ਚੀਤੇ ਦੇ ਭੁਲੇਖੇ ਰਗੜਿਆ ਗਿਆ ਜੰਗਲੀ ਬਿੱਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦਿੜਬਾ ਵਿਖੇ ਪਿਛਲੇ ਤਿੰਨ ਦਿਨਾਂ ਤੋਂ ਭਿਆਨਕ ਜੰਗਲੀ ਜਾਨਵਰ ਦੇ ਹੋਣ ਕਾਰਨ ਡਰ ਪਾਇਆ ਜਾ ਰਿਹਾ ਸੀ ਜਿਸ ਨੂੰ ਲੈ ਕੇ ਲੋਕਾਂ ਵਲੋਂ ਤਰ੍ਹਾਂ-ਤਰ੍ਹਾਂ ਦੀਆਂ ਅਫ਼ਵਾਹਾਂ

File Photo

ਦਿੜਬਾ ਮੰਡੀ, 25 ਅਪ੍ਰੈਲ (ਸ਼ਿਵਮ ਗਰਗ / ਸੰਦੀਪ ਔਲਖ): ਦਿੜਬਾ ਵਿਖੇ ਪਿਛਲੇ ਤਿੰਨ ਦਿਨਾਂ ਤੋਂ ਭਿਆਨਕ ਜੰਗਲੀ ਜਾਨਵਰ ਦੇ ਹੋਣ ਕਾਰਨ ਡਰ ਪਾਇਆ ਜਾ ਰਿਹਾ ਸੀ ਜਿਸ ਨੂੰ ਲੈ ਕੇ ਲੋਕਾਂ ਵਲੋਂ ਤਰ੍ਹਾਂ-ਤਰ੍ਹਾਂ ਦੀਆਂ ਅਫ਼ਵਾਹਾਂ ਨਾਲ ਬਾਜ਼ਾਰ ਗਰਮ ਸੀ ਪਰ ਅੱਜ ਫੜਿਆ ਗਿਆ ਜਾਨਵਰ ਜੰਗਲੀ ਬਿੱਲਾ ਨਿਕਲਿਆ। ਕੋਈ ਚੀਤਾ ਹੋਣ ਦੀ ਅਫ਼ਵਾਹ ਜੋਰਾਂ ਉਤੇ ਸੀ।

ਵੀਰਵਾਰ ਨੂੰ ਇਕ ਕਬਾੜ ਦੀ ਦੁਕਾਨ ਵਿਚ ਲੁੱਕੇ ਹੋਣ ਕਾਰਨ ਸਾਰਾ ਕਬਾੜ ਛਾਣਿਆ ਗਿਆ ਪਰ ਫਿਰ ਵੀ ਕੁੱਝ ਪੱਲੇ ਨਹੀਂ ਪਿਆ ਸੀ ਪਰ ਸਵੇਰੇ ਗਗਨਦੀਪ ਧੀਮਾਨ ਦੀ ਐਗਰੀਕਲਚਰ ਫ਼ੈਕਟਰੀ ਦੇ ਇਕ ਬੰਦ ਪਏ ਕਮਰੇ ਵਿਚ ਛੱਤ ਤੋਂ ਡਿੱਗੇ ਹੋਣ ਦਾ ਜਾਨਵਾਰ ਦਾ ਪਤਾ ਲੱਗਾ ਸੀ। 
ਐਸ.ਐਚ.ਓ. ਇੰਸਪੈਕਟਰ ਸੁਖਦੀਪ ਸਿੰਘ ਦੀ ਨਿਗਰਾਨੀ ਹੇਠ ਅਤੇ ਜੰਗਲਾਤ ਵਿਭਾਗ ਵਲੋਂ ਬਲਾਕ ਅਫ਼ਸਰ ਇਕਬਾਲ ਸਿੰਘ ਦੀ ਅਗਵਾਈ ਹੇਠ ਉਸ ਕਮਰੇ ਦੇ ਦਰਵਾਜੇ ਅੱਗੇ ਪਿੰਜਰਾ ਲਾਇਆ ਗਿਆ।

ਕਮਰੇ ਅੰਦਰ ਛੱਤ ਉਤੋਂ ਉਸ ਦੇ ਹਰਕਤ ਉਤੇ ਨਜ਼ਰ ਰੱਖੀ ਜਾ ਰਹੀ ਸੀ। ਅੰਦਰ ਪਾਣੀ ਦੀਆਂ ਬੁਛਾੜਾਂ ਪਾਉਣ ਨਾਲ ਜਾਨਵਰ ਦਰਵਾਜ਼ੇ ਵਲ ਆਇਆ। ਦਰਵਾਜੇ ਉਤੇ ਪਿੰਜਰਾਂ ਲੱਗੇ ਹੋ ਕਾਰਨ ਉਹ ਪਿੰਜਰੇ ਵਿਚ ਬੰਦ ਹੋ ਗਿਆ।  ਬਲਾਕ ਵਣ ਅਧਿਕਾਰੀ ਇਕਬਾਲ ਸਿੰਘ ਨੇ ਦਸਿਆ ਕਿ ਇਹ ਕੋਈ ਚੀਤਾ ਨਹੀਂ ਹੈ ਇਹ ਇਹ ਇਕ ਜੰਗਲੀ ਬਿੱਲਾ ਹੈ। ਇਹ ਰਾਹ ਫਟਕਣ ਕਾਰਨ ਰਹਾਇਸ਼ੀ ਇਲਾਕੇ ਵਿਚ ਆਉਣ ਕਰ ਕੇ ਅਜੀਬ ਲੱਗ ਰਿਹਾ ਹੈ। ਐਸਐਚਓ ਇੰਸਪੈਕਟਰ ਸੁਖਦੀਪ ਸਿੰਘ ਨੇ ਕਿਹਾ ਕਿ ਲੋਕਾਂ ਵਿਚ ਚੀਤਾ ਜਾਂ ਸ਼ੇਰ ਦੀ ਦਹਿਸ਼ਤ ਦਾ ਅੰਤ ਹੋ ਗਿਆ ਹੈ ਇਸ ਕਰ ਕੇ ਹੁਣ ਡਰਨ ਦੀ ਕੋਈ ਲੋੜ ਨਹੀਂ ਹੈ।