ਵਣ ਵਿਭਾਗ ਤੇ ਜੀਵ ਕਰਾਇਮ ਰੋਕੋ ਟੀਮ ਵੱਲੋਂ ਛਾਪੇਮਾਰੀ
ਜੀਵ ਜੰਤੂ ਕਰਾਇਮ ਰੋਕੋ ਟੀਮ ਦਿੱਲੀ ਵੱਲੋਂ ਰਾਸ਼ਟਰੀ ਪੰਛੀ ਮੋਰ ਨੂੰ ਕੈਦ ਕਰਨ ਸਬੰਧੀ ਮਿਲੀ ਸ਼ਿਕਾਇਤ ਮਗਰੋਂ ਟੀਮ ਨੇ ਵਣ ਵਿਭਾਗ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੂੰ ਨਾਲ..
ਸ਼੍ਰੀ ਮੁਕਤਸਰ ਸਾਹਿਬ: ਜੀਵ ਜੰਤੂ ਕਰਾਇਮ ਰੋਕੋ ਟੀਮ ਦਿੱਲੀ ਵੱਲੋਂ ਰਾਸ਼ਟਰੀ ਪੰਛੀ ਮੋਰ ਨੂੰ ਕੈਦ ਕਰਨ ਸਬੰਧੀ ਮਿਲੀ ਸ਼ਿਕਾਇਤ ਮਗਰੋਂ ਟੀਮ ਨੇ ਵਣ ਵਿਭਾਗ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੂੰ ਨਾਲ ਲੈ ਕੇ ਹਰੀਕੇ ਕਲਾਂ ਵਿਖੇ ਛਾਪੇਮਾਰੀ ਕੀਤੀ। ਜਿਸ ਦੌਰਾਨ ਸਰਪੰਚ ਜਸਵਿੰਦਰ ਸਿੰਘ ਜੱਸੀ ਦੇ ਘਰ ਤੋਂ ਪਿੰਜਰੇ 'ਚਕੈਦ ਕੀਤੇ ਰਾਸ਼ਟਰੀ ਪੰਛੀ ਮੋਰ ਤੇ ਮੋਰਨੀ ਨੂੰ ਬਰਾਮਦ ਕੀਤਾ ਗਿਆ।
ਇਸ ਟੀਮ ਵੱਲੋਂ ਪੰਛੀਆਂ ਅਤੇ ਸਰਪੰਚ ਨੂੰ ਸ੍ਰੀ ਮੁਕਤਸਰ ਸਾਹਿਬ ਵਿਭਾਗ ਦੇ ਦਫ਼ਤਰ ਵਿਖੇ ਲਿਆਂਦਾ ਗਿਆ ਅਤੇ ਲਿਖ਼ਤੀ ਕਾਰਵਾਈ ਮੁਕੰਮਲ ਕੀਤੀ ਗਈ। ਗੱਲਬਾਤ ਕਰਦਿਆਂ ਵਣ ਰੇਂਜ ਅਫ਼ਸਰ ਬਲਵਿੰਦਰ ਸਿੰਘ ਬੰਗੀ ਨੇ ਦੱਸਿਆ ਕਿ ਦਿੱਲੀ ਦੀ ਟੀਮ ਨੂੰ ਕਿਸੇ ਵਿਅਕਤੀ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਸਰਪੰਚ ਵੱਲੋਂ ਰਾਸ਼ਟਰੀ ਪੰਛੀ ਮੋਰ ਤੇ ਮੋਰਨੀ ਨੂੰ ਘਰ 'ਚ ਕੈਦ ਕੀਤਾ ਹੋਇਆ ਹੈ।
ਜੋ ਕਿ ਗੈਰ ਕਾਨੂੰਨੀ ਹੈ। ਉਨ੍ਹਾਂ ਕਿਹਾ ਕਿ ਇਸ ਜ਼ੁਰਮ ਤਹਿਤ ਲਿਖ਼ਤੀ ਕਾਰਵਾਈ ਮੁਕੰਮਲ ਕੀਤੀ ਜਾ ਰਹੀ ਹੈ ਤੇ ਇਸ ਉਪਰੰਤ ਸਰਪੰਚ ਜਸਵਿੰਦਰ ਸਿੰਘ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।