ਔਖੇ ਹਾਲਾਤਾਂ 'ਚ ਵੀ ਪੰਜਾਬ ਸਰਕਾਰ ਨੇ ਕਿਸਾਨੀ ਕਰਜ਼ਾ ਮਾਫ਼ ਕੀਤਾ : ਕਾਂਗੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਵੇਂ ਵਜਾਰਤੀ ਵਾਧੇ ਤੋ ਬਾਅਦ ਪੰਜਾਬ ਕਾਂਗਰਸ ਇਕਜੁੱਟ

Kangad

ਪੰਜਾਬ ਦੇ ਕਿਸਾਨਾਂ ਅਤੇ ਸਿੱਖਾਂ ਤੋ ਪੰਥ ਅਤੇ ਪੰਜਾਬ ਦੇ ਨਾਂਅ 'ਤੇ ਵੋਟਾਂ ਬਟੋਰਨ ਵਾਲੇ ਅਕਾਲੀ ਦਲ ਨੇ ਅਪਣੇ ਰਾਜ ਦੋਰਾਨ ਕਦੇ ਕਿਸਾਨਾਂ ਦਾ ਇਕ ਧੇਲਾ ਵੀ ਮਾਫ ਨਹੀ ਕੀਤਾ ਜਦਕਿ ਪੰਜਾਬ ਅੰਦਰ ਉਸ ਵੇਲੇ ਜਦ ਅਕਾਲੀ ਪੰਜਾਬ ਦੇ ਖਜਾਨੇ ਨੂੰ 10 ਵਰ੍ਹੇਂ ਲੁੱਟ ਪੁੱਟ ਕੇ ਸੁੱਟ ਗਏ ਸਨ ਤਦ ਐਨੇ ਅੋਖੇ ਆਰਥਿਕ ਹਾਲਾਤਾਂ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਚਾਰੇ ਕੋਨਿਆਂ ਅੰਦਰ ਪੁੱਜ ਕੇ ਕਿਸਾਨਾਂ ਦੇ ਕਰਜੇ ਮਾਫ ਕਰਕੇ ਉਨ੍ਹਾਂ ਨੂੰ ਵੱਡੀ ਆਰਥਕ ਰਾਹਤ ਦਿਵਾਈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਨਵੇਂ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਕੈਬਨਿਟ ਮੰਤਰੀ ਕਾਂਗੜ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿਚ ਕਿਹਾ ਕਿ ਪੰਜਾਬ ਅੰਦਰਲੇ ਕਾਂਗਰਸੀ ਵਿਧਾਇਕਾਂ ਅੰਦਰ ਵਜਾਰਤੀ ਵਾਧੇ ਨੂੰ ਲੈ ਕੇ ਕੋਈ ਹਲਚਲ ਨਹੀਂ ਹੈ,

ਕਿਉਂਕਿ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਸੂਬਾ ਪ੍ਰਧਾਨ ਦੀ ਦੂਰ ਅੰਦੇਸ਼ੀ ਸੋਚ ਸਦਕਾ ਪੰਜਾਬ ਦੇ ਕਾਂਗਰਸੀ ਵਿਧਾਇਕ ਇਕਜੁਟ ਹਨ ਜਦਕਿ ਮੇਰੇ ਵੱਲੋ ਹਮੇਸ਼ਾਂ ਕੋਸ਼ਿਸ ਰਹੇਗੀ ਕਿ ਪੰਜਾਬ ਅੰਦਰਲੇ ਸਾਥੀ ਵਿਧਾਇਕਾਂ ਵੱਲੋ ਮੇਰੇ ਮਹਿਕਮੇ ਸਬੰਧੀ ਕੰਮ ਪੈਣ ਜਾਂ ਮੇਰੇ ਕੋਲ ਮਿਲਣ ਆਉਣ 'ਤੇ ਉਨ੍ਹਾਂ ਦੇ ਲੋਕ ਪੱਖੀ ਕੰਮ ਪਹਿਲ ਦੇ ਆਧਾਰ 'ਤੇ ਕੀਤੇ ਜਾਣ ਤਾਂ ਜੋ ਪੰਜਾਬ ਕਾਂਗਰਸ ਨੂੰ ਹੋਰ ਵੀ ਵਧੇਰੇ ਮਜਬੂਤ ਕੀਤਾ ਜਾ ਸਕੇ। ਇਸ ਮੌਕੇ ਨਰਿੰਦਰ ਸਿੰਘ ਭੁਲੇਰੀਆ, ਸੰਜੀਵ ਢੀਂਗਰਾ ਟੀਨਾ, ਅਸ਼ੋਕ ਕੁਮਾਰ ਆੜਤੀਆ, ਕਰਮਜੀਤ ਸਿੰਘ ਖਾਲਸਾ, ਕੁਲਦੀਪ ਗਰਗ ਰਾਈਆ, ਗਮਦੂਰ ਸਿੰਘ ਚਾਉਕੇ, ਰਮੇਸ਼ ਮੱਕੜ, ਸੁਰੇਸ਼ ਬਾਹੀਆ, ਰਕੇਸ਼ ਕੇਸ਼ੀ ਬਾਹੀਆ, ਬੂਟਾ ਸਿੰਘ, ਮੁਕੇਸ਼ ਗੋਇਲ, ਅਮਰਿੰਦਰ ਰਾਜਾ, ਨਰੇਸ਼ ਸ਼ਰਮਾਂ, ਮੇਜਰ ਸਿੰਘ ਆਦਿ ਹਾਜ਼ਰ ਸਨ।