ਪੈਟਰੋਲ, ਡੀਜ਼ਲ ਦੀ ਕੀਮਤਾਂ 'ਚ ਲਗਾਤਾਰ ਹੋ ਰੋਹਾੲਿਹਾ ਵਾਧਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੈਟਰੋਲ ਕੰਪਨੀਆਂ ਵੱਲੋਂ ਤੈਅ ਕੀਤੀਆਂ ਗਈਆਂ ਕੀਮਤਾਂ ਤੋਂ ਬਾਅਦ ਪੈਟਰੋਲ ਅਤੇ ਡੀਜ਼ਲ ਮਹਿੰਗੇ ਹੋ ਗਏ ਹਨ। ਪੈਟਰੋਲ ਦੀਆਂ ਕੀਮਤਾਂ 72 ਰੁਪਏ ਤੋਂ ਪਾਰ ਹੋ ਗਈਆਂ ਹਨ।

Petrol pump

ਪੈਟਰੋਲ ਕੰਪਨੀਆਂ ਵੱਲੋਂ ਤੈਅ ਕੀਤੀਆਂ ਗਈਆਂ ਕੀਮਤਾਂ ਤੋਂ ਬਾਅਦ ਪੈਟਰੋਲ ਅਤੇ ਡੀਜ਼ਲ ਮਹਿੰਗੇ ਹੋ ਗਏ ਹਨ। ਪੈਟਰੋਲ ਦੀਆਂ ਕੀਮਤਾਂ 72 ਰੁਪਏ ਤੋਂ ਪਾਰ ਹੋ ਗਈਆਂ ਹਨ। ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਪੈਟਰੋਲ ਦੀ ਕੀਮਤ ‘ਚ 32 ਪੈਸੇ ਅਤੇ ਡੀਜ਼ਲ ਦੀ ਕੀਮਤ ‘ਚ 16 ਪੈਸੇ ਦਾ ਵਾਧਾ ਕੀਤਾ ਗਿਆ ਹੈ। ਪਿਛਲੇ ਹਫਤੇ ਤੋਂ ਲਗਾਤਾਰ ਤੇਲ ਦੀਆਂ ਕੀਮਤਾਂ ‘ਚ ਵਾਧਾ ਕੀਤਾ ਗਿਆ ਹੈ।

2 ਅਗਸਤ ਨੂੰ ਪੈਟਰੋਲ ਦੀ ਕੀਮਤ 70 ਰੁਪਏ 39 ਪੈਸੇ ਪ੍ਰਤੀ ਲੀਟਰ ਸੀ, ਜੋ ਲਗਾਤਾਰ ਵਧ ਕੇ 1.85 ਰੁਪਏ ਮਹਿੰਗਾ ਹੋ ਚੁੱਕਾ ਹੈ। ਇਸ ਦਿਨ ਡੀਜ਼ਲ ਦੀ ਕੀਮਤ 55 ਰੁਪਏ 81 ਪੈਸੇ ਸੀ, ਜੋ ਹੁਣ ਤਕ 1.31 ਰੁਪਏ ਵਧ ਚੁੱਕੀ ਹੈ।

ਤੁਹਾਨੂੰ ਦੱਸ ਦਿੰਦੇ ਹਾਂ ਕਿ 16 ਜੂਨ ਤੋਂ ਪੂਰੇ ਦੇਸ਼ ‘ਚ ਰੋਜ਼ਾਨਾ ਕੀਮਤਾਂ ਬਦਲਣ ਦਾ ਸਿਲਸਿਲਾ ਸ਼ੁਰੂ ਹੋਇਆ ਸੀ, ਉਦੋਂ ਜਲੰਧਰ ‘ਚ ਪੈਟਰੋਲ ਦੀ ਕੀਮਤ 70.45 ਰੁਪਏ ਪ੍ਰਤੀ ਲੀਟਰ ਸੀ। ਜਦੋਂ ਕਿ ਡੀਜ਼ਲ ਦੀ ਕੀਮਤ 54.74 ਰੁਪਏ ਪ੍ਰਤੀ ਲੀਟਰ ਸੀ।

ਰੋਜ਼ਾਨਾ ਕੀਮਤਾਂ ਬਾਰੇ ਜਾਣਨ ਲਈ ਤੁਸੀਂ ਇੰਡੀਅਨ ਆਇਲ ਦੀ ਐਪ ਡਾਊਨਲੋਡ ਕਰ ਸਕਦੇ ਹੋ। ਇਸ ‘ਤੇ ਤੁਹਾਨੂੰ ਆਪਣੇ ਸ਼ਹਿਰ ਦੇ ਪੰਪ ‘ਤੇ ਕੀਮਤਾਂ ਦੀ ਸਾਰੀ ਜਾਣਕਾਰੀ ਮਿਲ ਜਾਂਦੀ ਹੈ। ਜੇਕਰ ਕਿਸੇ ਹੋਰ ਕੰਪਨੀ ਦੇ ਪੰਪ ‘ਤੇ ਕੀਮਤਾਂ ਬਾਰੇ ਜਾਣਨਾ ਹੈ ਤਾਂ ਤੁਸੀਂ ਉਸ ਕੰਪਨੀ ਦੀ ਐਪ ਵੀ ਡਾਊਨਲੋਡ ਕਰ ਸਕਦੇ ਹੋ।