ਗੌਤਮ ਅਡਾਨੀ ਵਾਰੇਨ ਬਫ਼ੇਟ ਨੂੰ ਪਛਾੜਦੇ ਹੋਏ ਦੁਨੀਆਂ ਦੇ ਪੰਜਵੇਂ ਸੱਭ ਤੋਂ ਅਮੀਰ ਵਿਅਕਤੀ ਬਣੇ

ਏਜੰਸੀ

ਖ਼ਬਰਾਂ, ਪੰਜਾਬ

ਗੌਤਮ ਅਡਾਨੀ ਵਾਰੇਨ ਬਫ਼ੇਟ ਨੂੰ ਪਛਾੜਦੇ ਹੋਏ ਦੁਨੀਆਂ ਦੇ ਪੰਜਵੇਂ ਸੱਭ ਤੋਂ ਅਮੀਰ ਵਿਅਕਤੀ ਬਣੇ

image

 


ਮੁਕੇਸ਼ ਅੰਬਾਨੀ ਅਠਵੇਂ ਸਥਾਨ 'ਤੇ ਪਹੁੰਚੇ

ਨਵੀਂ ਦਿੱਲੀ, 25 ਅਪ੍ਰੈਲ : ਦੁਨੀਆਂ ਦੇ ਟਾਪ-10 ਅਰਬਪਤੀਆਂ ਦੀ ਸੂਚੀ ਵਿਚ ਭਾਰਤੀਆਂ ਦਾ ਦਬਦਬਾ ਜਾਰੀ ਹੈ | ਅਡਾਨੀ ਗਰੁਪ ਦੇ ਚੇਅਰਮੈਨ ਗੌਤਮ ਅਡਾਨੀ ਨੇ ਨਵਾਂ ਮੁਕਾਮ ਹਾਸਲ ਕੀਤਾ ਹੈ | ਫ਼ੋਰਬਸ ਦੀ ਰੀਅਲ ਟਾਈਮ ਅਰਬਪਤੀਆਂ ਦੀ ਸੂਚੀ ਮੁਤਾਬਕ ਅਡਾਨੀ ਦੁਨੀਆਂ ਦੇ ਪੰਜਵੇਂ ਸੱਭ ਤੋਂ ਅਮੀਰ ਵਿਅਕਤੀ ਬਣ ਗਏ ਹਨ | ਅਡਾਨੀ ਦੀ ਕੁਲ ਜਾਇਦਾਦ 123.1 ਅਰਬ ਡਾਲਰ ਹੋਣ ਦਾ ਅਨੁਮਾਨ ਹੈ | ਉਸ ਨੇ ਕੇ. ਵਾਰਨ ਬਫ਼ੇਟ ਨੂੰ  ਪਿਛੇ ਛੱਡ ਕੇ ਇਹ ਮੁਕਾਮ ਹਾਸਲ ਕੀਤਾ | ਦੂਜੇ ਪਾਸੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਅੱਠਵੇਂ ਸਥਾਨ 'ਤੇ ਪਹੁੰਚ ਗਏ ਹਨ | ਇਸ ਤਰ੍ਹਾਂ ਦੁਨੀਆਂ ਦੇ 10 ਸੱਭ ਤੋਂ ਅਮੀਰ ਲੋਕਾਂ ਦੀ ਸੂਚੀ 'ਚ ਦੋ ਭਾਰਤੀ ਲੋਕ ਸ਼ਾਮਲ ਹਨ |
