਅਦਾਇਗੀਆਂ ਨਾ ਹੋਣ 'ਤੇ ਭੜਕੇ ਮੁਲਾਜ਼ਮਾਂ ਨੇ ਖ਼ਜ਼ਾਨਾ ਦਫ਼ਤਰ ਘੇਰਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸੁਬਾਰਡੀਨੇਟ ਸਰਵਿਸ ਫ਼ੈਡਰੇਸ਼ਨ ਹੈਡ ਆਫ਼ਿਸ ਜ਼ਿਲ੍ਹਾ ਪਟਿਆਲਾ ਨੇ ਜ਼ਿਲ੍ਹਾ ਖ਼ਜ਼ਾਨਾ ਦਫ਼ਤਰ ਪਟਿਆਲਾ ਅੱਗੇ ਜ਼ਿਲ੍ਹਾ ਪ੍ਰਧਾਨ ਕ੍ਰਿਸ਼ਨ ਕਲਵਾਣੂ, ਬਲਬੀਰ ਸਿੰਘ ਮੰਡੋਲੀ..

Protest

 

ਪਟਿਆਲਾ, 11 ਅਗੱੱਸਤ (ਰਣਜੀਤ ਰਾਣਾ ਰੱਖੜਾ) : ਪੰਜਾਬ ਸੁਬਾਰਡੀਨੇਟ ਸਰਵਿਸ ਫ਼ੈਡਰੇਸ਼ਨ ਹੈਡ ਆਫ਼ਿਸ ਜ਼ਿਲ੍ਹਾ ਪਟਿਆਲਾ ਨੇ ਜ਼ਿਲ੍ਹਾ ਖ਼ਜ਼ਾਨਾ ਦਫ਼ਤਰ ਪਟਿਆਲਾ ਅੱਗੇ ਜ਼ਿਲ੍ਹਾ ਪ੍ਰਧਾਨ ਕ੍ਰਿਸ਼ਨ ਕਲਵਾਣੂ, ਬਲਬੀਰ ਸਿੰਘ ਮੰਡੋਲੀ, ਚਮਕੌਰ ਸਿੰਘ ਧਰੋਕੀ, ਲਖਵਿੰਦਰ ਖਾਨਪੁਰ ਦੀ ਅਗਵਾਈ ਹੇਠ ਰੋਸ ਧਰਨਾ ਦਿਤਾ। ਪ.ਸ.ਸ.ਫ. ਦੇ ਸੂਬਾ ਆਗੂ ਦਰਸ਼ਨ ਬੇਲੂਮਾਜਰਾ, ਜਸਵੀਰ ਸਿੰਘ ਖੋਖਰ, ਦਰਸ਼ਨ ਸਿੰਘ ਰੋਂਗਲਾ, ਛੱਜੂ ਰਾਮ, ਹਰਬੀਰ ਸਿੰਘ ਸੁਨਾਮ ਆਦਿ ਨੇ ਦਸਿਆ ਕਿ ਪੰਜਾਬ ਸਰਕਾਰ ਵਲੋਂ ਖ਼ਜ਼ਾਨਾ ਦਫ਼ਤਰ 'ਤੇ ਲਾਈ ਅਣਐਲਾਨੀ ਰੋਕ ਕਾਰਨ ਵੱਖ-ਵੱਖ ਵਿਭਾਗ ਜਿਵੇਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਭਾਖੜਾ ਮੇਨ ਲਾਇਨ ਦੇਵੀਗੜ੍ਹ ਮੰਡਲ, ਸਿਖਿਆ ਵਿਭਾਗ, ਜੰਗਲਾਤ ਵਿਭਾਗ, ਪਸ਼ੂ ਪਾਲਣ ਵਿਭਾਗ ਆਦਿ ਦੇ ਸੈਂਕੜੇ ਮੁਲਾਜ਼ਮਾਂ ਦੇ 7 ਫ਼ੀ ਸਦੀ ਅਤੇ 10 ਫ਼ੀ ਸਦੀ ਦੇ ਡੀ.