ਸ਼ਾਟ ਸਰਕਟ ਨਾਲ ਲੱਗੀ ਅੱਗ ਨਾਲ ਸੋਲਾਂ ਏਕੜ ਨਾੜ ਸੜ ਕੇ ਹੋਇਆ ਸੁਆਹ
ਬੀਤੀ ਅੱਧੀ ਰਾਤ ਇੱਥੇ ਲੋਹਾਮ ਰੋਡ ਉਤੇ ਕਣਕ ਦੇ ਖੇਤਾਂ ਵਿਚ ਖੜੇ੍ਹ ਨਾੜ ਨੂੰ ਅਚਾਨਕ ਅੱਗ ਲੱਗ ਗਈ ਜਿਸ ਨਾਲ ਸੋਲਾਂ ਏਕੜ ਵਿਚ ਖੜਾ ਨਾੜ ਬਿਲਕੁੱਲ ਸੜ ਗਿਆ।
ਮੁੱਦਕੀ, 25 ਅਪ੍ਰੈਲ (ਪਰੇਮ ਮਨਚੰਦਾ): ਬੀਤੀ ਅੱਧੀ ਰਾਤ ਇੱਥੇ ਲੋਹਾਮ ਰੋਡ ਉਤੇ ਕਣਕ ਦੇ ਖੇਤਾਂ ਵਿਚ ਖੜੇ੍ਹ ਨਾੜ ਨੂੰ ਅਚਾਨਕ ਅੱਗ ਲੱਗ ਗਈ ਜਿਸ ਨਾਲ ਸੋਲਾਂ ਏਕੜ ਵਿਚ ਖੜਾ ਨਾੜ ਬਿਲਕੁੱਲ ਸੜ ਗਿਆ। ਜਦੋਂ ਕਿਸਾਨਾਂ ਨੂੰ ਅੱਗ ਲੱਗਣ ਦਾ ਪਤਾ ਚਲਿਆ ਤਾਂ ਉਨ੍ਹਾਂ ਹੋਰ ਪਿੰਡ ਵਾਸੀਆਂ ਦੀ ਮਦਦ ਨਾਲ ਅੱਗ ਉਤੇ ਕਾਬੂ ਪਾ ਲਿਆ। ਕਿਸਾਨਾਂ ਨੇ ਇਸ ਘਟਨਾ ਨੂੰ ਬਿਜਲੀ ਮਹਿਕਮੇ ਦੀ ਲਾਪਰਵਾਹੀ ਦਸਦੇ ਹੋਏ ਨੁਕਸਾਨ ਦੇ ਬਰਾਬਰ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ ਕਿਉਂਕਿ ਇਹ ਅੱਗ ਬਿਜਲੀ ਦੇ ਸ਼ਾਟ ਸਰਕਟ ਕਾਰਨ ਲੱਗੀ ਸੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਕਿਸਾਨ ਗੁਰਦੇਵ ਸਿੰਘ ਨੇ ਦਸਿਆ ਕਿ ਕੁੱਲ 16 ਏਕੜ ਵਿਚ ਖੜ੍ਹੇੇ ਨਾੜ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਵਿਚ ਅੱਠ ਏਕੜ ਬਲਵੀਰ ਸਿੰਘ ਸੇਖੋ ਨਾਮ ਦੇ ਕਿਸਾਨ ਦੇ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਅਜੇ ਕੁੱਝ ਘੰਟੇ ਪਹਿਲਾਂ ਹੀ ਇੱਥੋਂ ਕਣਕ ਦੀ ਕਟਾਈ ਕੀਤੀ ਗਈ ਸੀ ਜੇਕਰ ਉਦੋਂ ਘਟਨਾ ਵਾਪਰਦੀ ਤਾਂ ਵੱਡੇ ਪੱਧਰ ਉਤੇ ਨੁਕਸਾਨ ਹੋਣਾ ਸੀ । ਉਨ੍ਹਾਂ ਕਿਹਾ ਕਿ ਇਹ ਅੱਗ ਬਿਜਲੀ ਦੀ ਤਾਰ ਡਿੱਗਣ ਨਾਲ ਲੱਗੀ ਉਤੇ ਇਸ ਦਾ ਬਣਦਾ ਸਰਕਾਰ ਮੁਆਵਜ਼ਾ ਦੇਵੇ।