ਪੰਜਾਬ ਪੁਲਿਸ ਵਲੋਂ ਏ.ਸੀ.ਪੀ. ਅਨਿਲ ਕੋਹਲੀ ਨੂੰ ਡਿਜ਼ੀਟਲ ‘ਰਿਮੈਂਬਰੈਂਸ ਵਾਲ’  ਸਮਰਪਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਪੁਲਿਸ ਵਲੋਂ ਅੱਜ ਡਿਜ਼ੀਟਲ ਰਿਮੈਂਬਰੈਂਸ ਵਾਲ ਲਾਂਚ ਕੀਤੀ ਗਈ ਹੈ ਜਿਸ ’ਤੇ ਸਵਰਗਵਾਸੀ ਏ.ਸੀ.ਪੀ. ਅਨਿਲ ਕੋਹਲੀ ਦੇ ਸਾਥੀ ਕਰਮਚਾਰੀ, ਪਰਵਾਰਕ ਮੈਂਬਰ

File Photo

ਚੰਡੀਗੜ੍ਹ, 25 ਅਪ੍ਰੈਲ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਪੁਲਿਸ ਵਲੋਂ ਅੱਜ ਡਿਜ਼ੀਟਲ ਰਿਮੈਂਬਰੈਂਸ ਵਾਲ ਲਾਂਚ ਕੀਤੀ ਗਈ ਹੈ ਜਿਸ ’ਤੇ ਸਵਰਗਵਾਸੀ ਏ.ਸੀ.ਪੀ. ਅਨਿਲ ਕੋਹਲੀ ਦੇ ਸਾਥੀ ਕਰਮਚਾਰੀ, ਪਰਵਾਰਕ ਮੈਂਬਰ, ਦੋਸਤ ਅਤੇ ਪ੍ਰਸ਼ੰਸਕ ਕਰੋਨਾ ਜੰਗ ਦੇ ਇਸ ਬਹਾਦਰ ਯੋਧੇ, ਜਿਨ੍ਹਾਂ ਦੀ ਮੌਜੂਦਾ ਕੋਵਿਡ ਸੰਕਟ ਦੌਰਾਨ ਡਿਊਟੀ ਕਰਦਿਆਂ ਮੌਤ ਹੋ ਗਈ, ਨੂੰ ਸਤਿਕਾਰ ਅਤੇ ਸ਼ਰਧਾਂਜਲੀ ਭੇਟ ਕਰ ਸਕਦੇ ਹਨ।  ਜ਼ਿਕਰਯੋਗ ਹੈ ਕਿ ਏਸੀਪੀ ਅਨਿਲ ਕੋਹਲੀ ਦੇਸ਼ ਦੇ ਪਹਿਲੇ ਪੁਲੀਸ ਅਧਿਕਾਰੀ ਸਨ ਜਿਨ੍ਹਾਂ ਦੀ 18 ਅਪ੍ਰੈਲ, 2020 ਨੂੰ ਲੁਧਿਆਣਾ ਵਿਖੇ ਕੋਵਿਡ-19 ਕਰਕੇ ਮੌਤ ਹੋ ਗਈ। ਪੰਜਾਬ ਪੁਲਿਸ ਵਲੋਂ ਡਿਜ਼ੀਟਲ ‘ਰਿਮੈਂਬਰੈਂਸ ਵਾਲ’ ਲਾਂਚ ਕਰਨ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਪਣੇ ਸੰਦੇਸ਼ ਵਿਚ ਏਸੀਪੀ ਅਨਿਲ ਕੋਹਲੀ, ਜਿਨ੍ਹਾਂ ਨੇ ਦੇਸ਼ ਵਿਚ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਡਿਊਟੀ ਕਰਦਿਆਂ ਅਪਣੀ ਜਾਨ ਦੇ ਦਿਤੀ, ਦੀ ਯਾਦ ਵਿਚ ਇਕ ਡਿਜ਼ੀਟਲ ‘ਰਿਮੈਂਬਰੈਂਸ ਵਾਲ’ ਬਣਾਉਣ ਅਤੇ ਲਾਂਚ ਕਰਨ ਦੀ ਪੰਜਾਬ ਪੁਲਿਸ ਦੀ ਪਹਿਲਕਦਮੀ ਦੀ ਸ਼ਲਾਘਾ ਕੀਤੀ ਹੈ।