ਪੈਸੇ ਦੇ ਲੈਣ ਦੇਣ ਨੂੰ ਲੈ ਕੇ ਹੋਇਆ ਜਲੰਧਰ ਨਿਵਾਸੀ ਦਾ ਕਤਲ
ਪਿੰਡ ਚਤਾੜਾ ਵਿਖੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਹੋਏ ਝਗੜੇ ਵਿਚ ਜਲੰਧਰ ਦੇ ਕਿਸ਼ਨ ਪੂਰਾ ਦੇ ਨਿਵਾਸੀ ਸ਼ਿਵਮ ਦਾ ਕਤਲ ਹੋ ਗਿਆ। ਸ਼ਿਵਮ ਫੜੀ ਲਗਾ ਕੇ ਕੱਪੜੇ ਵੇਚਣ ਦਾ ਕੰਮ
ਪਿੰਡ ਚਤਾੜਾ ਵਿਖੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਹੋਏ ਝਗੜੇ ਵਿਚ ਜਲੰਧਰ ਦੇ ਕਿਸ਼ਨ ਪੂਰਾ ਦੇ ਨਿਵਾਸੀ ਸ਼ਿਵਮ ਦਾ ਕਤਲ ਹੋ ਗਿਆ। ਸ਼ਿਵਮ ਫੜੀ ਲਗਾ ਕੇ ਕੱਪੜੇ ਵੇਚਣ ਦਾ ਕੰਮ ਕਰਦਾ ਸੀ ,ਰਾਤ ਕਰੀਬ 8 ਵਜੇ ਦੋ ਪੱਖਾਂ ਵਿਚਕਾਰ ਹੋਈ ਲੜਾਈ ਵਿਚ ਸ਼ਿਵਮ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਪੱਖਾਂ ਵਿਚਕਾਰ ਪੈਸਿਆਂ ਨੂੰ ਲੈ ਕੇ ਪੁਰਾਣਾ ਵਿਵਾਦ ਸੀ । ਦੇਰ ਸ਼ਾਮ ਵਿਵਾਦ ਵਧਿਆ, ਪਹਿਲਾਂ ਬਹਿਸ ਬਾਜ਼ੀ ਹੋਈ ਫਿਰ ਝਗੜਾ ਹੋਇਆ। ਝਗੜੇ ਦੌਰਾਨ ਸ਼ਿਵਮ ਰੂਪ 'ਚ ਗੰਭੀਰ ਜ਼ਖਮੀ ਹੋ ਗਿਆ। ਜ਼ਖ਼ਮੀ ਹੋਏ ਸ਼ਿਵਮ ਨੂੰ ਪਹਿਲਾਂ ਊਨਾ ਹਸਪਤਾਲ ਲੈ ਜਾਇਆ ਗਿਆ ਫਿਰ ਉਸ ਨੂੰ ਪੀ.ਜੀ.ਆਈ. ਚੰਡੀਗੜ੍ਹ ਲਈ ਰੈਫ਼ਰ ਕੀਤਾ ਗਿਆ ਪਰ ਖੂਨ ਜ਼ਿਆਦਾ ਰੁੜ੍ਹਨ ਦੀ ਵਜ੍ਹਾ ਨਾਲ ਉਸ ਨੇ ਰਸਤੇ ਵਿਚ ਹੀ ਦਮ ਤੋੜ ਦਿੱਤਾ। ਇਸ ਮਾਮਲੇ ਵਿਚ ਪੁਲਿਸ ਨੇ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।