ਸਿਰਫ਼ ਦੋ ਕਮਰਿਆਂ ਦੇ ਮਕਾਨ ਵਿਚ ਰਹਿਣ ਵਾਲੀ ਮਮਤਾ ਬੈਨਰਜੀ ਬਣੀ ਪਛਮੀ ਬੰਗਾਲਦੇ ਲੋਕਾਂ ਦੀਪਹਿਲੀ ਪਸੰਦ

ਏਜੰਸੀ

ਖ਼ਬਰਾਂ, ਪੰਜਾਬ

ਸਿਰਫ਼ ਦੋ ਕਮਰਿਆਂ ਦੇ ਮਕਾਨ ਵਿਚ ਰਹਿਣ ਵਾਲੀ ਮਮਤਾ ਬੈਨਰਜੀ ਬਣੀ ਪਛਮੀ ਬੰਗਾਲ ਦੇ ਲੋਕਾਂ ਦੀ ਪਹਿਲੀ ਪਸੰਦ

image


ਕਾਲੀਘਾਟ ਨਿਵਾਸੀਆਂ ਨੇ ਦਸਿਆ, ਮੁੱਖ ਮੰਤਰੀ ਦੀ ਤਨਖ਼ਾਹ ਵੀ ਨਹੀਂ ਲੈ ਰਹੀ ਦੀਦੀ

ਕੋਲਕਾਤਾ, 25 ਮਾਰਚ (ਚਰਨਜੀਤ ਸਿੰਘ ਸੁਰਖ਼ਾਬ) : ਕੋਲਕਾਤਾ ਦੇ ਕਾਲੀਘਾਟ ਵਾਸੀਆਂ ਨੇ ਮਮਤਾ ਬੈਨਰਜੀ ਦੀ ਸਾਦਗੀ ਦੇ ਗੁਣਗਾਨ ਗਾਉਂਦਿਆਂ ਕਿਹਾ ਕਿ ਮਮਤਾ ਬੈਨਰਜੀ ਦਾ ਜੀਵਨ ਆਮ ਲੋਕਾਂ ਵਰਗਾ ਹੈ | ਕੋਲਕਾਤਾ ਦੇ ਸ਼ਹਿਰ ਨਿਵਾਸੀਆਂ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਮਮਤਾ ਦੀਦੀ ਦਾ ਰਹਿਣ ਸਹਿਣ ਬਹੁਤ ਹੀ ਸਾਧਾਰਣ ਅਤੇ ਆਮ ਲੋਕਾਂ ਵਾਲਾ ਹੈ ਜਿਸ ਨੂੰ  ਦੇਖ ਕੇ ਪਤਾ ਨਹੀਂ ਲਗਦਾ ਕਿ ਉਹ ਰਾਜ ਦੇ ਮੁੱਖ ਮੰਤਰੀ ਹਨ |
ਉਨ੍ਹਾਂ ਕਿਹਾ ਕਿ ਮਮਤਾ ਦੀਦੀ ਦਾ ਘਰ ਬਹੁਤ ਹੀ ਸਾਦਾ ਹੈ, ਬੇਸ਼ੱਕ ਉਹ ਸਾਡੇ ਰਾਜ ਦੇ ਮੁੱਖ ਮੰਤਰੀ ਹਨ ਪਰ ਉਨ੍ਹਾਂ ਦਾ ਘਰ ਸਾਡੇ ਘਰਾਂ ਵਰਗਾ ਹੀ ਹੈ | ਉਨ੍ਹਾਂ ਦਸਿਆ ਕਿ ਮਮਤਾ ਦੀਦੀ ਸਿਰਫ਼ ਦੋ ਕਮਰਿਆਂ ਦੇ ਮਕਾਨ ਵਿਚ ਹੀ ਰਹਿ ਰਹੇ ਹਨ | ਕਾਲੀਘਾਟ ਇਲਾਕੇ ਦੇ ਨਿਵਾਸੀਆਂ ਨੇ ਦਸਿਆ ਕਿ ਮਮਤਾ ਦੀਦੀ ਦਾ ਸੁਭਾਅ ਅਤੇ ਰਹਿਣ ਸਹਿਣ ਬਹੁਤ ਸਾਦਾ ਹੈ ਜਿਸ ਤੋਂ ਸਾਡੇ ਲੋਕ ਬਹੁਤ ਜ਼ਿਆਦਾ ਪ੍ਰਭਾਵਤ ਹਨ | ਉਨ੍ਹਾਂ ਦਸਿਆ ਕਿ ਮਮਤਾ ਦੀਦੀ ਅਪਣੇ ਪਹਿਰਾਵੇ 'ਤੇ ਬਹੁਤ ਹੀ ਘੱਟ ਖ਼ਰਚ ਕਰਦੇ ਹਨ ਜਿਸ ਦੀ ਵੱਡੀ ਮਿਸਾਲ ਹੈ ਕੀ ਉਹ ਸਾਡੇ ਵਾਂਗੂੰ ਆਮ ਚੱਪਲ ਹੀ ਪਹਿਨਦੇ ਹਨ | ਕਾਲੀਘਾਟ ਨਿਵਾਸੀਆਂ ਨੇ ਦਸਿਆ ਕਿ ਮਮਤਾ ਅਪਣੀ ਮੁੱਖ ਮੰਤਰੀ ਦੀ ਤਨਖ਼ਾਹ ਵੀ ਨਹੀਂ ਲੈ ਰਹੀ | ਉਨ੍ਹਾਂ ਦਸਿਆ ਕਿ ਇਸ ਵਾਰ ਵੀ ਮਮਤਾ ਦੀਦੀ ਦੀ ਸਰਕਾਰ ਬਣੇਗੀ | ਭਾਵੇਂ ਭਾਰਤੀ ਜਨਤਾ ਪਾਰਟੀ ਮਮਤਾ ਨੂੰ  ਹਰਾਉਣ ਲਈ ਅਪਣਾ ਪੂਰਾ ਜ਼ੋਰ ਲਾ ਰਹੀ ਹੈ | 
ਉਨ੍ਹਾਂ ਕਿਹਾ ਕਿ ਬੀਜੇਪੀ ਮਮਤਾ ਦੀਦੀ ਨੂੰ  ਹਰਾਉਣ ਦੇ ਦਿਨ ਵੇਲੇ ਹੀ ਸੁਪਨੇ ਦੇਖ ਰਹੀ ਹੈ ਜੋੋ ਕਦੇ ਵੀ ਪੂਰੇ ਨਹੀਂ ਹੋਣਗੇ | 
ਸਥਾਨਕ ਨਿਵਾਸੀਆਂ ਨੇ ਮਮਤਾ ਦੀਦੀ ਬਾਰੇ ਦਸਿਆ ਕਿ ਉਨ੍ਹਾਂ ਦੇ ਜੀਵਨ ਵਿਚ ਇੰਨੀ ਜ਼ਿਆਦਾ ਸਾਦਗੀ ਹੈ ਕਿ ਉਹ ਸਾਡੇ ਦੁੱਖਾਂ ਤਕਲੀਫ਼ਾਂ ਵਿਚ ਆਪ ਖ਼ੁਦ ਚਲ ਕੇ ਆਉਂਦੀ ਹੈ, ਇਸ ਲਈ ਉਨ੍ਹਾਂ ਦਾ ਅਜਿਹਾ ਵਰਤਾਅ ਸਾਡੇ ਲਈ ਖ਼ਾਸ ਹੈ | ਇਸੇ ਕਰ ਕੇ ਦੀਦੀ ਨੂੰ  ਹਰਾਉਣ ਬਾਰੇ ਸੋਚਣ ਵਾਲੀ ਭਾਰਤੀ ਜਨਤਾ ਪਾਰਟੀ ਇਸ ਵਾਰ ਉਸ ਦੇ ਨੇੜੇ ਵੀ ਨਹੀਂ ਪਹੁੰਚ ਸਕੇਗੀ |