ਜਾਖੜ ਵਲੋਂ ‘ਆਪ’ ਵਿਰੁਧ ਕੀਤੀ ਟਿਪਣੀ ਗ਼ੈਰ ਜ਼ਿੰਮੇਵਾਰਨਾ ਸ਼ਰਾਰਤ : ਹਰਪਾਲ ਚੀਮਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਇਕ ਕੋਨੇ ਤੋਂ ਦੂਜੇ ਕੋਨੇ ਤਕ ਲੋਕਾਂ ਵਲੋਂ ਹਰਾ ਕੇ ਨਕਾਰੇ ਜਾ ਚੁੱਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ

File Photo

ਚੰਡੀਗੜ੍ਹ, 25 ਮਈ (ਨੀਲ) : ਪੰਜਾਬ ਦੇ ਇਕ ਕੋਨੇ ਤੋਂ ਦੂਜੇ ਕੋਨੇ ਤਕ ਲੋਕਾਂ ਵਲੋਂ ਹਰਾ ਕੇ ਨਕਾਰੇ ਜਾ ਚੁੱਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦੀ ਪ੍ਰਧਾਨਗੀ ਵਾਲੀ ਕੁਰਸੀ ਵੀ ਖ਼ਤਰੇ ’ਚ ਹੈ। ਸਰਕਾਰ ’ਚ ਲਗਾਤਾਰ ਘੱਟ ਰਹੀ ਵੁੱਕਤ ਤੋਂ ਪ੍ਰੇਸ਼ਾਨ ਸੁਨੀਲ ਜਾਖੜ ਬੁਰੀ ਤਰਾਂ ਬੁਖਲਾ ਚੁੱਕੇ ਹਨ ਤੇ ਜਾਖੜ ਨੇ ਪੰਜਾਬ ਅਤੇ ਪੰਜਾਬੀਆਂ ਦਰਪੇਸ਼ ਮੁੱਦੇ ਛੱਡ ਕੇ ਦਿੱਲੀ ਸਰਕਾਰ ਦੇ ਅਫ਼ਸਰਾਂ ਵਲੋਂ ਹੋਈ ਚੂਕ ਨੂੰ ਵੱਡਾ ਮੁੱਦਾ ਬਣਾ ਕੇ ਪੇਸ਼ ਕਰਨ ਦੀ ਗ਼ੈਰ ਜ਼ਿੰਮੇਦਾਰਨਾ ਕੋਸ਼ਿਸ਼ ਕੀਤੀ ਹੈ। ਆਮ ਆਦਮੀ ਪਾਰਟੀ ਵਿਰੁਧ ਕੀਤੀ ਇਸ ਘਟੀਆ ਸ਼ਰਾਰਤ ਲਈ ਜਾਖੜ ਨੂੰ ਮੁਆਫ਼ੀ ਮੰਗਣੀ ਪਵੇਗੀ।

ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ‘ਤੇ ਇਹ ਤਿੱਖਾ ਸ਼ਬਦੀ ਹਮਲਾ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਨੇਤਾ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸੋਮਵਾਰ ਨੂੰ ਰਾਜਧਾਨੀ ’ਚ ਪ੍ਰੈੱਸ ਕਾਨਫ਼ਰੰਸ ਰਾਹੀਂ ਕੀਤਾ। ਚੀਮਾ ਨੇ ਪਾਰਟੀ ਦੇ ਸੀਨੀਅਰ ਆਗੂ ਹਰਚੰਦ ਸਿੰਘ ਬਰਸਟ ਅਤੇ ਵਪਾਰ ਵਿੰਗ ਦੀ ਸੂਬਾ ਪ੍ਰਧਾਨ ਨੀਨਾ ਮਿੱਤਲ ਨਾਲ ਮੀਡੀਆ ਦੇ ਮੁਖ਼ਾਤਬ ਹੁੰਦਿਆਂ ਸਪੱਸ਼ਟ ਕੀਤਾ ਕਿ ਜਿਸ ਇਸ਼ਤਿਹਾਰ ਨੂੰ ਲੈ ਕੇ ਜਾਖੜ ਊਟ-ਪਟਾਂਗ ਟਿੱਪਣੀਆਂ ਕਰ ਰਹੇ ਹਨ, ਦਿੱਲੀ ਸਰਕਾਰ ਨੇ ਮਾਮਲਾ ਧਿਆਨ ’ਚ ਆਉਣ ਸਾਰ ਨਾ ਕੇਵਲ ਉਹ ਇਸ਼ਤਿਹਾਰ ਵਾਪਸ ਲਿਆ ਸਗੋਂ ਸਬੰਧਤ ਅਧਿਕਾਰੀ ਨੂੰ ਮੁਅੱਤਲ ਕਰ ਕੇ ਉਸ ਵਿਰੁਧ ਜਾਂਚ ਸ਼ੁਰੂ ਕਰ ਦਿਤੀ ਹੈ। 

ਚੀਮਾ ਨੇ ਕਿਹਾ ਕਿ ਬਾਬੂਆਂ ਦੇ ਪੱਧਰ ’ਤੇ ਹੋਈ ਗ਼ਲਤੀ ਨੂੰ ਸੁਨੀਲ ਜਾਖੜ ਨੇ ਜਿਸ ਸ਼ਰਾਰਤਾਨਾ ਅੰਦਾਜ਼ ’ਚ ਆਮ ਆਦਮੀ ਪਾਰਟੀ ਦੀ ਨੀਅਤ ਅਤੇ ਨੀਤੀਆਂ ’ਤੇ ਉਗਲ ਉਠਾਈ ਹੈ, ਇਹ ਬੇਹੱਦ ਮੰਦਭਾਗੀ ਅਤੇ ਗ਼ੈਰ-ਜ਼ਿੰਮੇਦਾਰਨਾ ਹਰਕਤ ਹੈ।