ਕੋਵਿਡ ਮਰੀਜ਼ਾਂ ਵਾਲੇ ਹਸਪਤਾਲ ਵਿਚ ਫਟਿਆ ਆਕਸੀਜਨ ਸਿਲੰਡਰ, 82 ਮੌਤਾਂ, 110 ਹੋਰ ਝੁਲਸੇ
ਕੋਵਿਡ ਮਰੀਜ਼ਾਂ ਵਾਲੇ ਹਸਪਤਾਲ ਵਿਚ ਫਟਿਆ ਆਕਸੀਜਨ ਸਿਲੰਡਰ, 82 ਮੌਤਾਂ, 110 ਹੋਰ ਝੁਲਸੇ
image
ਬਗ਼ਦਾਦ, 25 ਅਪ੍ਰੈਲ : ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਇਲਾਜ ਕਰ ਰਹੇ ਬਗ਼ਦਾਦ ਦੇ ਇਕ ਹਸਪਤਾਲ ਵਿਚ ਸਨਿਚਰਵਾਰ ਦੇਰ ਰਾਤ ਆਕਸੀਜਨ ਸਿਲੰਡਰ ਫਟ ਗਿਆ। ਇਸ ਹਾਦਸੇ ਵਿਚ 82 ਲੋਕਾਂ ਦੇ ਮਾਰੇ ਜਾਣ ਦੀ ਸੂਚਨਾ ਹੈ ਅਤੇ 110 ਹੋਰ ਜਖਮੀ ਹੋ ਗਏ। ਅਧਿਕਾਰੀਆਂ ਨੇ ਦਸਿਆ ਕਿ ਦਮਕਲ ਕਰਮੀਆਂ ਨੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਅਤੇ ਇਬਨ-ਅਲ-ਖਾਤਿਬ ਹਸਪਤਾਲ ਤੋਂ ਮਰੀਜਾਂ ਨੂੰ ਬਾਹਰ ਕਢਿਆ।