ਮਾਂ ਬੋਲੀ ਨੂੰ ਬਣਦਾ ਸਥਾਨ ਦਿਵਾਉਣ ਲਈ ਸੈਂਕੜੇ ਪੰਜਾਬੀ ਪ੍ਰੇਮੀਆਂ ਵਲੋਂ ਧਰਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬੀ ਮਾਂ ਬੋਲੀ ਨੂੰ ਚੰਡੀਗੜ੍ਹ ਵਿਖੇ ਬਣਦਾ ਮਾਨ ਸਨਮਾਨ ਅਤੇ ਰੁਤਬਾ ਦਿਵਾਉਣ ਤੇ ਪੰਜਾਬੀ ਲਾਗੂ ਕਰਵਾਉਣ ਲਈ ਅੱਜ ਮਾਂ ਬੋਲੀ ਪੰਜਾਬੀ ਦੇ ਸੈਂਕੜੇ ਪੁੱਤਰਾਂ ਨੇ ਇਕੱਠੇ..

Protest

 

ਜਲੰਧਰ, 11 ਅਗੱਸਤ (ਮਨਵੀਰ ਸਿੰਘ ਵਾਲੀਆ) : ਪੰਜਾਬੀ ਮਾਂ ਬੋਲੀ ਨੂੰ ਚੰਡੀਗੜ੍ਹ ਵਿਖੇ ਬਣਦਾ ਮਾਨ ਸਨਮਾਨ ਅਤੇ ਰੁਤਬਾ ਦਿਵਾਉਣ  ਤੇ ਪੰਜਾਬੀ ਲਾਗੂ ਕਰਵਾਉਣ ਲਈ ਅੱਜ ਮਾਂ ਬੋਲੀ ਪੰਜਾਬੀ ਦੇ ਸੈਂਕੜੇ ਪੁੱਤਰਾਂ ਨੇ ਇਕੱਠੇ ਹੋ ਕੇ ਰੋਸ ਮਾਰਚ ਕੀਤਾ ਅਤੇ ਜਲੰਧਰ ਦੇ ਪ੍ਰਸ਼ਾਸਕੀ ਕੰਪਲੈਕਸ ਵਿਖੇ ਰੋਸ ਧਰਨਾ ਦਿੰਦਿਆਂ ਨਾਹਰੇਬਾਜ਼ੀ ਕੀਤੀ। ਇਸ ਤੋਂ ਬਾਅਦ ਗ੍ਰਹਿ ਮੰਤਰੀ ਰਾਜ ਨਾਥ ਸਿੰਘ ਦੇ ਨਾਂ ਡੀਸੀ ਜਲੰਧਰ ਨੂੰ ਇਕ ਮੰਗ ਪੱਤਰ ਭੇਂਟ ਕੀਤਾ ਗਿਆ। ਧਰਨਾ ਪ੍ਰਦਰਸ਼ਨ ਬੀਤੇ ਕਈ ਸਾਲਾਂ ਤੋਂ ਮਾਂ ਬੋਵੀ ਪੰਜਾਬੀ ਦੀ ਬਿਹਤਰੀ ਲਈ ਕੰਮ ਕਰ ਰਹੀ ਸੰਸਥਾ ਪੰਜਾਬੀ ਜਾਗ੍ਰਿਤੀ ਮੰਚ ਵਲੋਂ ਦਿਤਾ ਗਿਆ।
ਅੱਜ ਸਵੇਰੇ ਹੀ ਬਹੁਤ ਸਾਰੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਸ਼ੁਦਾਈ ਰੋਸ ਮਾਰਚ ਕਰਦੇ ਹੋਏ ਜਲੰਧਰ ਦੇ ਡੀਸੀ ਦਫ਼ਤਰ ਦੇ ਬਾਹਰ ਪੁੱਜੇ ਅਤੇ ਉਥੇ ਧਰਨਾ ਲਗਾ ਕੇ ਪੰਜਾਬੀ ਨੂੰ ਉਸ ਦਾ ਬਣਦਾ ਸਥਾਨ ਨਾ ਦੇਣ ਲਈ ਸਰਕਾਰ ਵਿਰੁਧ ਰੋਸ ਪ੍ਰਦਰਸ਼ਨ ਕੀਤਾ ਅਤੇ ਮਾਂ ਬੋਲੀ ਦੇ ਹੱਕ ਵਿਚ ਪੂਰੀ ਤਰ੍ਹਾਂ ਸ਼ਾਂਤਮਈ ਢੰਗ ਨਾਲ ਨਾਹਰੇਬਾਜ਼ੀ ਕੀਤੀ। ਜ੍ਰਗ੍ਰਿਤੀ ਮੰਚ ਦੇ  ਸਕੱਤਰ ਦੀਪਕ ਬਾਲੀ ਨੇ ਦਸਿਆ ਕਿ ਕੁੱਝ ਲੋਕ ਮਾਂ ਬੋਲੀ ਪੰਜਾਬੀ ਨੂੰ ਉਸ ਦੇ ਘਰ 'ਚ ਹੀ ਬਗ਼ਾਨਾ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਥਿਤੀ ਉਸ ਸਮੇਂ ਤਲਖ ਹੋ ਗਈ ਜਦੋਂ ਡੀਸੀ ਨੂੰ ਮੰਗ ਪੱਤਰ ਦੇਣ ਜਾ ਰਹੇ ਪੰਜਾਬੀ ਪ੍ਰੇਮਿਆਂ ਨੇ ਅੰਦਰ ਜਾਣ ਤੋਂ ਰੋਕ ਦਿਤਾ। ਲੋਕਾਂ ਨੇ ਪੁਲਿਸ ਵਿਰੁਧ ਜ਼ੋਰਦਾਰ ਨਾਹਰੇਬਾਜ਼ੀ ਕੀਤੀ ਗਈ। ਆਖ਼ਰਕਾਰ ਪੁਲਿਸ ਨੂੰ ਝੁਕਣਾ ਪਿਆ। ਇਸ ਤੋਂ ਬਾਅਦ ਪੰਜਾਬੀ ਪ੍ਰੇਮੀਆਂ ਨੇ ਅੱੰਦਰ ਜਾ ਕੇ ਡੀਸੀ ਵਰਿੰਦਰ ਕੁਮਾਰ ਨੂੰ ਗ੍ਰਹਿ ਮੰਤਰੀ ਰਾਜ ਨਾਥ ਸਿੰਘ ਦੇ ਨਾਂਅ ਮੰਗ ਪੱਤਰ ਦਿਤਾ ਗਿਆ।
ਇਸ ਮੌਕੇ ਪੰਜਾਬ ਜਾਗ੍ਰਿਤੀ ਮੰਚ ਦੇ ਜ. ਸਕੱਤਰ ਸਤਨਾਮ ਸਿੰਘ ਮਾਣਕ, ਸਕੱਤਰ ਦੀਪਕ ਬਾਲੀ, ਜਥੇਦਾਰ ਜਗਜੀਤ ਸਿੰਘ ਗਾਬਾ, ਮੋਹਣ ਸਿੰਘ ਸਹਿਗਲ, ਗੁਰਮੀਤ ਸਿੰਘ, ਕੁਲਵਿੰਦਰ ਸਿੰਘ ਹੀਰਾ, ਸਤਪਾਲ ਸਿੰਘ ਸਿਦਕੀ, ਭਾਜਪਾ ਆਗੂ ਅਮਿਤ ਤਨੇਜਾ, ਅਮਰਜੀਤ ਸਿੰਘ ਅਮਰੀ, ਹਰਪਾਲ ਸਿੰਘ ਚੱਢਾ, ਗੁਰਜੀਤ ਸਿੰਘ ਸਤਨਾਮੀਆਂ,  ਪ੍ਰਵੀਨ ਅਬਰੋਲ, ਪ੍ਰਦੀਪ ਖੁੱਲਰ, ਨਿਰਮਲ ਸਿੰਘ ਰੇਲਵੇ ਕਾਲੌਨੀ, ਪਰਮਿੰਦਰ ਸਿੰਘ ਪ੍ਰੀਤ ਨਗਰ, ਰਮੇਸ਼ ਲਖਨਪਾਲ ਆਦਿ ਬਹੁਤ ਸਾਰੇ ਪੰਜਾਬੀ ਪ੍ਰੇਮੀ ਹਾਜ਼ਰ ਸਨ।