Samana News : ਨਿਊਜ਼ੀਲੈਂਡ ਭੇਜਣ ਦਾ ਝਾਂਸਾ ਦੇ ਕੇ ਏਜੰਟਾਂ ਨੇ ਮਾਰੀ ਠੱਗੀ, ਦੁਖੀ ਹੋ ਭਾਖੜਾ ਨਹਿਰ ’ਚ ਮਾਰੀ ਛਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Samana News : ਸੁਸਾਈਡ ਨੋਟ ਮਿਲਣ 'ਤੇ ਪੁਲਿਸ ਨੇ ਆਤਮ ਹੱਤਿਆ ਲਈ ਮਜ਼ਬੂਰ ਕਰਨ ਲਈ ਕੀਤਾ ਮਾਮਲਾ ਦਰਜ

ਨੋਜਵਾਨ ਨੇ ਕੀਤੀ ਖੁਦਕੁਸ਼ੀ

Samana News : ਨਿਊਜ਼ੀਲੈਂਡ ਭੇਜਣ ਦਾ ਝਾਂਸਾ ਦੇ ਕੇ 1.60 ਲੱਖ ਰੁਪਏ ਦੇਣ ਦੇ ਬਾਵਜੂਦ ਵਿਦੇਸ਼ ਨਾ ਭੇਜਣ ਅਤੇ ਦਿੱਤੇ ਗਏ ਪੈਸੇ ਵਾਪਸ ਨਾ ਮਿਲਣ ਤੋਂ ਦੁਖੀ ਵਿਅਕਤੀ ਵੱਲੋਂ ਭਾਖੜਾ ਨਹਿਰ ’ਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਇਹ ਵੀ ਪੜੋ:Punjab News : ਅਦਾਲਤ ਨੇ ਫਿਰੋਜ਼ਪੁਰ ’ਚ ਮਾਪਿਆਂ ਦੀ ਕੁੱਟਮਾਰ ਕਰਨ ਵਾਲੇ ਨਿਹੰਗ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ’ਚ ਭੇਜਿਆ

ਮ੍ਰਿਤਕ ਵੱਲੋਂ ਲਿਖੇ ਸੁਸਾਈਡ ਨੋਟ ਦੇ ਮਿਲਣ 'ਤੇ ਸਿਟੀ ਪੁਲਿਸ ਨੇ ਜਲੰਧਰ ਦੇ ਦੀਪਕ, ਪ੍ਰਦੀਪ ਅਤੇ ਕ੍ਰੈਡਿਟ ਕਾਰਡ ਦੀ ਪੇਮੈਂਟ ਵਾਲੇ ਰੋਕੀ ਖ਼ਿਲਾਫ ਆਤਮ ਹੱਤਿਆ ਲਈ ਮਜ਼ਬੂਰ ਕੀਤੇ ਜਾਣ ਦਾ ਮਾਮਲਾ ਦਰਜ ਕੀਤਾ ਹੈ। ਮਾਮਲੇ ਦੇ ਜਾਂਚ ਅਧਿਕਾਰੀ ਸਿਟੀ ਪੁਲਸ ਦੀ ASI ਜੱਜਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਬਲਜਿੰਦਰ ਸਿੰਘ (48) ਨਿਵਾਸੀ ਪਿੰਡ ਬੜਿੰਗ, ਜਲੰਧਰ ਕੈਂਟ, ਹਾਲ ਆਬਾਦ ਸ੍ਰੀ ਮਹਾਦੇਵ ਧਾਗਾ ਫੈਕਟਰੀ ਸਮਾਣਾ ਦੇ ਪੁੱਤਰ ਹਰੀਸ਼ ਕੁਮਾਰ ਵੱਲੋਂ ਪੁਲਸ ਨੂੰ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਵਰਕ ਪਰਮਿਟ 'ਤੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 1.60 ਲੱਖ ਰੁਪਏ ਠੱਗੇ ਜਾਣ ਕਾਰਨ ਉਸ ਦਾ ਪਿਤਾ ਦੁਖੀ ਸੀ। 

ਇਹ ਵੀ ਪੜੋ:Patiala News: ਨਾਰਦਨ ਬਾਈਪਾਸ ਲਈ ਐਕਵਾਇਰ ਕੀਤੀਆਂ ਜ਼ਮੀਨਾਂ ਦਾ ਐਵਾਰਡ ਤੁਰੰਤ ਪਾਸ ਕਰਵਾਏ ਭਗਵੰਤ ਮਾਨ ਸਰਕਾਰ : ਪ੍ਰਨੀਤ ਕੌਰ

ਉਹ 23 ਅਪ੍ਰੈਲ ਨੂੰ ਕੰਮ ਦੇ ਸਿਲਸਿਲੇ ’ਚ ਪਾਣੀਪਤ ਗਿਆ ਸੀ ਪਰ ਵਾਪਸ ਨਹੀਂ ਆਇਆ ਅਤੇ ਉਸ ਨੇ ਭਾਖੜਾ ਨਹਿਰ ਵਿਚ ਛਾਲ ਮਾਰ ਕੇ ਆਤਮਹੱਤਿਆ ਕਰ ਲਈ। 25 ਅਪ੍ਰੈਲ ਨੂੰ ਕੋਰੀਅਰ ਰਾਹੀਂ ਬੰਦ ਲਿਫਾਫੇ 'ਚ ਉਸ ਦੇ ਵੱਲੋਂ ਲਿਖਤ ਸੁਸਾਈਡ ਨੋਟ ਮਿਲਣ 'ਤੇ ਭਾਖੜਾ ਨਹਿਰ 'ਚੋਂ ਮ੍ਰਿਤਕ ਦੀ ਲਾਸ਼ ਮਿਲਣ ਉਪਰੰਤ ਸਿਟੀ ਪੁਲਿਸ ਨੇ ਸੁਸਾਈਡ ਨੋਟ ਵਿਚ ਦੱਸੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ। ਅਧਿਕਾਰੀ ਅਨੁਸਾਰ ਪੋਸਟਮਾਰਟਮ ਉਪਰੰਤ ਮ੍ਰਿਤਕ ਦੀ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ। ਪੁਲਿਸ ਵੱਲੋਂ ਮੁਲਜ਼ਮਾਂ ਦੀ ਭਾਲ ਅਤੇ ਸੁਸਾਈਡ ਨੋਟ 'ਚ ਲਿਖੇ ਮੁਲਜ਼ਮਾਂ ਦੇ ਮੋਬਾਈਲ ਨੰਬਰਾਂ ਦੀ ਡਿਟੇਲ ਕਾਲ ਕਢਵਾਉਣ ਤੋਂ ਇਲਾਵਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜੋ:Tanzania News: ਤਨਜ਼ਾਨੀਆ 'ਚ ਭਾਰੀ ਮੀਂਹ ਕਾਰਨ 155 ਲੋਕਾਂ ਦੀ ਮੌਤ, 20,000 ਤੋਂ ਵੱਧ ਲੋਕ ਪ੍ਰਭਾਵਿਤ

(For more news apart from Agents cheated by pretending send New Zealand, Bhakra jumped into canal News in Punjabi, stay tuned to Rozana Spokesman)