ਭਗਵੰਤ ਮਾਨ ਨੇ ਪੰਜਾਬ ਦੀ ਵਾਗਡੋਰ ਛੋਟੇ ਮੋਦੀ ਹੱਥ ਫੜਾਈ - ਗੁਰਜੀਤ ਔਜਲਾ 

ਏਜੰਸੀ

ਖ਼ਬਰਾਂ, ਪੰਜਾਬ

'ਜੇਕਰ ਮਾਡਲ ਹੀ ਦੇਖਣਾ ਸੀ ਤਾਂ ਇਹੋ ਜਿਹੇ ਕਿੰਨੇ ਹੀ ਸਕੂਲ ਪੰਜਾਬ 'ਚ ਹਨ ਜੋ ਦੇਸ਼ ਦੇ ਕਿਸੇ ਵੀ ਸਕੂਲ ਨਾਲੋਂ ਵਧੀਆ ਹਨ - ਰਾਜਾ ਵੜਿੰਗ

Gurjeet Aujla

 

ਚੰਡੀਗੜ੍ਹ - ਅੱਜ ਪੰਜਾਬ ਤੇ ਦਿੱਲੀ ਵਿਚਾਲੇ ਹੋਏ Knowledge Share Agreement ਨੂੰ ਲੈ ਕੇ ਪੰਜਾਬ ਸਰਕਾਰ ਵਿਰੋਧੀਆਂ ਦੇ ਨਿਸਾਨੇ 'ਤੇ ਹੈ। ਸਿਆਸੀ ਲੀਡਰ ਟਵੀਟ ਕਰ ਕੇ ਪੰਜਾਬ ਸਰਕਾਰ ਨੂੰ ਤਰ੍ਹਾਂ-ਤਰ੍ਹਾਂ ਦੇ ਸਵਾਲ ਕਰ ਰਹੇ ਹਨ। ਇਸ ਦੇ ਨਾਲ ਹੀ ਸਾਂਸਦ ਗੁਰਜੀਤ ਔਜਲਾ ਨੇ ਵੀ ਟਵੀਟ ਕੀਤਾ ਹੈ। ਔਜਲਾ ਨੇ ਟਵੀਟ ਕਰ ਕੇ ਕਿਹਾ ਕਿ ਭਗਵੰਤ ਮਾਨ ਨੇ ਪੰਜਾਬ ਦੀ ਵਾਗਡੋਰ ਛੋਟੇ ਮੋਦੀ ਹੱਥ ਦੇ ਦਿੱਤੀ ਹੈ।

ਉਹਨਾਂ ਨੇ ਲਿਖਿਆ ਕਿ ''ਮਾਨ ਸਾਹਿਬ ਜੀ, 2014-2022 ਤੱਕ ਤੁਸੀਂ ਤੇ ਅਸੀਂ ਲੋਕ ਸਭਾ ਵਿਚ ਮੋਦੀ ਸਾਹਿਬ ਦੀ ਪੰਜਾਬ ਸੂਬੇ ਨਾਲ ਛੇੜ-ਛਾੜ ਅਤੇ ਵਿਘਨ ਪਾਉ ਨੀਤੀਆਂ ਦੇ ਖਿਲਾਫ਼ ਸੰਘਰਸ਼ ਕਰਦੇ ਰਹੇ। ਹੁਣ ਤਾਂ ਫਿਰ - "ਪੰਜਾਬ ਸਿਆਂ ਜਾਗ ਬਈ ਹੁਣ ਜਾਗੋ ਆਈ ਆ, ਮਾਨ ਨੇ ਪੰਜਾਬ ਦੀ ਵਾਗਡੋਰ ਛੋਟੇ ਮੋਦੀ ਹੱਥ ਫੜਾਈ ਆ ਬਈ, ਹੁਣ ਜਾਗੋ ਆਈ ਆ"

ਇਸ ਤੋਂ ਇਲਾਵਾ ਰਾਜਾ ਵੜਿੰਗ ਨੇ ਵੀ ਸਰਕਾਰ ਨੂੰ ਸਲਾਹ ਦਿੱਤੀ ਹੈ ਤੇ ਲਿਖਿਆ ਹੈ ਕਿ 'ਜੇਕਰ ਮਾਡਲ ਹੀ ਦੇਖਣਾ ਸੀ ਤਾਂ ਇਹੋ ਜਿਹੇ ਕਿੰਨੇ ਹੀ ਸਕੂਲ ਪੰਜਾਬ 'ਚ ਹਨ ਜੋ ਦੇਸ਼ ਦੇ ਕਿਸੇ ਵੀ ਸਕੂਲ ਨਾਲੋਂ ਵਧੀਆ ਹਨ। ਤੁਸੀ ਪੰਜਾਬ ਦੇ CM ਹੋ, ਕਿਰਪਾ ਕਰਕੇ ਕੇਜਰੀਵਾਲ ਜੀ ਦੇ ਮਾਡਲ ਦੀ ਮਾਰਕੀਟਿੰਗ ਕਰਨ ਦੀ ਬਜਾਇ ਪੰਜਾਬ ਦੇ ਸਕੂਲਾਂ ਦੀ ਤਾਰੀਫ਼ ਕਰੋ।'

ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਅੱਜ ਦਿੱਲੀ ਦੌਰੇ ਦਾ ਦੂਜਾ ਦਿਨ ਹੈ ਜਿਸ ਦੌਰਾਨ ਪੰਜਾਬ ਤੇ ਦਿੱਲੀ ਵਿਚਕਾਰ Knowledge Share Agreement ਦਸਤਖ਼ਤ ਹੋਇਆ ਹੈ। ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਅਸੀਂ ਪੰਜਾਬ ਸਰਕਾਰ ਨਾਲ Knowledge Share Agreement 'ਤੇ ਦਸਤਖ਼ਤ ਕੀਤੇ। ਇਹ ਭਾਰਤ ਦੇ ਇਤਿਹਾਸ ਵਿਚ ਪਹਿਲੀ ਵਾਰ ਹੈ ਕਿ ਗਿਆਨ ਸਾਂਝਾ ਕਰਨ ਲਈ ਇਕ ਸਮਝੌਤਾ ਕੀਤਾ ਗਿਆ ਹੈ। ਅਸੀਂ ਫ਼ੈਸਲਾ ਕੀਤਾ ਹੈ ਕਿ ਅਸੀਂ ਦਿੱਲੀ ਅਤੇ ਪੰਜਾਬ ਦੇ ਲੋਕਾਂ ਦੀ ਬਿਹਤਰੀ ਲਈ ਇਕ ਦੂਜੇ ਦੇ ਚੰਗੇ ਕੰਮਾਂ ਤੋਂ ਸਿੱਖਾਂਗੇ।