ਬੀਮਾ ਕੰਪਨੀ ਐਲਆਈਸੀ ਦੇ ਆਈਪੀਓ ਦੀਆਂ ਤਰੀਕਾਂ ਦਾ ਐਲਾਨ

ਏਜੰਸੀ

ਖ਼ਬਰਾਂ, ਪੰਜਾਬ

ਬੀਮਾ ਕੰਪਨੀ ਐਲਆਈਸੀ ਦੇ ਆਈਪੀਓ ਦੀਆਂ ਤਰੀਕਾਂ ਦਾ ਐਲਾਨ

image

ਮੁੰਬਈ, 26 ਅਪ੍ਰੈਲ : ਦੇਸ਼ ਦੀ ਸਭ ਤੋਂ ਵੱਡੀ ਬੀਮਾ ਕੰਪਨੀ ਲਾਈਫ਼ ਇੰਸ਼ੋਰੈਂਸ ਕਾਰਪੋਰੇਸ਼ਨ (ਐਲਆਈਸੀ) ਦੀ ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈਪੀਓ) 4 ਮਈ ਨੂੰ ਖੁੱਲ੍ਹੇਗੀ ਅਤੇ 9 ਮਈ ਨੂੰ ਬੰਦ ਹੋਵੇਗੀ। ਸੂਤਰਾਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ। ਆਈਪੀਓ ਰਾਹੀਂ ਸਰਕਾਰ ਜਨਤਕ ਖੇਤਰ ਦੀ ਕੰਪਨੀ ਵਿਚ ਆਪਣੀ 3.5 ਫ਼ੀ ਸਦੀ ਹਿੱਸੇਦਾਰੀ ਵੇਚੇਗੀ। ਇਸ ਨਾਲ ਸਰਕਾਰ ਨੂੰ 21,000 ਕਰੋੜ ਰੁਪਏ ਮਿਲਣਗੇ। ਆਈਪੀਓ ਦੇ ਆਧਾਰ ’ਤੇ, ਐਲਆਈਸੀ ਦਾ ਮੁਲਾਂਕਣ 6 ਲੱਖ ਕਰੋੜ ਰੁਪਏ ਬਣਦਾ ਹੈ।
ਮਈ ਦੇ ਪਹਿਲੇ ਹਫ਼ਤੇ ਖੁੱਲ੍ਹਣ ਵਾਲੇ ਆਈਪੀਓ ਦੌਰਾਨ ਸਰਕਾਰੀ ਹਿੱਸੇਦਾਰੀ ਦੀ ਵਿਕਰੀ ਤੋਂ ਲਗਭਗ 21,000 ਕਰੋੜ ਰੁਪਏ ਜੁਟਾਉਣ ਦੀ ਉਮੀਦ ਹੈ। ਇਸ ਦੇ ਇਸ਼ੂ ਲਈ, ਐਲਆਈਸੀ ਬੁੱਧਵਾਰ ਤਕ ਮਾਰਕੀਟ ਰੈਗੂਲੇਟਰ ਸੇਬੀ ਕੋਲ ਅੰਤਮ ਮਨਜ਼ੂਰੀ ਲਈ ਅਰਜ਼ੀ ਦਾਇਰ ਕਰ ਸਕਦੀ ਹੈ।
ਤੁਹਾਨੂੰ ਦੱਸ ਦੇਈਏ ਕਿ ਐਲਆਈਸੀ ਨੇ ਪਿਛਲੇ ਫ਼ਰਵਰੀ ’ਚ ਭਾਰਤੀ ਪ੍ਰਤੀਭੂਤੀਆਂ ਅਤੇ ਐਕਸਚੇਂਜ ਬੋਰਡ (ਐਸਈਬੀਆਈ) ਕੋਲ ਇਸ਼ੂ ਦਾ ਖਰੜਾ ਦਸਤਾਵੇਜ਼ ਦਾਇਰ ਕੀਤਾ ਸੀ। ਉਸ ਸਮੇਂ ਐਲਆਈਸੀ ਨੇ ਕਿਹਾ ਸੀ ਕਿ ਸਰਕਾਰ ਇਸ ਬੀਮਾ ਕੰਪਨੀ ’ਚ 5 ਫ਼ੀ ਸਦੀ ਹਿੱਸੇਦਾਰੀ ਭਾਵ 316 ਕਰੋੜ ਸ਼ੇਅਰ ਵੇਚੇਗੀ।     (ਏਜੰਸੀ)