ਜਲੰਧਰ ਦੇ ਸਪਾ ਸੈਂਟਰ ’ਤੇ ਪੁਲਿਸ ਦੀ ਰੇਡ, ਕਈ ਨੌਜਵਾਨ ਲੜਕੇ-ਲੜਕੀਆਂ ਨੂੰ ਹਿਰਾਸਤ ਵਿਚ ਲਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਅਜੇ ਜਾਂਚ ਕਰ ਰਹੇ ਹਨ, ਕੁਝ ਨਹੀਂ ਦੱਸ ਸਕਦੇ

Police raid on spa center of Jalandhar



ਜਲੰਧਰ: ਪੁਲਿਸ ਨੇ ਸ਼ਹਿਰ ਵਿਚ ਗੱਡਾ ਰੋਡ 'ਤੇ ਸਥਿਤ ਕ੍ਰਿਸਟਲ ਪਲਾਜ਼ਾ ਮਾਰਕੀਟ 'ਚ ਸੈਂਸ ਸਪਾ ਸੈਂਟਰ 'ਤੇ ਛਾਪੇਮਾਰੀ ਕੀਤੀਹੈ। ਪੁਲਿਸ ਦੇ ਸੀਆਈਏ ਸਟਾਫ਼ ਨੇ ਸਪਾ ਸੈਂਟਰ ਵਿਚੋਂ ਕਈ ਨੌਜਵਾਨ ਲੜਕੇ-ਲੜਕੀਆਂ ਨੂੰ ਹਿਰਾਸਤ ਵਿਚ ਲਿਆ ਹੈ ਪਰ ਪੁਲਿਸ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਬਾਰੇ ਕੁਝ ਵੀ ਦੱਸਣ ਤੋਂ ਗੁਰੇਜ਼ ਕਰ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਅਜੇ ਜਾਂਚ ਕਰ ਰਹੇ ਹਨ, ਕੁਝ ਨਹੀਂ ਦੱਸ ਸਕਦੇ।

ਇਹ ਵੀ ਪੜ੍ਹੋ: ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਨੌਜਵਾਨ ਨੇ ਖੁਦ ਨੂੰ ਲਗਾਈ ਅੱਗ, ਵਿਧਾਇਕ 'ਤੇ ਪ੍ਰੇਸ਼ਾਨ ਕਰਨ ਦਾ ਦੋਸ਼  

ਮਿਲੀ ਜਾਣਕਾਰੀ ਅਨੁਸਾਰ ਸੀਆਈਏ ਸਟਾਫ਼ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸੈਂਸ ਸਪਾ ਸੈਂਟਰ ਵਿਚ ਮਸਾਜ ਦੇ ਨਾਂ ’ਤੇ ਕੋਈ ਹੋਰ ਧੰਦਾ ਚੱਲ ਰਿਹਾ ਹੈ। ਇਸ ਸੂਚਨਾ 'ਤੇ ਸੀਆਈਏ ਸਟਾਫ ਨੇ ਪਹਿਲਾਂ ਪੂਰੇ ਮਾਮਲੇ ਦੀ ਪੜਤਾਲ ਕੀਤੀ ਅਤੇ ਫਿਰ ਛਾਪਾ ਮਾਰਿਆ। ਸੀਆਈਏ ਸਟਾਫ਼ ਨੇ ਉਕਤ ਨੌਜਵਾਨ ਅਤੇ ਮੁਟਿਆਰਾਂ ਨੂੰ ਫੜ ਕੇ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਸਾਰਿਆਂ ਨੂੰ ਥਾਣੇ ਲੈ ਗਈ ਹੈ।

ਇਹ ਵੀ ਪੜ੍ਹੋ: ਜੱਗੂ ਭਗਵਾਨਪੁਰੀਆ ਗੈਂਗ ਦਾ ਭਗੌੜਾ ਅਪਰਾਧੀ ਨਿਤਿਨ ਨਾਹਰ ਦੋ ਸਾਥੀਆਂ ਸਮੇਤ ਗ੍ਰਿਫ਼ਤਾਰ

ਸੀਆਈਏ ਦੀ ਛਾਪੇਮਾਰੀ ਦੌਰਾਨ ਫੜੇ ਗਏ ਨੌਜਵਾਨ ਲੜਕੇ-ਲੜਕੀਆਂ ਦੀ ਸੂਚਨਾ ਮਿਲਦੇ ਹੀ ਏਸੀਪੀ ਨਿਰਮਲ ਸਿੰਘ ਵੀ ਮੌਕੇ 'ਤੇ ਪਹੁੰਚ ਗਏ। ਪੱਤਰਕਾਰਾਂ ਨੇ ਜਦੋਂ ਉਨ੍ਹਾਂ ਤੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਤਾਂ ਉਨ੍ਹਾਂ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ। ਸਿਰਫ ਇੰਨਾ ਹੀ ਕਿਹਾ ਕਿ ਜਾਂਚ ਜਾਰੀ ਹੈ, ਫਿਲਹਾਲ ਉਹ ਕੁਝ ਨਹੀਂ ਕਹਿ ਸਕਦੇ।