ਤਰਨ ਤਾਰਨ 'ਚ ਆਈ ਫਾਇਰ ਬ੍ਰਿਗੇਡ ਗੱਡੀ ਲੋਕ ਹੋਏ ਬਾਗੋ ਬਾਗ
ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਥਾਨਕ ਸਰਕਾਰਾਂ ਪੰਜਾਬ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਦੇ ਸਦਕਾ ਜਿਲ੍ਹਾਂ ਤਰਨ ਤਾਰਨ ਦੇ ਦੋ ਵਿਧਾਨ ਸਭਾ...
ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਥਾਨਕ ਸਰਕਾਰਾਂ ਪੰਜਾਬ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਦੇ ਸਦਕਾ ਜਿਲ੍ਹਾਂ ਤਰਨ ਤਾਰਨ ਦੇ ਦੋ ਵਿਧਾਨ ਸਭਾ ਹਲਕਿਆਂ ਦੇ ਵਿਧਇਕਾ ਨੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਹਲਕਾ ਵਾਸੀਆ ਨੂੰ ਮੁਹੱਈਆ ਕਰਵਾ ਦਿੱਤੀਆ ਗਈਆ ਹਨ। ਜੋ ਅਕਾਲੀ ਸਰਕਾਰ ਪਿਛਲ਼ੇ 10 ਸਾਲਾਂ 'ਚ ਨਹੀ ਕਰ ਸਕੀ। ਉਹ ਕਾਂਗਰਸ ਦੇ ਵਿਧਾਇਕਾ ਨੇ 4 ਮਹੀਨੀਆਂ 'ਚ ਕਰ ਦਿਖਾਇਆ।
ਤਰਨ ਤਾਰਨ ਦੇ ਨਗਰ ਕੌਸਲ ਦੇ ਦਫਤਰ ਵਿਚ ਫਾਇਰ ਬ੍ਰਿਗੇਡ ਦੀ ਗੱਡੀ ਖੜੀ ਕਰ ਕੇ ਵਿਧਇਕ ਡਾ ਧਰਮਬੀਰ ਅਗਨੀਹੋਤਰੀ ਨੇ ਲੋਕਾਂ ਦੇ ਦਿਲਾਂ 'ਚ ਥਾਂ ਬਣਾ ਲਈ ਹੈ। ਤਰਨਤਾਰਨ ਦੇ ਡਿਪਟੀ ਕਮਿਸ਼ਨਰ ਅਤੇ ਐਮ.ਐਲ.ਏ ਡਾਕਟਰ ਧਰਮਬੀਰ ਅਗਨੀਹੋਤਰੀ ਨੇ ਰੀਬਨ ਕੱਟ ਫਾਇਰ ਬਿਰਗੇਡ ਗੱਡੀ ਦਾ ਉਦਘਾਟਨ ਕੀਤਾ। ਇਸ ਮੌਕੇ ਤੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਨੇ ਕਿਹਾ ਕਿ ਤਰਨ ਤਾਰਨ ਦੇ ਐਮ.ਐਲ.ਏ ਡਾਕਟਰ ਧਰਮਬੀਰ ਅਗਨੀਹੋਤਰੀ ਨੇ ਪੰਜਾਬ ਦੇ ਮੁੱਖ ਮੰਤਰੀ ਤੇ ਸਥਾਨਕ ਸਰਕਾਰਾਂ ਨੂੰ ਇਕ ਬੇਨਤੀ ਕਰ ਕਿਹਾ ਸੀ ਕਿ ਤਰਨ ਤਾਰਨ ਵਿਚ ਫਾਇਰ ਬ੍ਰਿਗੇਡ ਦੀ ਗੱਡੀ ਦੀ ਜਰੂਰਤ ਨੂੰ ਪੂਰਾ ਕੀਤਾ ਜਾਵੇ। ਉਹਨਾ ਨੇ ਇਹ ਗੱਡੀ ਦੇ ਕੇ ਬਹੁਤ ਵਧੀਆ ਉਪਰਾਲਾ ਕੀਤਾ ਹੈ।
ਦੂਸਰੀ ਤਰਫ ਐਮ.ਐਲ.ਏ ਡਾਕਟਰ ਧਰਮਬੀਰ ਅਗਨੀਹੋਤਰੀ ਨੇ ਕਿਹਾ ਕਿ ਸਾਡੇ ਸ਼ਹਿਰ ਵਿਚ ਫਾਇਰ ਬ੍ਰਿਗੇਡ ਦੀ ਕੋਈ ਗੱਡੀ ਨਹੀ ਸੀ। ਜਦੋ ਕਿਤੇ ਅੱਗ ਲੱਗ ਜਾਂਦੀ ਤਾਂ ਅਮ੍ਰਿੰਤਸਰ ਤੋਂ ਗੱਡੀ ਮੰਗਵਾਉਣੀ ਪੈਂਦੀ ਸੀ। ਜਦੋਂ ਤੱਕ ਗੱਡੀ ਆਉਦੀ ਤਾਂ ਉਦੋ ਤੱਕ ਸਾਰਾ ਸਮਾਨ ਸੜ ਕੇ ਸੁਆਹ ਹੋ ਜਾਂਦਾ ਸੀ। ਅਸੀ ਪੰਜਾਬ ਦੇ ਮੁੁੱਖ ਮੰਤਰੀ ਕੈਪਟਨ ਅਮਿਰੰਦਰ ਸਿੰਘ ਅਤੇ ਸਥਾਨਕ ਸਰਕਾਰਾਂ ਨਵਜੋਤ ਸਿੰਘ ਦਾ ਧੰਨਵਾਦ ਕਰਦੇ ਹਾਂ ਜਿਨ੍ਹਾ ਨੇ ਗੱਡੀ ਦੇ ਸ਼ਹਿਰ ਵਾਸੀਆ ਦੀਆ ਮੁਸ਼ਕਿਲਾਂ ਦਾ ਹੱਲ ਕੀਤਾ। ਤੀਸਰੀ ਤਰਫ ਕਿਸਾਨ ਆਗੂ ਨੇ ਕਿਹਾ ਕਿ ਫਾਇਰ ਬ੍ਰਿਗੇਡ ਦੀ ਗੱਡੀ ਆਉਣ ਨਾਲ ਹੀ ਬਹੁਤ ਖੁਸ਼ੀ ਹੋਈ ਹੈ। ਕਿਤੇ ਕੋਈ ਅੱਗ ਲੱਗ ਜਾਂਦੀ ਤਾਂ ਸ਼ਹਿਰ 'ਚ ਕੋਈ ਗੱਡੀ ਨਹੀ ਸੀ ਪਾਣੀ ਵਾਲੀ ਅਸੀ ਕਾਂਗਰਸ ਪਾਰਟੀ ਦਾ ਧੰਨਵਾਦ ਕਰਦੇ ਹਾਂ।