ਗੁਜਰਾਤ ਤੱਟ ਨੇੜੇ 9 ਲੋਕਾਂ ਨਾਲ ਪਾਕਿਸਤਾਨੀ ਕਿਸ਼ਤੀ ਫੜੀ, 280 ਕਰੋੜ ਰੁਪਏ ਦੀ ਹੈਰੋਇਨ ਜ਼ਬਤ
ਗੁਜਰਾਤ ਤੱਟ ਨੇੜੇ 9 ਲੋਕਾਂ ਨਾਲ ਪਾਕਿਸਤਾਨੀ ਕਿਸ਼ਤੀ ਫੜੀ, 280 ਕਰੋੜ ਰੁਪਏ ਦੀ ਹੈਰੋਇਨ ਜ਼ਬਤ
image
ਅਹਿਮਦਾਬਾਦ, 25 ਅਪ੍ਰੈਲ : ਭਾਰਤੀ ਤੱਟ ਰੱਖਿਅਕ ਫ਼ੋਰਸ ਅਤੇ ਗੁਜਰਾਤ ਅਤਿਵਾਦ ਰੋਕੂ ਦਸਤੇ ਨੇ ਸੂਬੇ ਦੇ ਤੱਟ ਕੋਲੋਂ ਅਰਬ ਸਾਗਰ ’ਚ ਚਾਲਕ ਦਲ ਦੇ 9 ਮੈਂਬਰਾਂ ਨਾਲ ਇਕ ਪਾਕਿਸਤਾਨੀ ਕਿਸ਼ਤੀ ਫੜੀ ਹੈ। ਕਿਸ਼ਤੀ ’ਚੋਂ 280 ਕਰੋੜ ਰੁਪਏ ਮੁੱਲ ਦੀ ਹੈਰੋਇਨ ਜ਼ਬਤ ਕੀਤੀ ਗਈ ਹੈ। ਇਕ ਰੱਖਿਆ ਬੁਲਾਰੇ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ। ਬੁਲਾਰੇ ਨੇ ਇਕ ਬਿਆਨ ’ਚ ਕਿਹਾ ਕਿ ਤੱਟ ਰੱਖਿਅਕ ਫ਼ੋਰਸ ਦੇ ਜਹਾਜ਼ਾਂ ਨੇ ਪਾਕਿਸਤਾਨੀ ਕਿਸ਼ਤੀ ‘ਅਲ ਹੱਜ’ ਨੂੰ ਭਾਰਤੀ ਜਲ ਸਰਹੱਦ ’ਚ ਦਾਖ਼ਲ ਹੋਣ ’ਤੇ ਚਿਤਾਵਨੀ ਦਿਤੀ ਅਤੇ ਉਸ ਨੂੰ ਫੜ ਲਿਆ।
ਅਧਿਕਾਰੀਆਂ ਨੇ ਕਿਸ਼ਤੀ ’ਤੇ 280 ਕਰੋੜ ਰੁਪਏ ਮੁੱਲ ਦੀ ਹੈਰੋਇਨ ਮਿਲੀ। ਬਿਆਨ ’ਚ ਦਸਿਆ ਗਿਆ ਹੈ ਕਿ ਕਿਸ਼ਤੀ ਅਤੇ ਉਸ ਦੇ ਚਾਲਕ ਦਲ ਦੇ ਮੈਂਬਰਾਂ ਨੂੰ ਅੱਗੇ ਦੀ ਜਾਂਚ ਲਈ ਗੁਜਰਾਤ ਦੇ ਕੱਛ ਜ਼ਿਲ੍ਹੇ ਦੇ ਜਖਾਊ ਬੰਦਰਗਾਹ ਲਿਜਾਇਆ ਗਿਆ। (ਪੀਟੀਆਈ)