ਸੜਕ ਹਾਦਸੇ ਦੌਰਾਨ ਨੌਜਵਾਨ ਦੀ ਮੌਤ
ਬੀਤੇ ਦਿਨੀ ਅਬਲੋਵਾਲ ਨੇੜੇ ਇਕ ਨਿਜੀ ਕੰਮ ਜਾ ਰਹੇ ਸੰਦੀਪ ਸਿੰਘ ਨਾਮ ਦੇ ਨੌਜਵਾਨ ਦੀ ਸੜਕ ਹਾਦਸੇ ਦੌਰਾਨ ਮੌਤ ਹੋ
ਪਟਿਆਲਾ, 25 ਮਈ (ਰੁਪਿੰਦਰ ਸਿੰਘ) : ਬੀਤੇ ਦਿਨੀ ਅਬਲੋਵਾਲ ਨੇੜੇ ਇਕ ਨਿਜੀ ਕੰਮ ਜਾ ਰਹੇ ਸੰਦੀਪ ਸਿੰਘ ਨਾਮ ਦੇ ਨੌਜਵਾਨ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਉਸ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਮੋਟਰਸਾਈਕਲ ’ਤੇ ਸਵਾਰ ਸੀ ਜੋ ਕਿ ਮੋਟਰਸਾਈਕਲ ਨੂੰ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਚਲਾ ਰਿਹਾ ਸੀ। ਮ੍ਰਿਤਕ ਸੰਦੀਪ ਸਿੰਘ ਦੇ ਪਰਵਾਰ ਮੈਂਬਰ ਵਿਰਦੇਰ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਪਿੰਡ ਠੇਲਾ ਨਾਇਲ ਜ਼ਿਲ੍ਹਾ ਤੇਹਰੀ ਗੜ੍ਹਵਾਲ ਉਤਰਾਖੰਡ ਨੇ ਦਸਿਆ ਕਿ ਉਸ ਦਾ ਭਾਣਜਾ ਸੰਦੀਪ ਸਿੰਘ ਜੋ ਕਿ ਅਪਣੀ ਸਕੂਟਰੀ ’ਤੇ ਸਵਾਰ ਹੋ ਕੇ ਅਬਲੋਵਾਲ ਨੇੜੇ ਡਾ. ਸੰਦੀਪ ਦੇ ਕਲੀਨੀਕ ਪਾਸ ਜਾ ਰਿਹਾ ਹੈ, ਜਿਥੇ ਕਿ ਉਕਤ ਦੋਸ਼ੀ ਅਪਣੇ ਮੋਟਰਸਾਈਲ ਨੂੰ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨੂੰ ਚਲਾ ਰਿਹਾ ਸੀ, ਜਿਸ ਨੇ ਮੋਟਰਸਾਈਕਲ ਲਿਆ ਕੇ ਉਸ ਦੀ ਸਕੂਟਰੀ ਵਿਚ ਮਾਰਿਆ, ਜਿਥੇ ਸੰਦੀਪ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਸ ਨੇ ਉਕਤ ਨਾ ਮਾਲੂਮ ਦੋਸ਼ੀ ਵਿਅਕਤੀ ਵਿਰੁਧ 279,304-ਏ, 427 ਆਈ.ਪੀ.ਸੀ. ਤਹਿਤ ਮਾਮਲਾ ਦਰਜ ਕਰ ਕੇ ਭਾਲ ਸ਼ੁਰੂ ਕਰ ਦਿਤੀ ਹੈ।