ਪਿੰਡ 'ਚੋਂ ਸ਼ਰਾਬ ਦਾ ਠੇਕਾ ਚੁਕਵਾਉਣ ਲਈ ਨਾਹਰੇਬਾਜ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਠੇਕੇਦਾਰ ਵਲੋਂ ਨਜ਼ਦੀਕੀ ਪਿੰਡ ਵੜਿੰਗ ਵਿਖੇ ਸੂਬਾ ਸਰਕਾਰ ਦੇ ਨਿਯਮਾਂ ਦੇ ਉਲਟ ਗ਼ੈਰ ਕਾਨੂੰਨੀ ਜਗ੍ਹਾ 'ਤੇ ਇਕੋ ਪਿੰਡ ਵਿਚ ਦੋ ਸ਼ਰਾਬ ਦੇ ਠੇਕੇ ਖੋਲ੍ਹੇ ਪਿੰਡ ਵਾਸੀਆਂ ਵਿਚ..

Protest

 

ਮੰਡੀ ਬਰੀਵਾਲਾ, 11 ਅਗੱਸਤ (ਸਤਨਾਮ ਸਿੰਘ) : ਠੇਕੇਦਾਰ ਵਲੋਂ  ਨਜ਼ਦੀਕੀ ਪਿੰਡ ਵੜਿੰਗ ਵਿਖੇ ਸੂਬਾ ਸਰਕਾਰ ਦੇ ਨਿਯਮਾਂ ਦੇ ਉਲਟ ਗ਼ੈਰ ਕਾਨੂੰਨੀ ਜਗ੍ਹਾ 'ਤੇ ਇਕੋ ਪਿੰਡ ਵਿਚ ਦੋ ਸ਼ਰਾਬ ਦੇ ਠੇਕੇ ਖੋਲ੍ਹੇ ਪਿੰਡ ਵਾਸੀਆਂ ਵਿਚ ਰੋਸ ਵਜੋਂ ਨਾਹਰੇਬ²ਾਜ਼ੀ ਕੀਤੀ।
ਇਸ ਸਬੰਧੀ ਪਿੰਡ ਦੇ ਸਰਪੰਚ ਸੁਖਦੇਵ ਸਿੰਘ, ਗੋਪਾਲ ਸਿੰਘ, ਬੇਅੰਤ ਸਿੰਘ, ਨਗਿੰਦਰਪਾਲ ਸਿੰਘ, ਗੁਰਪ੍ਰੀਤ ਸਿੰਘ, ਚਰਨਜੀਤ ਸਿੰਘ, ਦਰਸ਼ਨ ਸਿੰਘ, ਕੌਰ ਸਿੰਘ, ਹਰਜੀਤ ਸਿੰਘ, ਗਰਤੇਜ ਸਿੰਘ, ਹਰਦੀਪ ਸਿੰਘ, ਜਸ਼ਨਦੀਪ ਸਿੰਘ, ਰੇਸ਼ਮ ਸਿੰਘ, ਜਸਵੀਰ ਸਿੰਘ, ਕਰਨੈਲ ਸਿੰਘ, ਨੱਛਤਰ ਸਿੰਘ, ਮੰਦਰ ਸਿੰਘ, ਰਾਜਾ ਸਿੰਘ ਨੰਬਰਦਾਰ, ਕਿੰਦਰਨੌ ਨਿਹਾਲ ਸਿੰਘ,ਪਾਲੀ ਸਿੰਘ, ਰਿੰਕੂ ਸਿੰਘ, ਜਗਮੋਹਣ ਸਿੰਘ, ਗੁਰਕੁਸ਼ਲ ਸਿੰਘ, ਮਲਕੀਤ ਸਿੰਘ, ਗੁਰਪ੍ਰੀਤ ਸਿੰਘ ਜਾਰਾ ਪੰਚ, ਕੌਰ ਸਿੰਘ ਬਲਦੇਵ ਸਿੰਘ, ਅਮਨਦੀਪ ਸਿੰਘ, ਗੁਰਜੀਤ ਸਿੰਘ, ਸਰਜੀਤ ਸਿੰਘ, ਗੁਰਮੇਲ ਕੌਰ, ਮਲਕੀਤ ਕੌਰ, ਬਲਵੀਰ ਕੌਰ, ਜਸਵਿੰਦਰ ਕੌਰ, ਜਸਵੀਰ ਕੌਰ ਅਤੇ ਕਰਮਜੀਤ ਸਿੰਘ ਆਦਿ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਸਾਡੇ ਪਿੰਡ ਵਿਚ ਨਿਯਮਾਂ ਦੇ ਉਲਟ ਪਹਿਲਾਂ ਹੀ ਜੀ.ਟੀ ਰੋਡ ਕੋਟਕਪੂਰਾ-ਸ੍ਰੀ ਮੁਕਤਸਰ ਸਾਹਿਬ ਸਥਿੱਤ ਬੱਸ ਅੱਡੇ 'ਤੇ ਠੇਕੇਦਾਰ ਵਲੋਂ ਇਕ ਸ਼ਰਾਬ ਦਾ ਠੇਕਾ ਚਲਾਇਆ ਜਾ ਰਿਹਾ ਹੈ। ਉਕਤ ਸ਼ਰਾਬ ਦੇ ਠੇਕੇਦਾਰ ਵਲੋਂ ਹੁਣ ਆਬਾਦੀ ਵਾਲੀ ਜਗ੍ਹਾ ਵੜਿੰੰਗ ਤੋਂ ਬਰੀਵਾਲਾ ਨੂੰ ਜਾਣਵਾਲੀ ਲਿੰਕ ਸੜਕ 'ਤੇ ਵੀ ਇਕ ਹੋਰ ਸ਼ਰਾਬ ਦਾ ਠੇਕਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਲਈ ਸਮੂਹ ਪਿੰਡ ਵਾਸੀਆਂ ਨੇ ਇਹ ਗੈਰ-ਕਾਨੂੰਨੀ ਢੰਗ ਨਾਲ ਖੋਲ੍ਹੇ ਜਾ ਰਹੇ ਠੇਕੇ ਦਾ ਵਿਰੋਧ ਕਰਦਿਆਂ ਨਵੇਂ ਖੋਲ੍ਹੇ ਜਾ ਰਹੇ ਠੇਕੇ ਅੱਗੇ ਧਰਨਾ ਦਿਤਾ ਅਤੇ ਠੇਕੇਦਾਰ ਵਿਰੁਧ ਜੰਮਕੇ ਨਾਹਰੇਬਾਜ਼ੀ ਕੀਤੀ।  
ਪਿੰਡ ਵਾਸੀਆਂ ਨੇ ਸ਼ਰਾਬ ਦੇ ਠੇਕਦਾਰ ਨੂੰ ਚੇਤਾਵਨੀ ਦਿਤੀ ਕਿ ਕਿਸੇ ਵੀ ਸੂਰਤ ਵਿਚ ਇਹ ਠੇਕੇ ਨਹੀਂ ਖੋਲਣ ਦੇਵਾਂਗੇ। ਪਿੰਡ ਵਾਸੀਆਂ ਨੇ ਡੀ.ਸੀ. ਸ੍ਰੀ ਮੁਕਤਸਰ ਸਾਹਿਬ ਤੋਂ ਮੰਗ ਕੀਤੀ ਕੇ ਜਲਦ ਤੋਂ ਜਲਦ Îਠੇਕਦਾਰ ਵਲੋਂ ਇਹ ਗ਼ੈਰ ਕਾਨੂੰਨੀ ਢੰਗ ਨਾਲ ਚੱਲ ਰਹੇ ਠੇਕਿਆਂ ਨੂੰ ਬੰਦ ਕਰਵਾਇਆ ਜਾਵੇ ਜਾਂ ਫਿਰ ਪਿੰਡ ਦੀ ਜ਼ਮੀਨੀ ਹੱਦ ਤੋਂ ਬਾਹਰ ਖੋਲ੍ਹੇ ਜਾਣ ਦਾ ਹੁਕਮ ਦਿਤਾ ਜਾਵੇ।
ਇਸ ਸਬੰਧੀ ਡੀ.ਸੀ. ਸ੍ਰੀ ਮੁਕਤਸਰ ਸਾਹਿਬ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੇ ਨਿਯਮਾਂ ਦੇ ਉਲਟ ਅਤੇ ਲੋਕਾਂ ਦੀਆਂ ਭਾਵਨਾਵਾਂ ਦੇ  ਉਲਟ ਚਲਾਏ ਜਾ ਰਹੇ ਸ਼ਰਾਬ ਦੇ ਠੇਕੇ ਤੁਰਤ ਹੀ ਬੰਦ ਕਰਵਾਏ ਜਾਣਗੇ।