ਏ. ਦੇ ਬਕਾਏ, ਤਨਖਾਹਾਂ ਦੇ ਬਕਾਏ, ਮੈਡੀਕਲ ਬਿਲ, ਜੀ.ਪੀ.ਐਫ ਬਿੱਲ ਅਤੇ ਰਿਟਾਇਰੀ ਅਤੇ ਮ੍ਰਿਤਕ ਮੁਲਾਜ਼ਮਾਂ ਦੇ ਲੱਖਾਂ ਰੁਪਏ ਦੇ ਬਿਲ ਸਾਲ-ਸਾਲ ਤੋਂ ਖ਼ਜ਼ਾਨਾ ਦਫ਼ਤਰ ਪਟਿਆਲਾ 'ਚ ਪੈਂਡਿੰਗ ਪਏ ਹਨ, ਜਿਸ ਕਾਰਨ ਮੁਲਾਜਮਾਂ ਨੂੰ ਸਮੇਂ-ਸਿਰ ਪੇਮੈਂਟਾਂ ਨਾ ਮਿਲਣ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਬੁਲਾਰਿਆਂ ਨੇ ਮੰਗ ਕੀਤੀ ਕਿ ਚੋਣ ਵਾਅਦਿਆਂ ਮੁਤਾਬਕ ਸਾਰੇ ਦਿਹਾੜੀਦਾਰ, ਕੰਟਰੈਕਟ ਤੇ ਥਰੂ ਕੰਟਰੈਕਟ ਮੁਲਾਜ਼ਮ ਬਿਨਾਂ ਸ਼ਰਤ ਪੱਕੇ ਕੀਤੇ ਜਾਣ, ਸੀ.ਪੀ.ਐਫ. ਤੇ ਪੁਰਾਣੀ ਪੈਨਸ਼ਨ 'ਚ ਆਏ ਮੁਲਾਜ਼ਮਾਂ ਦੇ ਬਕਾਏ ਰਿਫ਼ੰਡ ਕੀਤੇ ਜਾਣ। ਧਰਨੇ ਨੂੰ ਸੰਬੋਧਨ ਕਰਦਿਆਂ ਪ੍ਰਕਾਸ਼ ਗੰਡਾਖੇੜੀ, ਗੁਰਮੀਤ ਸਿੰਘ ਪਟਿਆਲਾ, ਪਵਨ ਕੁਮਾਰ ਪਾਤੜਾਂ, ਹਰੀ ਰਾਮ ਨਿੱਕਾ, ਮਾਨ ਸਿੰਘ, ਹਰਦੇਵ ਸਮਾਣਾ, ਕ੍ਰਿਸ਼ਨ ਸਿੰਘ ਖਨੌਰੀ, ਪ੍ਰਕਾਸ਼ ਸਿੰਘ ਆਦਿ ਨੇ ਕਿਹਾ ਕਿ ਖ਼ਜ਼ਾਨਾ ਅਫ਼ਸਰ ਵਲੋਂ ਯੂਨੀਅਨ ਦੇ ਵਫਦ ਨੂੰ ਬੁਲਾ ਕੇ ਬੇਇੱਜ਼ਤੀ ਕਰਨ 'ਤੇ 29 ਅਗੱਸਤ ਨੂੰ ਜ਼ਿਲ੍ਹਾ ਖ਼ਜ਼ਾਨਾ ਦਫਤਰ ਅੱਗੇ ਸਮੁੱਚੇ ਵਿਭਾਗਾਂ ਦੇ ਮੁਲਾਜ਼ਮਾਂ ਵਲੋਂ ਵਿਸ਼ਾਲ ਰੋਸ ਰੈਲੀ ਕਰਨ ਉਪਰੰਤ ਮਿੰਨੀ ਸਕੱਤਰੇਤ ਅੱਗੇ ਰੋਡ ਜਾਮ ਕੀਤਾ ਜਾਵੇਗਾ।