ਹੈਂਡ ਸੈਨੀਟਾਈਜ਼ਰ ਦੀ ਵੱਧ ਵਰਤੋਂ ਕਰ ਸਕਦੀ ਹੈ ਹੱਥਾਂ ਦਾ ਸਦਾ ਲਈ ਨੁਕਸਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹੈਂਡ ਸੈਨੀਟਾਈਜ਼ਰ ਦੀ ਵੱਧ ਵਰਤੋਂ ਕਰ ਸਕਦੀ ਹੈ ਹੱਥਾਂ ਦਾ ਸਦਾ ਲਈ ਨੁਕਸਾਨ ਡਾ ਮੁਲਤਾਨੀ

ਡਾ. ਦਲੇਰ ਸਿੰਘ ਮੁਲਤਾਨੀ।

ਲਾਲੜੂ, 25 ਮਈ (ਰਵਿੰਦਰ ਵੈਸਨਵ) : ਸੈਲਟਰ ਚੈਰੀਟੇਬਲ ਟਰੱਸਟ ਲਾਲੜੂ ਦੇ ਪ੍ਰਧਾਨ ਤੇ ਸੇਵਾ ਮੁਕਤ ਸਿਵਲ ਸਰਜਨ ਡਾ. ਦਲੇਰ ਸਿੰਘ ਮੁਲਤਾਨੀ ਨੇ ਕਿਹਾ ਕਿ ਕਰੋਨਾ ਦੀ ਬਿਮਾਰੀ ਨੇ ਜਿੱਥੇ ਲੋਕਾਂ ਵਿੱਚ ਡਰ ਪੈਦਾ ਕਰ ਦਿਤਾ ਹੈ, ਉਥੇ ਹੀ ਸ਼ੋਸ਼ਲ ਮੀਡੀਆ ਰਾਹੀਂ ਫੈਲਾਈਆਂ ਜਾ ਰਹੀਆਂ ਝੂਠੀਆਂ ਤੇ ਗੁਮਰਾਹਕੁੰਨ ਸਲਾਹਾਂ ਨਾਲ ਵੀ ਲੋਕਾਂ ਵਿੱਚ ਭਾਰੀ ਸਹਿਮ ਹੈ, ਜਦਕਿ ਇਸ ਮਹਾਮਾਰੀ ਵਿੱਚ ਵਪਾਰ ਕਰਨ ਵਾਲ਼ੀਆਂ ਕੁੱਝ ਕੰਪਨੀਆਂ ਵੀ ਸੈਨੀਟਾਈਜਰ ਤੇ ਹੋਰ ਸਪਰੇਆਂ ਬਣਾ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਹਨ।

ਡਾ. ਮੁਲਤਾਨੀ ਨੇ ਦੱਸਿਆ ਕਿ ਕਰੋਨਾ ਇਕ ਖ਼ਤਰਨਾਕ ਬਿਮਾਰੀ ਹੈ, ਜੋ ਸਿੱਧੇ ਸੰਪਰਕ 'ਚ ਆਉਣ ਨਾਲ ਫੈਲਦੀ ਹੈ, ਜਦਕਿ ਇਸ ਬਿਮਾਰੀ ਦਾ ਹਵਾ ਰਾਹੀਂ ਫੈਲਣ ਦਾ ਹਾਲੇ ਤੱਕ ਕੋਈ ਵੀ ਸਬੂਤ ਨਹੀਂ ਮਿਲਿਆ। ਉਨ੍ਹਾਂ ਦੱਸਿਆ ਕਿ ਸਰੀਰ ਦੇ ਬਚਾਅ ਲਈ ਚਮੜੀ 'ਤੇ ਕੁਦਰਤੀ ਰੱਖਿਆਂ ਕਰਨ ਵਾਲੀ ਇਮੂਨਟੀ ਬਣੀ ਹੁੰਦੀ ਹੈ, ਜੋ ਕੈਮੀਕਲਜ ਦੀ ਲਗਾਤਾਰ ਵਰਤੋ ਕਰਨ ਨਾਲ ਸਦਾ ਲਈ ਖਤਮ ਹੋ ਜਾਂਦੀ ਹੈ, ਜਿਸ ਕਾਰਨ ਚਮੜੀ ਦੇ ਰੋਗ ਹੋਣੇ ਸ਼ੁਰੂ ਹੋ ਜਾਂਦੇ ਹਨ।

ਉਨ੍ਹਾਂ ਕਿਹਾ ਕਿ ਸਪਰੇਅ ਦੀ ਵਰਤੋ ਕਰਨ ਨਾਲ ਕਰੋਨਾ ਬਿਮਾਰੀ ਦਾ ਬਚਾਅ ਤਾਂ ਨਹੀਂ ਹੁੰਦਾ, ਪਰ ਚਮੜੀ ਦੀਆਂ ਬਿਮਾਰੀਆਂ ਜ਼ਰੂਰ ਲੱਗ ਸਕਦੀਆਂ ਹਨ।  ਡਾ.  ਮੁਲਤਾਨੀ ਨੇ ਕਿਹਾ ਕੇ ਕਰੋਨਾ ਦਾ ਫੈਲਾਅ ਹੱਥ ,ਮੂੰਹ, ਅੱਖਾਂ ਅਤੇ ਨੱਕ ਰਾਹੀਂ ਫੈਲਦਾ ਹੈ, ਜਿਸ ਲਈ ਹਮੇਸਾਂ ਸਾਨੂੰ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਸਾਬਣ ਨਾਲ ਧੋਣਾ ਚਾਹੀਦਾ ਹੈ, ਜੋ ਨੁਕਸਾਨਦੇਹ ਵੀ ਨਹੀਂ ਹੁੰਦਾ ਅਤੇ ਇਕ ਤਰ੍ਹਾ ਨਾਲ ਸਸਤਾ ਸਾਧਨ ਵੀ ਹੈ।

ਉਨ੍ਹਾਂ ਕਿਹਾ ਕਿ ਜਿਆਦਾ ਲੋੜ ਪੈਣ ਤੇ ਹੀ ਸਾਨੂੰ ਹੈਂਡ ਸੈਨੀਟਾਈਜਰ ਦੀ ਵਰਤੋ ਕਰਨੀ ਚਾਹੀਦੀ ਹੈ।