ਮੰਕੀਪਾਕਸ ਦਾ ਹਾਈਪ ਮਿਊਟੇਟਿਡ ਸਟ੍ਰੇਨ ਫੈਲ ਰਿਹੈ ਤੇਜ਼ੀ ਨਾਲ

ਏਜੰਸੀ

ਖ਼ਬਰਾਂ, ਪੰਜਾਬ

ਮੰਕੀਪਾਕਸ ਦਾ ਹਾਈਪ ਮਿਊਟੇਟਿਡ ਸਟ੍ਰੇਨ ਫੈਲ ਰਿਹੈ ਤੇਜ਼ੀ ਨਾਲ

image

ਲੰਡਨ, 25 ਮਈ : ਮੰਕੀਪਾਕਸ ਦੇ ਵਾਇਰਸ ਨੇ ਉਮੀਦ ਨਾਲੋਂ ਕਿਤੇ ਜ਼ਿਆਦਾ ਖੁਦ ਨੂੰ ਪਰਿਵਰਤਿਤ ਕਰ ਲਿਆ ਹੈ। ਵਿਗਿਆਨੀਆਂ ਨੇ ਦੁਨੀਆ ਨੂੰ ਸੁਚੇਤ ਕੀਤਾ ਹੈ ਕਿ ਇਹੋ ਕਾਰਨ ਹੈ ਕਿ ਸਿਰਫ਼ ਅਫ਼ਰੀਕਾ ਵਿਚ ਪਾਏ ਜਾਣ ਵਾਲਾ ਇਹ ਵਾਇਰਸ ਬੜੀ ਤੇਜ਼ੀ ਨਾਲ ਹੁਣ ਦੁਨੀਆ ਦੇ ਹੋਰ ਹਿੱਸਿਆਂ ਵਿਚ ਵੀ ਫੈਲ ਰਿਹਾ ਹੈ। ਇਸੇ ਇਕ ਮਹੀਨੇ ਵਿਚ ਇਸ ਵਾਇਰਸ ਨਾਲ ਪੀੜਤ ਲੋਕ ਹੁਣ ਤਕ 17 ਦੇਸ਼ਾਂ ਵਿਚ ਪਾਏ ਜਾ ਚੁੱਕੇ ਹਨ। ਵਿਗਿਆਨੀ ਮੰਕੀਪਾਕਸ ਦੇ ਇਕ ਵਾਇਰਸ ਨੂੰ ਹਾਈਪਰ ਮਿਊਟੇਟਿਡ ਦੱਸ ਰਹੇ ਹਨ। ਜ਼ਿਆਦਾ ਮਿਊਟੇਸ਼ਨ ਕਾਰਨ ਹੀ ਇਹ ਆਸਾਨੀ ਨਾਲ ਇਨਸਾਨਾਂ ਵਿਚਾਲੇ ਫੈਲ ਰਿਹਾ ਹੈ। ਵਾਇਰਸ ਦੇ ਕ੍ਰੱਮਵਿਕਾਸ ਦਾ ਅਧਿਐਨ ਕਰ ਰਹੇ ਪੁਰਤਗਾਲੀ ਵਾਇਰੋਲਾਜਿਸਟ ਮੁਤਾਬਕ ਮੌਜੂਦਾ ਵਾਇਰਸ ਬ੍ਰਿਟੇਨ ਵਿਚ ਚਾਰ ਸਾਲ ਪਹਿਲਾਂ ਪਾਏ ਗਏ ਵਾਇਰਸ ਨਾਲ ਮਿਲਦਾ-ਜੁਲਦਾ ਹੈ। ਨਵੇਂ ਸੈਂਪਲ ਇਹ ਦੱਸ ਰਹੇ ਹਨ ਕਿ ਉਸ ਵਾਇਰਸ ਵਿਚ 50 ਤੋਂ ਜ਼ਿਆਦਾ ਮਿਊਟੇਸ਼ਨ ਇਸ ਨਵੇਂ ਸਟ੍ਰੇਨ ਵਿਚ ਦਿਖਾਈ ਦੇ ਰਹੇ ਹਨ। ਇਹ ਕ੍ਰੱਮਵਿਕਾਸ ਵਿਚ ਵੱਡਾ ਉਛਾਲ ਹੈ। ਇਸ ਤੋਂ ਪਹਿਲਾਂ ਅਜਿਹਾ ਉਛਾਲ ਸਿਰਫ਼ ਓਮੀਕ੍ਰੋਨ ਵਿਚ ਦੇਖਿਆ ਗਿਆ ਹੈ। ਮੰਕੀਪਾਕਸ ਦਾ ਇਹ ਇਕ ਹਾਈਪ ਮਿਊਟੇਟਿਡ ਵਾਇਰਸ ਹੈ। ਲਿਸਬਨ ਸਥਿਤ ਪੁਰਤਗਾਲ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਦੇ ਮਾਹਿਰਾਂ ਦੀ ਟੀਮ ਨੇ ਇਸ ਵਾਇਰਸ ਦੇ 9 ਜੀਨੋਮ ਦਾ ਅਧਿਐਨ ਕੀਤਾ ਹੈ।     (ਏਜੰਸੀ)