ਮੌਂਟੇਕ ਸਿੰਘ ਆਹਲੂਵਾਲੀਆ ਪੰਜਾਬ ਦੇ 20 ਮੈਂਬਰੀ ਮਾਹਿਰ ਗਰੁੱਪ ਦੀ ਅਗਵਾਈ ਕਰਨਗੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

31 ਜੁਲਾਈ ਤਕ ਦੇਣਗੇ ਸਿਫ਼ਾਰਿਸ਼ਾਂ

File Photo

ਚੰਡੀਗੜ੍ਹ, 25 ਅਪ੍ਰੈਲ (ਸਪੋਕਸਮੈਨ ਸਮਾਚਾਰ ਸੇਵਾ):  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਨੂੰ ਕੋਵਿਡ ਤੋਂ ਬਾਅਦ ਉਭਾਰਨ ਲਈ ਨੀੜੀ ਘੜਨ ਵਾਸਤੇ ਮਾਹਿਰ ਗਰੁੱਪ ਬਣਾਇਆ ਹੈ ਜਿਸ ਦੇ ਮੁਖੀ ਪ੍ਰਸਿੱਧ ਅਰਥ ਸ਼ਾਸਤਰੀ ਤੇ ਯੋਜਨਾ ਕਮਿਸ਼ਨ ਦੇ ਸਾਬਕਾ ਡਿਪਟੀ ਚੇਅਰਮੈਨ ਮੌਂਟੇਕ ਸਿੰਘ ਆਹਲੂਵਾਲੀਆ ਹੋਣਗੇ। ਮਾਹਿਰਾਂ ਦਾ ਇਹ ਗਰੁੱਪ ਜਿਸ ਵਿੱਚ ਮੰਨੇ-ਪ੍ਰਮੰਨੇ ਅਰਥ ਸ਼ਾਸਤਰੀ ਤੇ ਵੱਡੇ ਉਦਯੋਗਪਤੀ ਵੀ ਹਨ, ਪੰਜਾਬ ਸਰਕਾਰ ਨੂੰ ਛੋਟੇ ਸਮੇਂ (ਇਕ ਸਾਲ) ਅਤੇ ਦਰਮਿਆਨੇ ਸਮੇਂ ਦੇ ਐਕਸ਼ਨ ਪਲਾਨ ਲਈ ਸਿਫਾਰਸ਼ਾਂ ਕਰੇਗਾ।

ਇਕ ਸਰਕਾਰੀ ਬੁਲਾਰੇ ਮੁਤਾਬਕ ਇਹ 20-ਮੈਂਬਰੀ ਗਰੁੱਪ ਆਪਣੀਆਂ ਸਿਫਾਰਸ਼ਾਂ ਦੀ ਮੁੱਢਲੀ ਰਿਪੋਰਟ 31 ਜੁਲਾਈ 2020 ਤਕ ਸੌਂਪੇਗਾ ਅਤੇ ਇਸ ਤੋਂ ਬਾਅਦ 30 ਸਤੰਬਰ ਅਤੇ 31 ਦਸੰਬਰ 2020 ਤਕ ਦੋ ਹੋਰ ਰਿਪੋਰਟਾਂ ਸੌਂਪੇਗਾ। ਬੁਲਾਰੇ ਨੇ ਦੱਸਿਆ ਕਿ ਪਹਿਲੀਆਂ ਦੋ ਰਿਪੋਰਟਾਂ ਵਿੱਚ ਤਿੰਨ ਮਹੀਨਿਆਂ ਦਾ ਪਾੜਾ ਗਰੁੱਪ ਨੂੰ ਵਧੇਰੇ ਪ੍ਰਭਾਵ ਨੂੰ ਮੁੜ ਘੋਖਣ ਦੀ ਆਗਿਆ ਮਿਲੇਗੀ, ਜੇਕਰ ਕੋਵਿਡ ਗਰਮੀਆਂ ਵਿੱਚ ਭਾਰਤ ਭਰ ’ਚ ਫੈਲ ਜਾਂਦਾ ਹੈ।