ਤੇਜ਼ ਰਫ਼ਤਾਰ ਕਾਰ ਨੇ ਉਜਾੜਿਆ ਘਰ, ਮੌਕੇ ’ਤੇ ਹੀ ਪਤੀ-ਪਤਨੀ ਦੀ ਮੌਤ
ਸ੍ਰੀ ਮੁਕਤਸਰ ਸਾਹਿਬ- ਕੋਟਕਪੂਰਾ ਰੋਡ ’ਤੇ ਬੀਤੀ ਦੇਰ ਸ਼ਾਮ ਵਾਪਰੇ ਦਰਦਨਾਕ ਹਾਦਸੇ ’ਚ ਪਤੀ- ਪਤਨੀ ਦੀ
ਸ੍ਰੀ ਮੁਕਤਸਰ ਸਾਹਿਬ, 25 ਮਈ (ਰਣਜੀਤ ਸਿੰਘ) : ਸ੍ਰੀ ਮੁਕਤਸਰ ਸਾਹਿਬ- ਕੋਟਕਪੂਰਾ ਰੋਡ ’ਤੇ ਬੀਤੀ ਦੇਰ ਸ਼ਾਮ ਵਾਪਰੇ ਦਰਦਨਾਕ ਹਾਦਸੇ ’ਚ ਪਤੀ- ਪਤਨੀ ਦੀ ਮੌਤ ਹੋ ਗਈ। ਇਸ ਹਾਦਸੇ ਦੀ ਸੂਚਨਾ ਮਿਲਦਿਆਂ ਮੌਕੇ ’ਤੇ ਪਹੁੰਚੇ ਪੁਲਸ ਕਰਮਚਾਰੀਆਂ ਨੇ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ।
ਜਾਣਕਾਰੀ ਅਨੁਸਾਰ ਲਖਵਿੰਦਰ ਸਿੰਘ ਲੱਖਾ (ਕਰੀਬ 55) ਤੇ ਉਸ ਦੀ ਪਤਨੀ ਵਾਸੀ ਪਿੰਡ ਥਾਂਦੇਵਾਲਾ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਮੁਕਤਸਰ ਸਾਹਿਬ ਸਾਹਿਬ ਤੋਂ ਆਪਣੇ ਪਿੰਡ ਥਾਂਦੇਵਾਲਾ ਜਾ ਰਹੇ ਸਨ। ਇਸ ਦੌਰਾਨ ਰਸਤੇ ’ਚ ਇਕ ਤੇਜ਼ ਰਫਤਾਰ ਸਵਫ਼ਿਟ ਕਾਰ ਨੰ: ਪੀ.ਬੀ. 30 ਆਰ 8008 ਨੇ ਉਨ੍ਹਾਂ ਨੂੰ ਪਿਛੋਂ ਟੱਕਰ ਮਾਰ ਦਿਤੀ।
ਜਿਸ ਕਾਰਨ ਮੋਟਰਸਾਈਕਲ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਤੇ ਮੌਕੇ ’ਤੇ ਹੀ ਦੋਵੇ ਪਤੀ-ਪਤਨੀ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਕਾਰ ਸਵਾਰ ਫਰਾਰ ਹੋ ਗਏ ਤੇ ਮੌਕੇ ’ਤੇ ਪਹੁੰਚੀ ਪੁਲਿਸ ਨੇ ਵਾਹਨਾਂ ਨੂੰ ਕਬਜ਼ੇ ’ਚ ਲੈ ਕੇ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧੀ ਜਦੋਂ ਥਾਣਾ ਸਦਰ ਦੇ ਮੁੱਖ ਅਫ਼ਸਰ ਮਲਕੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਸਿਆ ਕਿ ਕਾਰ ਵਿਸ਼ਾਲ ਅਹੂਜਾ ਦੇ ਨਾਮ ’ਤੇ ਰਜਿਸਟਰਡ ਹੈ ਤੇ ਕਾਰ ਚਾਲਕਾਂ ਦੀ ਭਾਲ ਕੀਤੀ ਜਾ ਰਹੀ ਹੈ। ਉਧਰ ਤਫ਼ਤੀਸੀ ਅਫ਼ਸਰ ਜਸਵੀਰ ਸਿੰਘ ਨੇ ਦਸਿਆ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ਾ ਨੂੰ ਉਨ੍ਹਾਂ ਦੇ ਪਰਵਾਰ ਵਾਲਿਆਂ ਦੇ ਹਵਾਲੇ ਕਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਹ ਦੋਵੇ ਅਪਣੇ ਪਿਛੇ ਇਕ ਲੜਕਾ ਤੇ ਇਕ ਲੜਕੀ ਛੱਡ ਗਏ ਹਨ, ਜਿਨ੍ਹਾਂ ਵਿਚੋਂ ਲੜਕੀ ਸ਼ਾਦੀ-ਸ਼ੁਦਾ ਹੈ ਤੇ ਲੜਕਾ ਯੂਕਰੇਨ ਰਹਿੰਦਾ ਹੈ।