ਸਬ-ਇੰਸਪੈਕਟਰ ਦਾ ਸਰਕਾਰੀ ਸਨਮਾਨ ਨਾਲ ਹੋਇਆ ਸਸਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਬ ਇੰਸਪੈਕਟਰ ਦੇ ਗੋਲੀ ਲੱਗਣ ਕਾਰਨ ਹੋਈ ਮੌਤ ਦੇ ਮਾਮਲੇ ’ਚ ਪੁਲਿਸ ਵਲੋਂ ਭੁਪਿੰਦਰ ਕੁਮਾਰ ਸਬ ਇੰਸਪੈਕਟਰ ਦਾ ਸਰਕਾਰੀ ਸਨਮਾਨ ਨਾਲ ਸਸਕਾਰ

Photo

ਐਸ.ਏ.ਐਸ ਨਗਰ, 25 ਅਪ੍ਰੈਲ (ਸੁਖਦੀਪ ਸੋਈਂ): ਸਬ ਇੰਸਪੈਕਟਰ ਦੇ ਗੋਲੀ ਲੱਗਣ ਕਾਰਨ ਹੋਈ ਮੌਤ ਦੇ ਮਾਮਲੇ ’ਚ ਪੁਲਿਸ ਵਲੋਂ ਭੁਪਿੰਦਰ ਕੁਮਾਰ ਸਬ ਇੰਸਪੈਕਟਰ ਦਾ ਸਰਕਾਰੀ ਸਨਮਾਨ ਨਾਲ ਸਸਕਾਰ ਕਰ ਦਿਤਾ ਗਿਆ। ਇਸ ਮੌਕੇ ਡੀ. ਐਸ. ਪੀ. ਰਮਨਦੀਪ ਸਿੰਘ, ਥਾਣਾ ਫ਼ੇਜ਼-1 ਦੇ ਮੁਖੀ ਮਨਫੂਲ ਸਿੰਘ, ਚੌਂਕੀ ਇੰਚਾਰਜ ਬਲਜਿੰਦਰ ਸਿੰਘ ਮੰਡ, ਅਤੇ ਪਰਿਵਾਰਕ ਮੈਂਬਰ ਤੋਂ ਇਲਾਵਾ ਮੁਹਾਲੀ ਪੁਲਿਸ ਦੇ ਕਈ ਕਰਮਚਾਰੀ ਹਾਜ਼ਰ ਸਨ।

ਜਾਣਕਾਰੀ ਅਨੁਸਾਰ ਭੁਪਿੰਦਰ ਕੁਮਾਰ ਰਾਤ ਸਮੇਂ ਅਪਣੀ ਡਿਊਟੀ ਖ਼ਤਮ ਹੋਣ ਤੋਂ ਬਾਅਦ ਘਰ ਆਇਆ ਅਤੇ ਜਦੋਂ ਉਹ ਵਰਦੀ ਉਤਾਰ ਰਿਹਾ ਸੀ ਤਾਂ ਅਚਾਨਕ ਪਿਸਤੌਲ ਹੇਠਾਂ ਡਿਗ ਗਿਆ ਅਤੇ ਗੋਲੀ ਉਸ ਦੇ ਮੱਥੇ ’ਚ ਵਜੀ, ਜਿਸ ਨਾਲ ਉਸ ਦੀ ਮੌਤ ਹੋ ਗਈ ਦੱਸੀ ਜਾ ਰਹੀ ਹੈ, ਦੱਸਣਯੋਗ ਹੈ ਕਿ ਭੁਪਿੰਦਰ ਕੁਮਾਰ ਦੀ ਪਤਨੀ ਜੋ ਬਿਮਾਰ ਸੀ ਦਾ ਕੁਝ ਮਹੀਨੇ ਪਹਿਲਾਂ ਹੀ ਆਪਰੇਸ਼ਨ ਹੋਇਆ ਸੀ ਅਤੇ ਉਹ ਉਸ ਸਮੇਂ ਤੋਂ ਉਹ ਡਿਪਰੇਸ਼ਨ ’ਚ ਸੀ ਅਤੇ ਉਸ ਦਾ ਲੜਕਾ ਕੈਨੇਡਾ ’ਚ ਹੈ।