ਪੰਜਾਬ ‘ਚ ਪਹਿਲੀ ਵਾਰ ਕਰੋਨਾ ਦੇ ਮਰੀਜ਼ ਦੀ ਰਿਪੋਰਟ ਆਈ ਨੈਗਟਿਵ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਰੋਨਾ ਵਾਇਰਸ ਨਾਲ ਪ੍ਰਭਾਵਿਤ ਹੋਣ ਵਾਲੇ ਲੋਕਾਂ ਦਾ ਅੰਕੜਾ 4 ਲੱਖ ਨੂੰ ਪਾਰ ਕਰ ਗਿਆ ਹੈ

punjab coronavirus

ਅੰਮ੍ਰਿਤਸਰ : ਜਿਥੇ ਪੂਰੀ ਦੁਨੀਆਂ ਵਿਚ ਕਰੋਨਾ ਵਾਇਰਸ ਦੇ ਕਾਰਨ ਵੱਡੀ ਗਿਣਤੀ ਵਿਚ ਲੋਕਾਂ ਦੀ ਮੌਤ ਹੋ ਰਹੀ ਹੈ ਉਥੇ ਹੀ ਬਹੁਤ ਸਾਰੇ ਅਜਿਹੇ ਵੀ ਲੋਕ ਹਨ ਜਿਨ੍ਹਾਂ ਨੇ ਇਸ ਵਾਇਰਸ ਨੂੰ ਮਾਤ ਦੇ ਕੇ ਉਹ ਠੀਕ ਵੀ ਹੋਏ ਹਨ।  ਦੱਸ ਦਈਏ ਕਿ ਜਿਥੇ ਕਰੋਨਾ ਵਾਇਰਸ ਨਾਲ ਪ੍ਰਭਾਵਿਤ ਹੋਣ ਵਾਲੇ ਲੋਕਾਂ ਦਾ ਅੰਕੜਾ 4 ਲੱਖ ਨੂੰ ਪਾਰ ਕਰ ਗਿਆ ਹੈ ਉਥੇ ਹੀ ਇਸ ਇਕ ਲੱਖ ਲੋਕ ਇਸ ਵਾਇਰਸ ਦੀ ਚਪੇਟ ਵਿਚੋਂ ਉਭਰ ਵੀ ਆਏ ਹਨ। ਇਸੇ ਤਰ੍ਹਾਂ ਦਾ ਇਕ ਹੋਰ ਕੇਸ ਪੰਜਾਬ ਵਿਚ ਵੀ ਸਾਹਮਣੇ ਆਇਆ ਹੈ ਜਿਥੇ ਇਸ ਵਾਇਰਸ ਦੇ ਪਹਿਲੇ ਪੌਜਟਿਵ ਕੇਸ ਵਾਲੇ ਵਿਅਕਤੀ ਦੀ ਅੱਜ ਰਿਪੋਰਟ ਨੈਗਟਿਵ ਆਈ ਹੈ। ਮੈਡੀਕਲ ਸਿੱਖਿਆ ਅਤੇ ਵਿਭਾਗ ਦੇ ਮੁੱਖ ਸਕੱਤਰ ਡੀ.ਕੇ ਤਿਵਾੜੀ ਨੇ ਡਾਕਟਰਾਂ ਦੇ ਕੰਮ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਦੱਸ ਦੱਈਏ ਕਿ 4 ਮਾਰਚ ਨੂੰ ਇਟਲੀ ਤੋਂ ਆਏ ਹੁਸ਼ਿਆਰਪੁਰ ਵਾਸੀ ਗੁਰਦੀਪ ਸਿੰਘ (45) ਵਿਚ ਅੰਤਰਰਾਸ਼ਟਰੀ ਏਅਰਪੋਰਟ ਦੇ ਸਕ੍ਰਿੰਨਿੰਗ ਦੇ ਦੌਰਾਨ ਕਰੋਨਾ ਦੇ ਲੱਛਣ ਪਾਏ ਗਏ ਸਨ। ਜਿਸ ਤੋਂ ਬਾਅਦ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਦੇ ਵਿਚ ਬਣੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਕਰਵਾਇਆ ਗਿਆ ਸੀ ਅਤੇ ਸਰਕਾਰੀ ਲੈਬੋਰੇਟਰੀ ਪੂਨੇ ਵਿਚ ਉਸ ਦੇ ਟੈਸਟ ਕਰਵਾਏ ਗਏ ਸਨ। ਜਿਸ ਵਿਚ ਉਹ ਪੌਜਟਿਵ ਆਇਆ ਸੀ।

