ਮੁੜ ਡਬਲਿਊ ਐਚ ਓ ਮੁਖੀ ਬਣੇ ਟੇਡਰੋਸ, ਹੋਏ ਭਾਵੁਕ

ਏਜੰਸੀ

ਖ਼ਬਰਾਂ, ਪੰਜਾਬ

ਮੁੜ ਡਬਲਿਊ ਐਚ ਓ ਮੁਖੀ ਬਣੇ ਟੇਡਰੋਸ, ਹੋਏ ਭਾਵੁਕ

image

ਲੰਡਨ, 25 ਮਈ : ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਦੇ ਮੈਂਬਰ ਦੇਸ਼ਾਂ ਨੇ ਮੰਗਲਵਾਰ ਨੂੰ ਸਿਹਤ ਏਜੰਸੀ ਦੇ ਡਾਇਰੈਕਟਰ ਜਨਰਲ ਟੇਡਰੋਸ ਅਦਾਨੋਮ ਘੇਬਰੇਅਸਸ ਨੂੰ 5 ਸਾਲ ਦੇ ਦੂਜੇ ਕਾਰਜਕਾਲ ਲਈ ਮੁੜ ਨਿਯੁਕਤ ਕੀਤਾ। ਘਾਤਕ ਕੋਰੋਨਾਵਾਇਰਸ ਮਹਾਮਾਰੀ ਨਾਲ ਨਜਿੱਠਣ ਲਈ ਮੌਜੂਦਾ ਮੁਸ਼ਕਲਾਂ ਦੇ ਵਿਚਕਾਰ ਕਿਸੇ ਹੋਰ ਉਮੀਦਵਾਰ ਨੇ ਇਸ ਅਹੁਦੇ ਲਈ ਟੇਡਰੋਸ ਨੂੰ ਚੁਣੌਤੀ ਨਹੀਂ ਦਿਤੀ ਹੈ। ਡਬਲਯੂ.ਐਚ.ਓ. ਦੇ ਇਕ ਹੋਰ ਅਧਿਕਾਰੀ ਨੇ ਕਮਰੇ ਵਿਚ ਮੌਜੂਦ ਸਾਰਿਆਂ ਨੂੰ ਖੜ੍ਹੇ ਹੋਣ ਅਤੇ ਉਨ੍ਹਾਂ ਦੀ ਤਾਰੀਫ਼ ਕਰਨ ਲਈ ਕਿਹਾ।
ਇਸ ਤੋਂ ਬਾਅਦ ਟੇਡਰੋਸ ਨੇ ਕਿਹਾ, ‘ਇਹ ਭਾਵਨਾ ਹੈਰਾਨ ਕਰਨ ਵਾਲੀ ਹੈ।’ ਟੇਡਰੋਸ ਬਹੁਤ ਭਾਵੁਕ ਹੋ ਗਏ ਅਤੇ ਉਨ੍ਹਾਂ ਦੀਆਂ ਅੱਖਾਂ ਵਿਚ ਹੰਝੂ ਆ ਗਏ ਸਨ। ਆਪਣੇ ਕਾਰਜਕਾਲ ਦੇ ਵਿਸਥਾਰ ਲਈ ਇਕਰਾਰਨਾਮੇ ’ਤੇ ਦਸਤਖ਼ਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਛੋਟੀ ਉਮਰ ਵਿਚ ਆਪਣੇ ਛੋਟੇ ਭਰਾ ਦੀ ਮੌਤ ਦੇਖਣ ਤੋਂ ਬਾਅਦ, ‘ਕਿਸਮਤ ਮੈਨੂੰ ਇਥੇ ਤਕ ਲਿਆਈ।’ ਇਥੋਪੀਆ ਵਿਚ ਮੰਤਰੀ ਰਹੇ ਟੇਡਰੋਸ ਨੇ ਆਪਣੇ ਪ੍ਰਬੰਧਨ ਹੁਨਰ ਨਾਲ ਵਿਸ਼ਵ ਸਿਹਤ ਸੰਗਠਨ ਦੀ ਅਗਵਾਈ ਕੀਤੀ ਅਤੇ ਕਈ ਵਾਰ ਇਸ ਦੇ ਗ਼ਲਤ ਕਦਮਾਂ ’ਤੇ ਆਲੋਚਨਾ ਦਾ ਸਾਹਮਣਾ ਕੀਤਾ। ਉਹ ਏਜੰਸੀ ਦੀ ਅਗਵਾਈ ਕਰਨ ਵਾਲੇ ਪਹਿਲੇ ਅਫ਼ਰੀਕੀ ਹਨ ਅਤੇ ਇਕਲੌਤੇ ਡਾਇਰੈਕਟਰ ਜਨਰਲ ਹਨ, ਜੋ ਡਾਕਟਰ ਨਹੀਂ ਹਨ।      (ਏਜੰਸੀ)