ਵਿਆਹੁਤਾ ਨੇ ਕੀਤੀ ਆਤਮ ਹਤਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਹੁਰਿਆਂ ਦੇ ਹੱਥ ਤੋਂ ਤੰਗ ਆ ਕੇ ਪਿੰਡ ਕਲੰਜਰ ਉਤਾੜ ਵਿਖੇ ਵਿਆਹੁਤਾ ਨੇ ਕੀਟਨਾਸ਼ਕ ਪੀ ਕੇ ਅਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ

File Photo

ਵਲਟੋਹਾ, 25 ਅਪ੍ਰੈਲ (ਗੁਰਬਾਜ ਸਿੰਘ ਗਿੱਲ) : ਸਹੁਰਿਆਂ ਦੇ ਹੱਥ ਤੋਂ ਤੰਗ ਆ ਕੇ ਪਿੰਡ ਕਲੰਜਰ ਉਤਾੜ ਵਿਖੇ ਵਿਆਹੁਤਾ ਨੇ ਕੀਟਨਾਸ਼ਕ ਪੀ ਕੇ ਅਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਐੱਸ .ਆਈ. ਅੰਮ੍ਰਿਤਪਾਲ ਸਿੰਘ ਨੇ ਦਸਿਆ ਕਿ ਮ੍ਰਿਤਕ ਦੇ ਪਿਤਾ ਨੇ ਬਲਜੀਤ ਸਿੰਘ ਨੇ ਬਿਆਨ ਦਿੰਦੇ ਕਿ ਉਨ੍ਹਾਂ ਦੀ ਬੇਟੀ ਮਨਦੀਪ ਕੌਰ ਦਾ ਵਿਆਹ ਦਸੰਬਰ 2018 ਵਿਚ ਪਿੰਡ ਕਲੰਜਰ ਉਤਾੜ ਵਿਖੇ ਜਗਜੀਤ ਸਿੰਘ ਪੁੱਤਰ ਜਸਵੰਤ ਸਿੰਘ ਕੌਮ ਜੱਟ ਸਿੱਖ ਨਾਲ ਹੋਇਆ।  ਵਿਆਹ ਸਮੇਂ ਉਨ੍ਹਾਂ ਨੇ ਅਪਣੀ ਬੇਟੀ ਮਨਦੀਪ ਕੌਰ ਨੂੰ ਹੈਸੀਅਤ ਤੋਂ ਵੱਧ ਕੇ ਇਸਤਰੀ ਧਨ ਦਿਤਾ। ਪਰ ਸਹੁਰਿਆਂ ਦੇ ਲਾਲਚ ਨੂੰ ਠੱਲ੍ਹ ਨਹੀਂ ਪਈ ਅਤੇ  ਉਨ੍ਹਾਂ ਦੀ ਬੇਟੀ ਮਨਦੀਪ ਕੌਰ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿਤਾ। ਜਿਸ ਦੇ ਚਲਦਿਆਂ  ਸੁਹਰਿਆਂ  ਤੋਂ ਤੰਗ ਆ ਕੇ ਆਤਮ ਹਤਿਆ ਕਰ ਲਈ।