ਮਰੀਜ਼ ਦਾ ਆਈਸੋਲੇਸ਼ਨ ਵਾਰਡ ਵਿਚ ਡਾਕਟਰਾਂ ਵੱਲ਼ੋਂ ਵਧੀਆ ਤਰੀਕੇ ਨਾਲ ਧਿਆਨ ਰੱਖਿਆ ਗਿਆ ਜਿਸਤੋਂ 14 ਦਿਨ ਬਾਅਦ ਫਿਰ ਉਸ ਦੇ ਟੈਸਟ ਸਰਕਾਰੀ ਮੈਡੀਕਲ ਕਾਲਜ ਦੀ ਲੈਬੋਰੇਟਰੀ ਵਿਚ ਕੀਤਾ ਗਿਆ ਜਿਥੇ ਉਸ ਦੀ ਰਿਪੋਰਟ ਇਕ ਵਾਰ ਫਿਰ ਪੌਜਟਿਵ ਆਈ। ਭਾਵੇਂ ਕਿ ਮਰੀਜ਼ ਦੀ ਹਾਲਤ ਵਿਚ ਕਾਫੀ ਸੁਧਾਰ ਆ ਰਿਹਾ ਸੀ ਪਰ ਫਿਰ ਵੀ ਉਸ ਦੀ ਰਿਪੋਰਟ ਨੈਗਟਿਵ ਆਉਣ ਕਾਰਨ ਉਸ ਦੀ ਦੇਖਰੇਖ ਕਰ ਰਹੇ ਡਾਕਟਰ ਚਿੰਤਤ ਸਨ। ਉਸ ਤੋਂ 8 ਦਿਨ ਬਾਅਦ ਡਾਕਟਰਾਂ ਨੇ ਉਸ ਮਰੀਜ਼ ਦਾ ਫਿਰ ਟੈਸਟ ਕਰਵਾਇਆ ਜਿਸ ਵਿਚ ਉਸ ਦੀ ਰਿਪੋਰਟ ਨੈਗਟਿਵ ਆਈ ਹੈ। ਮੈਡੀਕਲ ਕਾਲਜ ਦੀ ਪ੍ਰਿੰਸੀਪਲ ਡਾ.ਸੁਜਾਤਾ ਸ਼ਰਮਾਂ ਨੇ ਕਿਹਾ ਕਿ ਆਈਸੋਲੇਸ਼ਨ ਵਿਚ ਕੰਮ ਕਰ ਰਹੀ ਸਾਰੀ ਟੀਮ ਇਸ ਦੇ ਲਈ ਵਧਾਈ ਦੀ ਪਾਤਰ ਹੈ, ਡਾਕਟਰਾਂ ਨੇ ਕਰੋਨਾ ਨੂੰ ਮਾਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਮਰੀਜ਼ ਵਿਭਾਗ ਵੱਲੋਂ ਦੱਸੀਆਂ ਗਾਈਡਲਾਈਨ ਤੇ ਚੱਲਦਾ ਹੈ ਤਾਂ  ਉਹ ਜਲਦ ਹੀ ਠੀਕ ਹੋ ਸਕਦਾ ਹੈ। ਸਰਕਾਰ ਦੇ ਵੱਲ਼ੋਂ ਹੁਣ ਜੋ ਨਿਰਦੇਸ਼ ਆਉਣਗੇ ਉਸ ਅਨੁਸਾਰ ਗੁਰਦੀਪ ਸਿੰਘ ਨੂੰ ਆਈਸੋਲੇਸ਼ਨ ਵਾਰਡ ਵਿਚੋਂ ਛੁੱਟੀ ਦਿੱਤੀ ਜਾਵੇਗੀ। ਨਾਲ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਹਾਲੇ ਵੀ ਆਈਸੋਲੇਸ਼ਨ ਵਾਰਡ ਵਿਚ ਦੋ ਮਰੀਜ਼ ਦਾਖਲ ਹਨ ਉਨ੍ਹਾਂ ਵਿਚੋਂ ਇਕ ਅਮ੍ਰਿੰਤਸਰ ਦਾ ਹੈ ਅਤੇ ਦੂਜਾ ਨਵਾਂਸ਼ਹਿਰ ਦਾ ਹੈ ਜਿਨ੍ਹਾਂ ਦੀ ਹਾਲਤ ਵਿਚ ਵੀ ਕਾਫੀ ਸੁਧਾਰ ਹੋ ਰਿਹਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।