ਅਰਵਿੰਦ ਕੇਜਰੀਵਾਲ ਖ਼ਿਲਾਫ਼ ਬਿਆਨ ਦੇਣ ਦੇ ਮਾਮਲੇ 'ਚ ਅੱਜ ਪੇਸ਼ ਨਹੀਂ ਹੋਣਗੇ ਅਲਕਾ ਲਾਂਬਾ

ਏਜੰਸੀ

ਖ਼ਬਰਾਂ, ਪੰਜਾਬ

ਈ-ਮੇਲ ਭੇਜ ਕੇ ਮੰਗਿਆ ਪੰਜਾਬ ਪੁਲਿਸ ਤੋਂ 2-3 ਦਿਨ ਦਾ ਹੋਰ ਸਮਾਂ 

Alka Lamba

ਅੱਜ SIT ਦੇ ਸਾਹਮਣੇ ਪੇਸ਼ ਹੋਣ ਦਾ ਦਿਤਾ ਗਿਆ ਸੀ ਹੁਕਮ
ਚੰਡੀਗੜ੍ਹ :
ਕਾਂਗਰਸੀ ਆਗੂ ਅਲਕਾ ਲਾਂਬਾ ਅੱਜ ਰੋਪੜ 'ਚ ਪੰਜਾਬ ਪੁਲਿਸ ਅੱਗੇ ਪੇਸ਼ ਨਹੀਂ ਹੋਣਗੇ। ਅਰਵਿੰਦ ਕੇਜਰੀਵਾਲ ਨੂੰ ਵੱਖਵਾਦੀ ਪੱਖੀ ਕਹਿਣ 'ਤੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਅਲਕਾ ਲਾਂਬਾ ਨੇ ਈ-ਮੇਲ ਭੇਜ ਕੇ ਪੰਜਾਬ ਪੁਲਿਸ ਨੂੰ 2-3 ਦਿਨ ਦਾ ਸਮਾਂ ਮੰਗਿਆ ਹੈ ਅਤੇ ਇਸ ਬਾਰੇ ਉਨ੍ਹਾਂ ਨੇ ਨਿੱਜੀ ਰੁਝੇਵੇਂ ਦਾ ਹਵਾਲਾ ਦਿਤਾ ਹੈ।

ਇਸੇ ਮਾਮਲੇ 'ਚ ਮਸ਼ਹੂਰ ਕਵੀ ਕੁਮਾਰ ਵਿਸ਼ਵਾਸ 'ਤੇ ਵੀ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਨੂੰ ਕੱਲ੍ਹ ਦਾ ਸਮਾਂ ਦਿੱਤਾ ਗਿਆ ਹੈ। ਜਿਸ ਵਿੱਚ ਕੇਜਰੀਵਾਲ ਨੂੰ ਵੱਖਵਾਦੀ ਪੱਖੀ ਹੋਣ ਦੇ ਸਬੂਤਾਂ ਸਮੇਤ ਪੇਸ਼ ਹੋਣ ਲਈ ਕਿਹਾ ਗਿਆ ਹੈ। ਅਲਕਾ ਲਾਂਬਾ ਦੀ ਪੇਸ਼ੀ ਮੌਕੇ ਕਾਂਗਰਸ ਨੇ ਤਾਕਤ ਦੇ ਪ੍ਰਦਰਸ਼ਨ ਦੀਆਂ ਤਿਆਰੀਆਂ ਕਰ ਲਈਆਂ ਸਨ। ਨਵਜੋਤ ਸਿੱਧੂ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਇੱਥੇ ਆਉਣ ਦੀ ਤਿਆਰੀ ਕਰ ਰਹੇ ਸਨ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਅਲਕਾ ਲੰਬਾ ਨੇ ਟਵੀਟ ਕੀਤਾ ਸੀ ਕਿ ਉਹ ਅੱਜ ਪੇਸ਼ ਹੋਣ ਲਈ ਆਉਣਗੇ ਪਰ ਹੁਣ ਉਨ੍ਹਾਂ ਨੇ ਹੋਰ ਸਮੇਂ ਦੀ ਮੰਗ ਕੀਤੀ ਹੈ। ਪੰਜਾਬ ਪੁਲਿਸ ਨੇ ਨੋਟਿਸ ਦੇ ਕੇ ਕੁਮਾਰ ਅਤੇ ਲਾਂਬਾ ਨੂੰ 26 ਅਪ੍ਰੈਲ ਨੂੰ ਰੋਪੜ ਸਦਰ ਥਾਣੇ ਬੁਲਾਇਆ ਸੀ।

ਹਾਲਾਂਕਿ, ਸੋਮਵਾਰ ਨੂੰ ਅਲਕਾ ਲਾਂਬਾ ਨੇ ਟਵੀਟ ਕੀਤਾ ਕਿ ਮੈਂ ਰੋਪੜ ਪੁਲਿਸ ਦੀ ਧੰਨਵਾਦੀ ਹਾਂ ਕਿ ਮੈਨੂੰ ਬਿਨਾਂ ਪੁੱਛੇ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦੇ ਸਾਹਮਣੇ ਪੇਸ਼ ਹੋਣ ਲਈ ਇੱਕ ਦਿਨ ਹੋਰ ਦਿੱਤਾ ਗਿਆ। ਉਨ੍ਹਾਂ ਨੇ ਲਿਖਿਆ ਕਿ ਮੈਂ ਅਜੇ ਵੀ ਪੰਜਾਬ ਪੁਲਿਸ ਵੱਲੋਂ ਮੇਰੇ ਘਰ ਦੀ ਕੰਧ 'ਤੇ ਚਿਪਕਾਏ ਨੋਟਿਸ ਅਨੁਸਾਰ ਨਿਰਧਾਰਤ ਦਿਨ, ਸਮੇਂ ਅਤੇ ਸਥਾਨ 'ਤੇ ਰੋਪੜ ਥਾਣੇ ਪਹੁੰਚ ਰਹੀ ਹਾਂ। ਹਾਲਾਂਕਿ ਹੁਣ ਉਹ ਨਹੀਂ ਆ ਰਹੇ ਹਨ।