ਝੁੱਗੀਆਂ 'ਚ ਰਹਿ ਰਹੇ ਬੱਚਿਆਂ ਦੇ ਉੱਜਵਲ ਭਵਿੱਖ ਲਈ ਖੋਲ੍ਹੇ ਗਏ ਸਟੱਡੀ ਸੈਂਟਰ ਦਾ ਡਿਪਟੀ ਕਮਿਸ਼ਨਰ ਨੇ ਕੀਤਾ ਉਦਘਾਟਨ
ਕਿਹਾ, ਲੋੜਵੰਦ ਬੱਚਿਆਂ ਨੂੰ ਜ਼ਿੰਦਗੀ ਵਿੱਚ ਅੱਗੇ ਵਧਣ ਦਾ ਮੌਕਾ ਮਿਲੇਗਾ
ਗੁਰਦਾਸਪੁਰ (ਅਵਤਾਰ ਸਿੰਘ) : ਗੁਰਦਾਸਪੁਰ ਦੇ ਪਿੰਡ ਮਾਨਕੌਰ ਸਲੱਮ ਏਰੀਆ ਵਿੱਚ ਬਣੀਆਂ ਝੁੱਗੀਆਂ ਝੌਪੜੀਆਂ ਵਿੱਚ ਰਹਿ ਰਹੇ ਬੱਚਿਆਂ ਦੇ ਉਜਵੱਲ ਭਵਿਖ ਲਈ ਪਿਛਲੇ 6 ਸਾਲਾਂ ਤੋਂ ਝੁੱਗੀ ਵਿੱਚ ਟੈਂਟ ਲਗਾ ਕੇ ਚਲਾਏ ਜਾ ਰਹੇ ਸਟੱਡੀ ਸੈਂਟਰ ਨੂੰ ਇੱਕ ਨਵੀਂ ਇਮਾਰਤ ਮਿਲ ਗਈ ਹੈ। ਇਸ ਦਾ ਉਦਘਾਟਨ ਅੱਜ ਡਿਪਟੀ ਕਮਿਸ਼ਨਰ ਗੁਰਗਾਸਪੁਰ ਡਾ.ਹਿਮਾਂਸ਼ੂ ਅਗਰਵਾਲ ਵਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਸਟੱਡੀ ਸੈਂਟਰ ਭੀਖ ਮੰਗ ਕੇ ਜਾਂ ਕੂੜਾ ਚੁੱਕ ਕੇ ਜ਼ਿੰਦਗੀ ਜਿਊਣ ਵਾਲੇ ਬੱਚਿਆ ਲਈ ਵਰਾਦਨ ਸਾਬਤ ਹੋਵੇਗਾ ਅਤੇ ਬੱਚਿਆ ਨੂੰ ਜ਼ਿੰਦਗੀ ਵਿੱਚ ਅੱਗੇ ਵਧਣ ਦਾ ਮੌਕਾ ਮਿਲੇਗਾ।
ਇਹ ਵੀ ਪੜ੍ਹੋ: The Kerala Story ਦਾ ਟ੍ਰੇਲਰ ਹੋਇਆ ਰਿਲੀਜ਼, 'ਸ਼ਾਲਿਨੀ' ਤੋਂ 'ਫਾਤਿਮਾ' ਬਣੀਆਂ ਕੁੜੀਆਂ ਦੀ ਕਹਾਣੀ ਆਈ ਸਾਹਮਣੇ
ਇਸ ਸਬੰਧੀ ਇੱਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਡਾ. ਨਿਧੀ ਕੁਮਦ ਨੇ ਕਿਹਾ ਕਿ ਨੈਸ਼ਨਲ ਐਵਾਰਡੀ ਰੋਮੇਸ਼ ਮਹਾਜਨ ਦੀ ਉੱਚੀ ਸੋਚ ਦੇ ਸਦਕਾ ਝੁੱਗੀਆਂ ਝੌਪੜੀਆਂ ਵਿੱਚ ਰਹਿ ਰਹੇ ਬੇਸਹਾਰਾ ਬੱਚਿਆ ਲਈ ਇਹ ਸਟੱਡੀ ਸੈਂਟਰ ਬਣ ਸਕਿਆ ਹੈ। ਉਨ੍ਹਾਂ ਦਸਿਆ ਕਿ ਇਹ ਸਟੱਡੀ ਸੈਂਟਰ ਜੋ ਕਿ ਇਨ੍ਹਾਂ ਦੀ ਹੀ ਇਕ ਝੁੱਗੀ ਵਿੱਚ ਟੈਂਟ ਲਗਾ ਕੇ ਚੱਲ ਰਿਹਾ ਸੀ ਪਰ ਬੱਚਿਆ ਦੀ ਬਿਹਤਰੀ ਲਈ ਇਸ ਦੇ ਨਾਲ ਹੀ ਇਕ 10 ਮਰਲੇ ਪਲਾਟ ਖਰੀਦ ਦੇ ਬਿਲਡਿੰਗ ਤਿਆਰ ਕਰ ਵਾ ਕੇ ਬੱਚਿਆ ਨੂੰ ਇੱਸ ਵਿਚ ਸ਼ਿਫਟ ਕੀਤਾ ਗਿਆ। ਜਿਸ ਦਾ ਉਦਘਾਟਨ ਅੱਜ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੇ ਆਪਣੇ ਕਰ ਕਮਲਾ ਨਾਲ ਕੀਤਾ।
ਇਹ ਸੁਨਹਿਰੀ ਪਲ ਇਨਾਂ ਬੱਚਿਆਂ ਲਈ ਬਹੁਤ ਕੀਮਤੀ ਸਨ ਕਿਉਂਕਿ ਭੀਖ ਮੰਗਣ ਜਾਂ ਕੂੜਾ ਚੁੱਕਣ ਆਦਿ ਤੋਂ ਉੱਪਰ ਉਠ ਕੇ ਜ਼ਿੰਦਗੀ ਵਿੱਚ ਅੱਗੇ ਵਧਣ ਦੇ ਇਰਾਦੇ ਨਾਲ ਬਣੀ ਇਹ ਇਮਾਰਤ ਸਚਮੁਚ ਵਿਦਿਆ ਦਾ ਮੰਦਰ ਸਾਬਤ ਹੋਵੇਗੀ। ਇੱਥੇ ਰੱਖੇ ਦੋ ਅਧਿਆਪਕ ਵੀ ਇਨ੍ਹਾਂ ਬੱਚਿਆਂ ਦੀ ਚੰਗੀ ਸਿੱਖਿਆ ਪ੍ਰਤੀ ਪੂਰੀ ਤਰਾਂ ਨਾਲ ਸਮਰਪਿਤ ਹਨ।