BSF ਦਾ ਸਰਹੱਦੀ ਇਲਾਕਿਆਂ ਦੇ ਕਿਸਾਨਾਂ ਨੂੰ ਆਦੇਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤਾਰ ਪਾਰ ਵਾਢੀ ਕਰਨ ਲਈ ਸਿਰਫ਼ 2 ਦਿਨ:BSF

BSF orders farmers in border areas

ਅਟਾਰੀ : ਪਹਿਲਗਾਮ ਵਿਖੇ ਭਾਰਤੀ ਸੈਲਾਨੀਆ ਉੱਤੇ ਹੋਏ ਹਮਲੇ ਨੂੰ ਲੈ ਕੇ ਭਾਰਤ ਸਰਕਾਰ ਵਲੋਂ ਪਾਕਿਸਤਾਨ ਖਿਲਾਫ਼ ਲਏ ਗਏ ਸਖ਼ਤ ਫੈਸਲੇ ਦੇ ਮੱਦੇਨਜ਼ਰ ਬੀ.ਐਸ.ਐਫ਼. ਵਲੋਂ ਭਾਰਤੀ ਪੰਜਾਬ ਦੀ ਸਰਹੱਦ, ਜੋ ਬਿਲਕੁਲ ਪਾਕਿਸਤਾਨ ਨਾਲ ਲੱਗਦੀ ਹੈ, ਉਸ ’ਤੇ ਭਾਰਤੀ ਖੇਤਰ ਅੰਦਰ ਲੱਗੀ ਕੰਡਿਆਲੀ ਤਾਰ ਦੇ ਅਗਲੇ ਪਾਸੇ ਵਾਲੀ ਜ਼ਮੀਨ ਵਿਚ ਖੜੀ ਕਣਕ ਦੀ ਫਸਲ ਨੂੰ ਆਉਣ ਵਾਲੇ 2 ਜਾਂ 3 ਤਿੰਨ ਦਿਨ ਵਿਚ ਵੱਢਣ ਦੀ ਅਪੀਲ ਕੀਤੀ ਹੈ।  ਬੀ.ਐਸ.ਐਫ਼. ਵਲੋਂ ਪੰਜਾਬ ਦੇ ਸਰਹੱਦੀ ਪਿੰਡਾਂ ਵਿਖੇ ਕਰਵਾਈ ਜਾ ਰਹੀ ਹੈ ਤਾਂ ਜੋ ਭਾਰਤੀ ਕਿਸਾਨਾਂ ਦੀ ਫ਼ਸਲ ਨੂੰ ਨੁਕਸਾਨ ਨਾ ਹੋ ਸਕੇ।