ਰਾਮ ਰਹੀਮ ਨੂੰ ਬੇਅਦਬੀ ਮਾਮਲੇ 'ਚ ਨਾਮਜ਼ਦ ਕਰਨ ਦੇ ਮਾਮਲੇ 'ਤੇ ਬਾਦਲ ਨੇ ਕਿਹਾ

ਏਜੰਸੀ

ਖ਼ਬਰਾਂ, ਪੰਜਾਬ

ਰਾਮ ਰਹੀਮ ਨੂੰ ਬੇਅਦਬੀ ਮਾਮਲੇ 'ਚ ਨਾਮਜ਼ਦ ਕਰਨ ਦੇ ਮਾਮਲੇ 'ਤੇ ਬਾਦਲ ਨੇ ਕਿਹਾ

image

ਅਦਾਲਤ ਦਾ ਕੰਮ ਹੈ, ਮੈਂ ਕੁੱਝ ਨਹੀ ਕਹਿ ਸਕਦਾ


ਮਲੋਟ, ਲੰਬੀ 25 ਮਾਰਚ (ਹਰਦੀਪ ਸਿੰਘ ਖਾਲਸਾ) : ਰਾਜ-ਭਾਗ ਹਮੇਸ਼ਾਂ ਲਈ ਖੁਸ ਜਾਣ ਮਗਰੋਂ ਹੁਣ ਸ. ਬਾਦਲ ਨੂੰ  ਸ਼੍ਰੋਮਣੀ ਕਮੇਟੀ ਵੀ ਹੱਥੋਂ ਜਾਂਦੀ ਦਿਸਣ ਲੱਗ ਪਈ ਹੈ ਤੇ ਉਨ੍ਹਾਂ ਕਹਿਣਾ ਸ਼ੁਰੂ ਕਰ ਦਿਤਾ ਹੈ ਕਿ ਪੰਥ ਵਿਰੋਧੀ ਤਾਕਤਾਂ ਗੁਰਧਾਮਾਂ ਉਤੇ ਕਬਜ਼ਾ ਕਰਨਾ ਚਾਹੁੰਦੀਆਂ ਹਨ ਪਰ ਉਨ੍ਹਾਂ ਨੂੰ  ਗੁਰਦਵਾਰਾ 'ਚੋਂ ਬਾਹਰ ਕਢਣਾ ਚਾਹੁਣ ਵਾਲੇ 'ਬਾਦਲ ਵਿਰੋਧੀ' ਭਾਵੇਂ ਹੋਣ ਪਰ ਪੰਥ ਵਿਰੋਧੀ ਉਨ੍ਹਾਂ ਨੂੰ  ਸ. ਪ੍ਰਕਾਸ਼ ਸਿੰਘ ਬਾਦਲ ਨੇ ਵੀ ਕਦੇ ਨਹੀਂ ਕਿਹਾ |
  ਇਹ ਖ਼ਦਸ਼ਾ ਸਾਬਕਾ ਮੁੱਖ ਮੰਤਰੀ ਜੋ ਲੰਬੀ ਵਿਧਾਨ ਸਭਾ ਹਲਕੇ ਤੋਂ ਹਾਰ ਦੇ ਬਾਵਜੂਦ ਵੱਖ-ਵੱਖ ਪਿੰਡਾਂ ਵਿਚ ਵਰਕਰਾਂ ਦੇ ਧਨਵਾਦ ਲਈ ਮੀਟਿੰਗਾਂ ਦੌਰਾਨ ਮੌਜੂਦ ਲੋਕਾਂ ਨਾਲ ਕੀਤਾ | ਸ. ਬਾਦਲ ਨੇ ਅੱਜ ਰਾਣੀਵਾਲਾ, ਮਿੱਡਾ, ਮੋਹਲਾਂ ਸਮੇਤ ਵੱਖ-ਵੱਖ ਪਿੰਡਾਂ ਵਿਖੇ ਸੰਬੋਧਨ ਕੀਤਾ | ਇਸ ਮੌਕੇ ਉਹਨਾਂ ਕਿਹਾ ਕਿ ਦੂਜੀਆਂ ਚੋਣਾਂ ਵਿਚ ਕਿਸੇ ਵਿਅਕਤੀ ਨੇ ਹੋਰ ਪਾਰਟੀ ਨੂੰ  ਵੋਟ ਪਾ ਦਿਤੀ ਤਾਂ ਕੋਈ ਗੱਲ ਨਹੀਂ ਪਰ ਗੁਰਦਵਾਰਾ ਚੋਣਾਂ ਵਿਚ ਸਾਨੂੰ ਸੋਚਣ ਦੀ ਲੋੜ ਹੈ ਕਿ ਜੇ ਇਹ ਗ਼ੈਰਾਂ ਦੇ ਹੱਥਾਂ ਵਿਚ ਆ ਗਿਆ ਤਾਂ ਉਥੇ ਗੁਰੂਆਂ ਦੀ ਥਾਂ ਤੇ ਕੇਜਰੀਵਾਲ ਜਾਂ ਹੋਰਾਂ ਦਾ ਬੋਲਬਾਲਾ ਹੋ ਜਾਵੇਗਾ |
 ਪੱਤਰਕਾਰਾਂ ਵਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵਲੋਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰ ਕੇ ਪੰਜਾਬ ਲਈ ਸਲਾਨਾਂ 50 ਹਜ਼ਾਰ ਕਰੋੜ ਰੁਪਏ ਲਗਾਤਾਰ ਦੋ ਸਾਲਾਂ ਲਈ ਦੇਣ ਦੀ ਮੰਗ ਸਬੰਧੀ ਸ. ਬਾਦਲ ਨੂੰ  ਕੀਤੇ ਗਏ ਸਵਾਲ ਦੇ ਜੁਆਬ ਵਿਚ ਸ. ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਦਾ ਪੱਖ ਪੂਰਦਿਆਂ ਕਿਹਾ ਕਿ ਕੇਂਦਰ ਨੂੰ  ਵੱਧ ਤੋਂ ਵੱਧ ਪੰਜਾਬ ਦੀ ਮਦਦ ਕਰਨੀ ਚਾਹੀਦੀ ਹੈ | ਰਾਮ ਰਹੀਮ ਨੂੰ  ਬੇਅਦਬੀ ਮਾਮਲੇ ਵਿਚ ਨਾਮਜ਼ਦ ਕਰਨ 'ਤੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਇਹ ਅਦਾਲਤ ਦਾ ਕੰਮ ਹੈ, ਇਸ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ |
ਫੋਟੋ ਕੈਪਸ਼ਨ :- ਸ੍ਰ ਪ੍ਰਕਾਸ਼ ਸਿੰਘ ਬਾਦਲ ਲੰਬੀ ਹਲਕੇ ਦੇ ਦੌਰੇ ਦੋਰਾਨ |