ਬਾਪੂਧਾਮ 'ਚ ਲਗਾਤਾਰ ਵਧ ਰਹੇ ਹਨ ਕੋਰੋਨਾ ਦੇ ਮਰੀਜ਼, ਕੁੱਲ ਗਿਣਤੀ ਪਹੁੰਚੀ 266 'ਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤਿੰਨ ਦਿਨ ਦੀ ਬੱਚੀ ਸਣੇ ਚਾਰ ਲੋਕਾਂ ਦੀ ਹੁਣ ਤਕ ਹੋ ਚੁੱਕੀ ਹੈ ਮੌਤ

ਤਿੰਨ ਦਿਨ ਦੀ ਬੱਚੀ ਸਣੇ ਚਾਰ ਲੋਕਾਂ ਦੀ ਹੁਣ ਤਕ ਹੋ ਚੁੱਕੀ ਹੈ ਮੌਤ

ਚੰਡੀਗੜ੍ਹ, 25 ਮਈ (ਤਰੁਣ ਭਜਨੀ) : ਸੋਮਵਾਰ ਬਾਪੂਧਾਮ ਕਲੋਨੀ ਤੋਂ 28 ਹੋਰ ਨਵੇਂ ਪਾਜੇਟਿਵ ਕੇਸ ਮਿਲੇ ਹਨ। ਨਵੇਂ ਮਾਮਲਿਆਂ ਵਿਚ ਇਕ 53 ਸਾਲ ਦੀ ਮਹਿਲਾ, 22 ਸਾਲ ਦੀ ਮੁਟਿਆਰ, 48 ਸਾਲਾ ਮਰਦ,14 ਸਾਲਾ ਲੜਕਾ, 23 ਸਾਲਾ ਮੁਟਿਆਰ, 3 ਸਾਲ ਦਾ ਬੱਚਾ, 22 ਸਾਲ ਦੀ ਮੁਟਿਆਰ, 35 ਸਾਲਾ ਮਹਿਲਾ, 45 ਸਾਲਾ ਮਹਿਲਾ, 40 ਸਾਲਾ ਮਰਦ, 37 ਸਾਲਾ ਮਰਦ ਨੂੰ ਮਿਲਾ ਕੇ 28 ਲੋਕ ਸ਼ਾਮਲ ਹਨ।

ਇਨ੍ਹਾ ਸਾਰਿਆਂ ਨੂੰ ਨੂੰ ਜੀਐਮਸੀਐਚ 32 ਵਿਚ ਦਾਖ਼ਲ ਕੀਤਾ ਗਿਆ ਹੈ। ਸ਼ਹਿਰ ਵਿੱਚ ਹਾਲੇ ਤਕ 186 ਕੋਰੋਨਾ ਪਾਜੇਟਿਵ ਮਰੀਜਾਂ ਨੂੰ ਠੀਕ ਹੋਣ ਦੇ ਬਾਅਦ ਡਿਸਚਾਰਜ ਕੀਤਾ ਜਾ ਚੁੱਕਾ ਹੈ।


ਸ਼ਹਿਰ ਵਿਚ ਬੀਤੇ ਐਤਵਾਰ ਇਕ ਦਿਨ ਵਿਚ ਕੋਰੋਨਾ ਦੇ ਸਭਤੋਂ ਵਧ 29 ਕੇਸ ਸਾਹਮਣੇ ਆਏ ਸਨ। ਇਸ ਵਿਚ ਤਿੰਨ ਦਿਨ ਦੀ ਨਵੀ ਜੰਮੀ ਬੱਚੀ ਦੀ ਮੌਤ ਹੋ ਗਈ ਸੀ। ਇਕ ਦਿਨ ਵਿਚ ਇਕੱਲੇ ਬਾਪੂਧਾਮ ਵਿਚ 28 ਕੋਰੋਨਾ ਪਾਜੇਟਿਵ ਮਰੀਜ ਮਿਲੇ ਸਨ। ਤਿੰਨ ਦਿਨ ਪਹਿਲਾਂ ਡੱਡੂਮਾਜਰਾ ਨਿਵਾਸੀ ਮਹਿਲਾ ਦੀ ਸੈਕਟਰ - 22 ਦੇ ਸਿਵਲ ਹਸਪਤਾਲ ਵਿਚ ਡਿਲੀਵਰੀ ਹੋਈ ਸੀ। ਡਾਕਟਰਾਂ ਮੁਤਾਬਕ ਹਸਪਤਾਲ ਵਿਚ ਹੀ ਨਵੀ ਜੰਮੀ ਬੱਚੀ ਨੂੰ ਕੋਰੋਨਾ ਸੰਕਰਮਣ ਹੋਇਆ।

ਐਤਵਾਰ ਨੂੰ ਹਾਲਤ ਵਿਗੜਨ ਤੇ ਬੱਚੀ ਨੂੰ ਪੀਜੀਆਈ ਵਿਚ ਭਰਤੀ ਕਰਾਇਆ ਗਿਆ , ਜਿੱਥੇ ਬੱਚੀ ਨੇ ਦਮ ਤੋੜ ਦਿਤਾ। ਡਾਕਟਰਾਂ ਨੇ ਬੱਚੀ ਦਾ ਕੋਰੋਨਾ ਟੈਸਟ ਕੀਤਾ ਤਾਂ ਰਿਪੋਰਟ ਪਾਜੇਟਿਵ ਆਈ।


  ਬਾਪੂਧਾਮ ਦੇ ਪੂਰੇ ਏਰੀਆ ਨੂੰ ਲਗਾਤਾਰ ਜਰੂਰੀ ਕੈਮਿਕਲ ਦਾ ਛਿੜਕ ਕੇ ਸੈਨਿਟਾਇਜ ਕੀਤਾ ਜਾਵੇਗਾ। ਪ੍ਰਸ਼ਾਸਨ ਵਲੋਂ ਫ਼ੈਸਲਾ ਲਿਆ ਗਿਆ ਹੈ ਕਿ ਨਗਰ ਨਿਗਮ ਦੀ ਟੀਮ ਏਰੀਆ ਦੀ ਤੰਗ ਗਲੀਆਂ ਨੂੰ ਰੋਜਾਨਾ ਸਾਫ਼ ਅਤੇ ਸੈਨੀਟਾਇਜ ਕਰੇਗੀ।

ਗਰੀਬ ਲੋਕਾਂ ਨੂੰ ਜ਼ਰੂਰੀ ਗਿਣਤੀ ਵਿਚ ਮਾਸਕ ਅਤੇ ਸੈਨਿਟਾਇਜਰ ਉਪਲੱਬਧ ਕਰਾਇਆ ਜਾਵੇਗਾ। ਨਿਗਮ ਸਾਫ ਸਫਾਈ ਲਈ ਮੋਬਾਇਲ ਪੱਖ਼ਾਨੇ ਵੀ ਉਪਲੱਬਧ ਕਰਵਾਏਗਾ।