ਆਨ-ਲਾਈਨ ਸਿਖਿਆ ਦੀ ਆੜ ’ਚ ਫ਼ੀਸ ਦਾ ਦਬਾਅ ਬਣਾ ਰਹੇ ਹਨ ਨਿਜੀ ਸਕੂਲ : ਖੰਨਾ

ਏਜੰਸੀ

ਖ਼ਬਰਾਂ, ਪੰਜਾਬ

ਹਰਿਆਣਾ ਦੀ ਤਰਜ਼ ’ਤੇ ਹੁਕਮ ਜਾਰੀ ਕਰਨ 

File Photo

ਚੰਡੀਗੜ੍ਹ, 25 ਅਪ੍ਰੈਲ (ਗੁਰਉਪਦੇਸ਼ ਭੁੱਲਰ) : ਇਕ ਪਾਸੇ ਲੋਕ ਕੋਰੋਨਾ ਵਿਰੁਧ ਲੜ ਰਹੇ ਹਨ ਦੂਜੇ ਪਾਸੇ ਪੰਜਾਬ ਦੇ ਪ੍ਰਾਈਵੇਟ ਸਕੂਲ ਬੱਚਿਆਂ ਦੇ ਮਾਪਿਆਂ ’ਤੇ ਫ਼ੀਸ ਆਦਿ ਜਮਾ ਕਰਵਾਉਣ ਦਾ ਦਬਾਅ ਬਣਾ ਰਹੇ ਹਨ। ਇਹ ਦੋਸ਼ ਲਾਉਂਦਿਆਂ ਭਾਜਪਾ ਦੇ ਕੌਮੀ ਪ੍ਰਧਾਨ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਸਕੂਲ ਫੀਸ ਜਮ੍ਹਾਂ ਕਰਵਾਉਦ ਦੀ ਅੰਤਿਮ ਮਿਤਿ ਲਾਕਡਾਊਨ ਖਤਮ ਹੋਣ ਦੇ ਇਕ ਮਹੀਨੇ ਤਕ ਰੀ-ਸ਼ੈਡਯੂਲ ਕਰਨ ਦੀ ਪੰਜਾਬ ਸਰਕਾਰ ਵੱਲੋਂ 23 ਮਾਰਚ ਅਤੇ 8 ਅਪ੍ਰੈਲ ਨੂੰ ਕੀਤੀ ਗਈ ਨੋਟਿਫਿਕੇਸ਼ਨ ਦਾ ਪ੍ਰਾਈਵੇਟ ਸਕੂਲਾਂ ਦੀ ਮੈਨੇਜਮੈਂਟ ‘ਤੇ ਕੋਈ ਅਸਰ ਹੁੰਦਾ ਨਹੀਂ ਦਿਖ ਰਿਹਾ।

ਇਸ ਦੇ ਉਲਟ ਕਈ ਸਕੂਲ ਆਨਲਾਈਨ ਸਿੱਖਿਆ ਦੇ ਨਾਂ ‘ਤੇ ਬੱਚਿਆਂ ਮਾਪਿਆਂ ‘ਤੇ ਫੀਸ ਭਰਨ ਦਾ ਦਬਾਅ ਬਣਾ ਰਹੇ ਹਨ ਅਤੇ ਕੁੱਝ ਸਕੂਲ ਘਰਾਂ ਵਿਚ ਸਿੱਧਾ ਨਵੀਂ ਕਲਾਸ ਦੀ ਕਿਤਾਬਾਂ ਦਾ ਸੈਟ ਭੇਜ ਕੇ ਲੁੱਟ ਮਚਾ ਰਹੇ ਹਨ। ਸ੍ਰੀ ਖੰਨਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਇਹ ਸਪੱਸ਼ਟ ਨੋਟਿਫਿਕੇਸ਼ਨ ਜਾਰੀ ਕਰਨ ਕਿ ਲਾਕਡਾਊਨ ਖਤਮ ਹੋਣ ਤੋਂ ਬਾਅਦ ਬੱਚਿਆਂ ਦੇ ਮਾਪਿਆਂ ਤੋਂ ਸਿਰਫ਼ ਟਿਊਸ਼ਨ ਫੀਸ ਹੀ ਲਈ ਜਾਵੇਗੀ।

ਇਸ ਤੋਂ ਇਲਾਵਾ ਕਿਸੇ ਤਰ੍ਹਾਂ ਦਾ ਫੰਡ ਚਾਹੇ ਉਹ ਬਿਲਡਿੰਗ ਫੰਡ ਹੋਵੇ, ਰੱਖ-ਰਖਾਵ ਫੰਡ ਹੋਵੇ, ਦਾਖਿਲਾ ਫੀਸ, ਕੰਪਿਊਟਰ ਫੀਸ ਆਦਿ ਹੋਣ, ਉਨ੍ਹਾਂ ਕੋਲੋਂ ਇਕ ਸਾਲ ਦੇ ਲਈ ਨਹੀਂ ਲਿਆ ਜਾਵੇਗਾ। ਸਰਕਾਰ ਇਹ ਵੀ ਸੁਨਿਸ਼ਿਚਤ ਕਰੇ ਕਿ ਸਕੂਲ ਮੈਨੇਜਮੈਂਟ ਨਾ ਤਾਂ ਕੋਈ ਹਿਡਿਨ ਚਾਰਜ਼ਿਸ ਲੈਣ, ਨਾ ਹੀ ਟਿਊਸ਼ਨ ਫੀਸ ਵਿਚ ਇਜ਼ਾਫਾ ਕਰਨ ਅਤੇ ਨਾ ਹੀ ਲਾਕਡਾਊਨ ਪੀਰਿਅਡ ਦੇ ਲਈ ਬਸ ਦੀ ਫੀਸ ਲੈਣਗੇ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਇਸ ਸਬੰਧ ਵਿਚ ਹਰਿਆਣੇ ਦੀ ਤਰਜ਼ ’ਤੇ ਹੁਕਮ ਕੀਤੇ ਜਾਣ