ਜ਼ਮੀਨੀ ਝਗੜੇ ਨੂੰ ਲੈ ਕੇ ਭਰਾ ਨੇ ਕੀਤਾ ਭਰਾ ਦਾ ਕਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਥੋਂ ਦੇ ਇਲਾਕਾ ਕਾਹਨੂੰਵਾਨ ਪੁਲਿਸ ਸਟੇਸ਼ਨ ਅਧੀਨ ਪੈਂਦੇ ਪਿੰਡ ਛੋੜੀਆ ਬਾਂਗਰ ਵਿਚ ਜ਼ਮੀਨੀ ਝਗੜੇ ਨੂੰ ਲੈ ਕੇ ਦੋ ਭਰਾਵਾਂ...

MURDER

ਦਸ ਦਈਏ ਕਿ ਹਰਦੀਪ ਸਿੰਘ C.R.P.F. ਵਿਚ ਤਾਇਨਾਤ ਹੈ ਜਦੋਂ ਕਿ ਦੂਜਾ ਭਰਾ ਸਰਵਣ ਸਿੰਘ ਬੀ.ਐਸ.ਐਫ. ਵਿਚ ਸੇਵਾਵਾਂ ਨਿਭਾਅ ਰਿਹਾ ਹੈ। ਇਹ ਦੋਵੇਂ ਭਰਾ ਛੁੱਟੀ 'ਤੇ ਘਰ ਆਏ ਹੋਏ ਸਨ ਅਤੇ ਜ਼ਮੀਨ ਨੂੰ ਲੈ ਕੇ ਇਨ੍ਹਾਂ ਦੋਹਾਂ ਭਰਾਵਾਂ ਵਿਚ ਬਹਿਸਬਾਜ਼ੀ ਹੋ ਗਈ, ਬਹਿਸਬਾਜ਼ੀ ਇੰਨੀ ਜ਼ਿਆਦਾ ਵੱਧ ਗਈ ਕਿ ਬਾਅਦ ਵਿਚ ਬਹਿਸਬਾਜ਼ੀ ਖੂਨੀ ਲੜਾਈ ਵਿਚ ਬਦਲ ਗਈ।

ਜਿਸ ਕਾਰਨ ਸਰਵਣ ਸਿੰਘ ਨੇ ਹਰਦੀਪ ਸਿੰਘ ਨੂੰ ਮੌਤ ਦੇ ਘਾਟ ਉੱਤਾਰ ਦਿਤਾ, ਜਿਸ ਤੋਂ ਬਾਅਦ ਸਰਵਣ ਸਿੰਘ ਫਰਾਰ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਪੁਲਿਸ ਨੇ ਸਰਵਣ ਸਿਂਘ ਵਿਰੁਧ ਮਾਮਲਾ ਦਰਜ ਕਰ ਲਿਆ ਹੈ ਅਤੇ ਸਰਵਣ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ।