Corona Updates: ਪੰਜਾਬ ’ਚ 2700 ਹੋਰ ਪਾਜ਼ੇਟਿਵ ਮਾਮਲੇ ਆਏ ਸਾਹਮਣੇ, 43 ਲੋਕਾਂ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

195015 ਮਰੀਜ਼ ਠੀਕ ਹੋਏ ਹਨ ਅਤੇ 21405 ਕੇਸ ਇਲਾਜ ਅਧੀਨ ਹਨ। 

CORONA

ਚੰਡੀਗੜ੍ਹ: ਪੰਜਾਬ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਬੀਤੇ 24 ਘੰਟੇ ਦੇ ਸਮੇਂ ਦੌਰਾਨ 2700 ਹੋਰ ਨਵੇਂ ਪਾਜ਼ੇਟਿਵ ਮਾਮਲੇ ਆਏ ਹਨ। 43 ਹੋਰ ਮੌਤਾਂ ਹੋਈਆਂ ਹਨ। ਤਾਜ਼ਾ ਮਾਮਲਿਆਂ ਵਿਚ ਸੱਭ ਤੋਂ ਵੱਧ 413 ਕੇਸ ਜ਼ਿਲ੍ਹਾ ਜਲੰਧਰ ਵਿਚ ਆਏ ਹਨ ਤੇ ਇਥੇ ਮੌਤਾਂ ਦੀ ਗਿਣਤੀ ਵੀ  ਲਗਾਤਾਰ ਤੀਜੇ ਦਿਨ 11 ਰਹੀ ਹੈ। 

ਲੁਧਿਆਣਾ ਵਿਚ ਵੀ ਬੀਤੇ 24 ਘੰਟੇ ਵਿਚ 340, ਜ਼ਿਲ੍ਹਾ ਮੋਹਾਲੀ ਵਿਚ 321, ਅੰਮ੍ਰਿਤਸਰ ਵਿਚ 297, ਗੁਰਦਾਸਪੁਰ ਵਿਚ 233, ਪਟਿਆਲਾ ਵਿਚ 231 ਅਤੇ ਹੁਸ਼ਿਆਰਪੁਰ ਜ਼ਿਲ੍ਹੇ ਵਿਚ 217 ਨਵੇਂ ਪਾਜ਼ੇਟਿਵ ਮਾਮਲੇ ਦਰਜ ਹੋਏ ਹਨ ਅਤੇ ਇਹ ਜ਼ਿਲ੍ਹੇ ਕੋਰੋਨਾ ਹਾਟ ਸਪਾਟ ਬਣੇ ਹੋਏ ਹਨ। ਨਵਾਂਸ਼ਹਿਰ ਵਿਚ 8, ਹੁਸ਼ਿਆਰਪੁਰ ਵਿਚ 6 ਅਤੇ ਲੁਧਿਆਣਾ ’ਚ 7 ਹੋਰ ਮੌਤਾਂ ਹੋਈਆਂ ਹਨ। ਸੂਬੇ ਵਿਚ ਹੁਣ ਤਕ ਕੁਲ ਪਾਜ਼ੇਟਿਵ ਕੇਸਾਂ ਦੀ ਗਿਣਤੀ 222937 ਤੇ ਮੌਤਾਂ ਦੀ 6517 ਤਕ ਪਹੁੰਚ ਚੁੱਕੀ ਹੈ। 195015 ਮਰੀਜ਼ ਠੀਕ ਹੋਏ ਹਨ ਅਤੇ 21405 ਕੇਸ ਇਲਾਜ ਅਧੀਨ ਹਨ। 

ਇਕ ਵਾਰ ਫਿਰ ਦੇਸ਼ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ, ਕੋਰੋਨਾ ਦੇ ਲਗਭਗ 59 ਹਜ਼ਾਰ ਕੇਸ ਸਾਹਮਣੇ ਆਏ ਹਨ। ਕੋਰੋਨਾ ਵਿੱਚ ਮਹਾਰਾਸ਼ਟਰ ਵਿੱਚ ਸਭ ਤੋਂ ਵੱਧ ਕੇਸ ਹੈ, ਜਿੱਥੇ 24 ਘੰਟਿਆਂ ਵਿੱਚ ਤਕਰੀਬਨ 36 ਹਜ਼ਾਰ ਨਵੇਂ ਕੇਸ ਸਾਹਮਣੇ ਆਏ ਹਨ। ਇਕੱਲੇ ਮੁੰਬਈ ਵਿਚ ਹੀ ਕੋਰੋਨਾ ਦੇ 5500 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਜਦੋਂਕਿ 47 ਲੋਕਾਂ ਦੀ ਮੌਤ ਹੋ ਗਈ ਹੈ।