ਪੰਜਾਬ ਵਿਜੀਲੈਂਸ ਦੇ ਚੀਫ਼ ਡਾਇਰੈਕਟਰ ਸਮੇਤ 2 ADGP ਦੇ ਤਬਾਦਲੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

IPS ਸੁਰਿੰਦਰ ਪਾਲ ਸਿੰਘ ਪਰਮਾਰ ਮੁੱਖ ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ ਵਜੋਂ ਤਾਇਨਾਤ

Punjab Vigilance Chief Director and 2 ADGPs transferred

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਵੱਡਾ ਫੇਰਬਦਲ ਕੀਤਾ ਗਿਆ ਹੈ। ਪੰਜਾਬ ਸਰਕਾਰ ਨੇ ਵਿਜੀਲੈਂਸ ਦੇ ਚੀਫ਼ ਡਾਇਰੈਕਟਰ ਸਮੇਤ 2 ਏਡੀਜੀਪੀ ਦੇ ਤਬਾਦਲੇ ਕਰ ਦਿੱਤੇ ਗਏ ਹਨ। ਆਈਪੀਐਸ ਸੁਰਿੰਦਰ ਪਾਲ ਸਿੰਘ ਪਰਮਾਰ, ਜੋ ਪਹਿਲਾਂ ਏਡੀਜੀਪੀ, ਲਾਅ ਐਂਡ ਆਰਡਰ ਪੰਜਾਬ ਤਾਇਨਾਤ ਸਨ, ਨੂੰ ਹੁਣ ਮੁੱਖ ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ ਵਜੋਂ ਤਾਇਨਾਤ ਕੀਤਾ ਗਿਆ ਹੈ। ਉਹ ਜੀ. ਨਾਗੇਸ਼ਵਰ ਰਾਓ ਦੀ ਜਗ੍ਹਾ ਲੈਣਗੇ।  

ਇਸ ਦੇ ਨਾਲ ਹੀ ਆਈਪੀਐਸ ਜੀ. ਨਾਗੇਸ਼ਵਰ ਰਾਓ, ਜੋ ਪਹਿਲਾਂ ਮੁੱਖ ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ ਵਜੋਂ ਤਾਇਨਾਤ ਸਨ, ਦਾ ਤਬਾਦਲਾ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਹੁਣ ਸੁਰਿੰਦਰ ਕੁਮਾਰ ਸ੍ਰੀਵਾਸਤਵ ਦੀ ਪੋਸਟ ਦਾ ਵਾਧੂ ਚਾਰਜ ਦਿੱਤਾ ਗਿਆ ਹੈ।