ਲੋਕਾਂ ਨੂੰ ਤਨਖ਼ਾਹਾਂ ਵੰਡਣ ਵਾਲੇ ਤਨਖ਼ਾਹਾਂ ਵਧਵਾਉਣ ਲਈ ਕਰਨ ਲੱਗੇ ਚਾਰਾਜੋਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਯੂਨਾਈਟਿਡ ਫ਼ੋਰਮ ਆਫ ਬੈਂਕ ਯੂਨੀਅਨ ਦੇ ਸੱਦੇ 'ਤੇ ਦੇਸ਼ ਵਿਚਲੇ 10 ਲੱਖ ਬੈਂਕ ਮੁਲਾਜ਼ਮ ਅਪਣੀਆਂ ਹੱਕੀ ਮੰਗਾਂ ਦੀ ਪੂਰਤੀ ਲਈ 30 ਅਤੇ 31 ਮਈ ਨੂੰ.....

Bank employee protest for Salary Increment

ਚੰਡੀਗੜ੍ਹ, 26 ਮਈ, (ਏਜੰਸੀ) ਯੂਨਾਈਟਿਡ ਫ਼ੋਰਮ ਆਫ ਬੈਂਕ ਯੂਨੀਅਨ ਦੇ ਸੱਦੇ 'ਤੇ ਦੇਸ਼ ਵਿਚਲੇ 10 ਲੱਖ ਬੈਂਕ ਮੁਲਾਜ਼ਮ ਅਪਣੀਆਂ ਹੱਕੀ ਮੰਗਾਂ ਦੀ ਪੂਰਤੀ ਲਈ 30 ਅਤੇ 31 ਮਈ ਨੂੰ ਦੋ ਦਿਨਾਂ ਦੀ ਦੇਸ਼-ਵਿਆਪੀ ਹੜਤਾਲ ਕਰਨਗੇ। ਇਸ ਸਬੰਧੀ ਸੂਬੇ ਦੇ ਕਈ ਥਾਈਂ ਬੈਂਕਾਂ ਦੇ ਮੁਲਾਜ਼ਮਾਂ ਨੇ ਰੈਲੀਆਂ ਕਰ ਕੇ ਅਪਣਾ ਦੁਖੜਾ ਪ੍ਰਗਟ ਕੀਤਾ। ਇਸ ਤਰ੍ਹਾਂ ਦੀ ਇਕ ਰੈਲੀ ਸੰਗਰੂਰ ਸਥਿਤ ਸਟੇਟ ਬੈਂਕ ਆਫ ਇੰਡੀਆ ਦੀ ਵੱਡਾ ਚੌਕ ਸਥਿਤ ਸ਼ਾਖਾ ਸਾਹਮਣੇ ਕੀਤੀ ਗਈ। ਇਸ ਰੈਲੀ ਵਿਚ ਸੈਂਕੜੇ ਮੁਲਾਜ਼ਮ ਸ਼ਾਮਲ ਹੋਏ।

ਇਸ ਸਮੇਂ ਪੰਜਾਬ ਨੈਸ਼ਨਲ ਬੈਂਕ ਦੇ ਆਗੂ ਕਾ. ਡੀ. ਪੀ. ਬਾਤਿਸ਼, ਸਟੇਟ ਬੈਂਕ ਆਫ ਇੰਡੀਆ ਦੇ ਮੁਲਾਜ਼ਮ ਆਗੂ ਕਾਮਰੇਡ ਰਾਜ ਕੁਮਾਰ ਅਤੇ ਯੂਕੋ ਬੈਂਕ ਦੇ ਕਾ. ਉਦਿਤ, ਕਾ. ਮਨਦੀਪ ਸਿੰਘ ਅਤੇ ਕੈਨਰਾ ਬੈਂਕ ਦੇ ਆਫ਼ੀਸਰਜ਼ ਜਥੇਬੰਦੀ ਦੇ ਆਗੂ ਕਾਮਰੇਡ ਨਰੇਸ਼ ਨੇ ਵੀ ਸੰਬੋਧਨ ਕੀਤਾ।ਬੈਂਕ ਮੁਲਾਜ਼ਮਾਂ ਨੇ ਵਿਸਥਾਰ 'ਚ ਅਪਣੀਆਂ ਮੰਗਾਂ ਬਾਰੇ ਦਸਦਿਆਂ ਕਿਹਾ ਕਿ ਬੈਂਕ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ,