ਭਾਜਪਾ ਨੇਤਾ ਦੀ ਮੌਤ 'ਤੇ ਦੁੱਖ ਪ੍ਰਗਟ ਕਰਨ ਮੁਕਤਸਰ ਪਹੁੰਚੇ ਸਾਬਕਾ ਮੁੱਖ ਮੰਤਰੀ
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸ਼੍ਰੀ ਮੁਕਤਸਰ ਸਾਹਿਬ 'ਚ ਬੀਤੇ ਦਿਨੀਂ ਭਾਜਪਾ ਦੇ ਸੂਬਾਈ ਨੇਤਾ ਸੁਭਾਸ਼ ਭਟੇਜਾ ਦੀ ਹੋਈ ਮੌਤ 'ਤੇ ਦੁੱਖ ਪ੍ਰਗਟ ਕਰਨ ਲਈ ਪਹੁੰਚੇ।
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸ਼੍ਰੀ ਮੁਕਤਸਰ ਸਾਹਿਬ 'ਚ ਬੀਤੇ ਦਿਨੀਂ ਭਾਜਪਾ ਦੇ ਸੂਬਾਈ ਨੇਤਾ ਸੁਭਾਸ਼ ਭਟੇਜਾ ਦੀ ਹੋਈ ਮੌਤ 'ਤੇ ਦੁੱਖ ਪ੍ਰਗਟ ਕਰਨ ਲਈ ਪਹੁੰਚੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸਮੇਂ ਉਨ੍ਹਾਂ ਨੇ ਕਿਹਾ ਇਸ ਦੇ ਪਿੱਛੇ ਇਹ ਹੈ ਕਿ ਜਿਨ੍ਹਾਂ ਖੇਤੀ ਉੱਤੇ ਖਰਚ ਹੁੰਦਾ ਹੈ ਓਨਾ ਮੁਨਾਫਾ ਨਹੀਂ ਹੁੰਦਾ। ਕਾਂਗਰਸ ‘ਤੇ ਵਰ੍ਹਦੇ ਹੋਏ ਕਿਹਾ ਕਿ ਉਨ੍ਹਾਂ ਦਾ ਇਹ ਡਰਾਮਾ ਸੀ, ਵੋਟਾਂ ਲੈਣ ਲਈ ਕਿਹਾ ਸੀ ਕੀ ਕਿਸਾਨਾਂ ਦਾ ਕਰਜਾ ਮੁਆਫ ਕੀਤਾ ਜਾਵੇਗਾ।
ਇਹਨਾਂ ਦਾ ਕਹਿਣਾ ਹੈ ਕੀ ਇਹ ਇੱਕ ਕਮੇਟੀ ਬਨਾਉਣਗੇ ਅਤੇ ਉਸਦੀ ਰਿਪੋਰਟ ਆਵੇਗੀ ਫਿਰ ਦੇਖਾਂਗੇ ਕੀ ਕਿਸਾਨ ਕਿੰਨਾ ਕਰਜਈ ਹੈ। ਇੱਕ ਕਿਸਾਨ ਜਿਸ ਨੇ ਆਪਣੇ ਆਪ ਖੁਦਕੁਸ਼ੀ ਕੀਤੀ ਹੈ ਅਤੇ ਆਪਣੀ ਮੌਤ ਦਾ ਜਿੰਮੇਵਾਰ ਕੈਪਟਨ ਸਾਹਿਬ ਨੂੰ ਦੱਸਿਆ ਹੈ ਅਤੇ ਆਪਣੇ ਸੁਸਾਇਡ ਨੋਟ ‘ਚ ਕੈਪਟਨ ਨੂੰ ਜਿੰਮੇਵਾਰ ਠਹਿਰਾਇਆ ਹੈ ਤਾਂ ਇਸ ਦੇ ਬਾਰੇ ਵਿੱਚ ਬੋਲਦੇ ਹੋਏ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕੀ ਜੇਕਰ ਹੋਰਾਂ 'ਤੇ ਐਕਸ਼ਨ ਹੁੰਦਾ ਹੈ ਤਾਂ ਉਨ੍ਹਾਂ ਉੱਤੇ ਵੀ ਹੋਣਾ ਚਾਹੀਦਾ ਹੈ,ਇਹ ਬਹੁਤ ਵੱਡਾ ਨੈਸ਼ਨਲ ਮਸਲਾ ਹੈ।
ਇਸ ਲਈ ਸਭ ਨੂੰ ਬੈਠ ਕੇ ਧਿਆਨ ਦੇਣਾ ਚਾਹੀਦਾ ਹੈ,ਇਹ ਸੁੱਤਾ ਹੋਇਆ ਸ਼ੇਰ ਹੁੰਦਾ ਹੈ ਜੇਕਰ ਇਹ ਜਾਗ ਪਏ ਤਾਂ ਉਸਨੂੰ ਸੰਭਾਲਨਾ ਬਹੁਤ ਮੁਸ਼ਕਿਲ ਹੁੰਦਾ ਹੈ। ਸਰਕਾਰ ਕਰਜਾ ਮੁਆਫ ਕਰ ਦੇਵੇ ਤਾਂ ਫਿਰ ਕੀ ਅਗਲੇ ਸਾਲ ਫਿਰ ਕਿਸਾਨ ਕਰਜਈ ਹੋ ਜਾਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕੀ ਕੋਈ ਈਐੱਸਆਈ ਦੁਕਾਨ ਜਾਂ ਬਿਜਨਸ ਨਹੀਂ ਜਿਸ ਵਿੱਚ ਹਰ ਸਾਲ ਘਾਟਾ ਪੈਂਦਾ ਹੋਵੇ ਤਾਂ ਇਨਸਾਨ ਉਹੀ ਕਰੇ ਪਰ ਕਿਸਾਨ ਦੇ ਕੋਲ ਕੋਈ ਹੋਰ ਚਾਰਾ ਨਹੀਂ ਜੋ ਕੋਈ ਹੋਰ ਕੰਮ ਕਰ ਸਕੇ। ਉਨ੍ਹਾਂ ਨੇ ਕਿਹਾ ਦੇ ਫੈਨੇਸ਼ਲ ਟੈਂਸ਼ਨ ਜੋ ਹੈ ਬਹੁਤ ਵੱਡੀ ਹੁੰਦੀ ਹੈ ਜਿਸ ਦੇ ਕਾਰਨ ਆਪਣੇ ਬੀਜੇਪੀ ਦੇ ਭਟੇਜਾ ਵੀ ਖੁਦਕੁਸ਼ੀ ਕਰ ਗਏ ।