ਹਾਈ ਕੋਰਟ ਦੇ ਫ਼ੈਸਲੇ ਤੋਂ ਬਾਅਦ ਬਾਦਲਾਂ ਵਿਰੁਧ ਖੁਲ੍ਹ ਕੇ ਬੋਲੇ ਸਿੱਧੂ

ਏਜੰਸੀ

ਖ਼ਬਰਾਂ, ਪੰਜਾਬ

ਹਾਈ ਕੋਰਟ ਦੇ ਫ਼ੈਸਲੇ ਤੋਂ ਬਾਅਦ ਬਾਦਲਾਂ ਵਿਰੁਧ ਖੁਲ੍ਹ ਕੇ ਬੋਲੇ ਸਿੱਧੂ

image

ਜਸ਼ਨ ਨਾ ਮਨਾਉ, ਅਜੇ ਫ਼ੈਸਲਾ ਆਉਣਾ ਬਾਕੀ ਹੈ

ਚੰਡੀਗੜ੍ਹ, 25 ਅਪ੍ਰੈਲ (ਭੁੱਲਰ) : ਬੇਅਦਬੀ ਗੋਲੀ ਕਾਂਡ ਦੀ ਐੱਸ. ਆਈ. ਟੀ. ’ਤੇ ਹਾਈ ਕੋਰਟ ਦੇ ਫ਼ੈਸਲੇ ਪਿੱਛੋਂ ਸਾਬਕਾ ਮੰਤਰੀ ਨਵਜੋਤ ਸਿੱਧੂ ਨੇ ਮੁੜ ਬਾਦਲਾਂ ਨੂੰ ਲੰਮੇ ਹੱਥੀਂ ਲਿਆ ਹੈ। ਸੋਸ਼ਲ ਮੀਡੀਆ ’ਤੇ ਬੋਲਦੇ ਹੋਏ ਸਿੱਧੂ ਨੇ ਮੁੜ ਆਖਿਆ ਹੈ ਕਿ ਅਦਾਲਤੀ ਨਿਰਣੇ ਦਾ ਅਰਥ ਇਹ ਨਹੀਂ ਕਿ ਬਾਦਲਾਂ ਵਿਰੁਧ ਕੋਈ ਸਬੂਤ ਨਹੀਂ। ਇਸ ਦਾ ਮਤਲਬ ਕੇਵਲ ਇੰਨਾ ਹੈ ਕਿ ਕੋਈ ਸਬੂਤ ਪੇਸ਼ ਨਹੀਂ ਕੀਤਾ ਗਿਆ, ਕਿਉਂ ? ਇੰਨਾ ਹੀ ਨਹੀਂ ਅੱਗੇ ਬੋਲਦੇ ਹੋਏ ਸਿੱਧੂ ਨੇ ਆਖਿਆ ਹੈ ਕਿ ਇਹ ਰਾਹਤ ਬਾਦਲਾਂ ਲਈ ਸਿਰਫ਼ ਉਦੋਂ ਤਕ ਹੀ ਹੈ ਜਦੋਂ ਤਕ ਇਕ ਨਿਰਪੱਖ ਜਾਂਚ ਇਨ੍ਹਾਂ ਨੂੰ ਬਣਦੀ ਸਜ਼ਾ ਤਕ ਨਹੀਂ ਲੈ ਜਾਂਦੀ। ਅਜੇ ਖ਼ਲਾਸੀ ਨਹੀਂ ਹੋਈ, ਸਿਰਫ਼ ਕੁੱਝ ਸਮਾਂ ਹੋਰ ਮਿਲਿਆ ਹੈ ਬਸ। ਆਉ ਇਨਸਾਫ਼ ਖ਼ਾਤਰ ਲੜੀਏ। ਸਿੱਧੂ ਨੇ ਕਿਹਾ ਕਿ ਇਹ ਗੋਲੀਕਾਂਡ ਬਾਦਲਾਂ ਦੇ ਰਾਜ ਵੇਲੇ ਹੋਇਆ ਇਸ ਲਈ ਬਾਦਲ ਇਸ ਦੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੇ ਪਰ ਬਾਦਲ ਸਿੱਟ ਦੇ ਖ਼ਾਰਜ ਹੋਣ ’ਤੇ ਜਸ਼ਨ ਮਨਾ ਰਹੇ ਹਨ ਜਿਵੇਂ ਫ਼ੈਸਲਾ ਉਨ੍ਹਾਂ ਦੇ ਹੱਕ ’ਚ ਆ ਗਿਆ ਹੋਵੇ।