 ਗੌਤਮ ਅਡਾਨੀ ਲਗਾਤਾਰ ਸਫ਼ਲਤਾ ਦੀ ਪੌੜੀ ਚੜ੍ਹ ਰਿਹਾ ਹੈ | ਦੁਨੀਆਂ ਭਰ ਦੇ ਅਰਬਪਤੀਆਂ ਵਿਚ ਭਾਰਤੀਆਂ ਦਾ ਝੰਡਾ ਬੁਲੰਦ ਕਰਦੇ ਹੋਏ ਉਹ ਹੁਣ ਪੰਜਵੇਂ ਸੱਭ ਤੋਂ ਅਮੀਰ ਵਿਅਕਤੀ ਬਣ ਗਏ ਹਨ | ਫ਼ੋਰਬਸ ਰੀਅਲ ਟਾਈਮ ਬਿਲੀਨੇਅਰਸ ਇੰਡੈਕਸ ਅਨੁਸਾਰ ਅਡਾਨੀ 123 ਅਰਬ ਡਾਲਰ ਦੀ ਸੰਪਤੀ ਨਾਲ ਪੰਜਵੇਂ ਸਥਾਨ 'ਤੇ ਪਹੁੰਚ ਗਏ ਹਨ | ਜਦਕਿ ਪਹਿਲਾਂ ਤੋਂ ਹੀ ਇਸ ਨੰਬਰ 'ਤੇ ਮੌਜੂਦ ਵਾਰਨ ਬਫੇ 121.7 ਅਰਬ ਡਾਲਰ ਦੀ ਸੰਪਤੀ ਨਾਲ ਛੇਵੇਂ ਸਥਾਨ 'ਤੇ ਖਿਸਕ ਗਏ ਹਨ | ਹੁਣ ਅਡਾਨੀ ਤੋਂ ਅੱਗੇ ਦੁਨੀਆਂ ਦੇ ਸੱਭ ਤੋਂ ਅਮੀਰ ਏਲੋਨ ਮਸਕ, ਐਮਾਜ਼ੋਨ ਦੇ ਜੈਫ ਬੇਜੋਸ, ਬਰਨਾਰਡ ਅਰਨੌਲਟ ਅਤੇ ਬਿਲ ਗੇਟਸ ਰਹਿ ਗਏ ਹਨ | ਗੌਤਮ ਅਡਾਨੀ ਮਾਈਕ੍ਰੋਸਾਫ਼ਟ ਦੇ ਬਿਲ ਗੇਟਸ ਤੋਂ ਮਹਿਜ਼ 7 ਬਿਲੀਅਨ ਡਾਲਰ ਪਿਛੇ ਹੈ |
ਜਿਥੇ ਗੌਤਮ ਅਡਾਨੀ ਅਰਬਪਤੀਆਂ ਦੀ ਸੂਚੀ ਵਿਚ ਵੱਡੀ ਛਾਲ ਮਾਰ ਰਿਹਾ ਹੈ, ਉਥੇ ਹੀ ਦੂਜੇ ਭਾਰਤੀ ਉਦਯੋਗਪਤੀ ਮੁਕੇਸ਼ ਅੰਬਾਨੀ ਵੀ ਅਪਣਾ ਰੁਤਬਾ ਵਧਾ ਰਹੇ ਹਨ | ਮੁਕੇਸ਼ ਅੰਬਾਨੀ 103.5 ਅਰਬ ਡਾਲਰ ਦੀ ਸੰਪਤੀ ਨਾਲ ਅੱਠਵੇਂ ਸਥਾਨ 'ਤੇ ਪਹੁੰਚ ਗਏ ਹਨ |

ਇਸ ਨਾਲ ਹੀ, ਬਿਲੀਅਨੇਅਰ ਇੰਡੈਕਸ ਅਨੁਸਾਰ, ਫ਼ੇਸਬੁੱਕ ਦੇ ਮਾਰਕ ਜ਼ੁਕਰਬਰਗ ਲਗਾਤਾਰ ਹੇਠਾਂ ਖਿਸਕ ਰਹੇ ਹਨ | ਉਹ ਟਾਪ-10 ਦੀ ਸੂਚੀ ਤੋਂ ਪਹਿਲਾਂ ਹੀ ਬਾਹਰ ਹੋ ਗਏ ਸਨ, ਹੁਣ ਉਸ ਦੀ ਦੌਲਤ ਹੋਰ ਵੀ ਘੱਟ ਹੋ ਗਈ ਹੈ ਅਤੇ ਜ਼ੁਕਰਬਰਗ 66.1 ਅਰਬ ਡਾਲਰ ਦੀ ਸੰਪਤੀ ਨਾਲ 19ਵੇਂ ਸਥਾਨ 'ਤੇ ਖਿਸਕ ਗਏ ਹਨ | (ਏਜੰਸੀ)