ਯੂਕਰੇਨ ਅਪਣੀ ਜ਼ਮੀਨ ਨਹੀਂ ਛੱਡੇਗਾ: ਜ਼ੇਲੇਂਸਕੀ

ਏਜੰਸੀ

ਖ਼ਬਰਾਂ, ਪੰਜਾਬ

ਯੂਕਰੇਨ ਅਪਣੀ ਜ਼ਮੀਨ ਨਹੀਂ ਛੱਡੇਗਾ: ਜ਼ੇਲੇਂਸਕੀ

image

ਦਾਵੋਸ, 25 ਮਈ : ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਦੇਸ਼ ਰੂਸ ਦੇ ਯੁੱਧ ਨੂੰ ਖ਼ਤਮ ਕਰਨ ਲਈ ਆਪਣੀ ਜ਼ਮੀਨ ਨਹੀਂ ਛੱਡੇਗਾ। ਦਾਵੋਸ ਵਿਚ ਵਿਸ਼ਵ ਆਰਥਿਕ ਫੋਰਮ (ਡਬਲਯੂ.ਈ.ਐਫ਼.) ਦੀ ਮੀਟਿੰਗ ਦੌਰਾਨ ਵੀਡੀਉ ਲਿੰਕ ਰਾਹੀਂ ਇਕ ਯੂਕ੍ਰਨੀਅਨ ਬ੍ਰੇਕਫਾਸਟ ਵਿਚ ਸ਼ਾਮਲ ਹੋਏ ਜ਼ੇਲੇਂਸਕੀ ਨੇ ਕਿਹਾ ਕਿ ਉਹ ਇਹ ਬਿਲਕੁਲ ਨਹੀਂ ਮੰਨਦੇ ਹਨ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਪੂਰੀ ਤਰ੍ਹਾਂ ਸਮਝ ਰਹੇ ਹਨ ਕਿ ਯੂਕ੍ਰੇਨ ਵਿਚ ਕੀ ਹੋ ਰਿਹਾ ਹੈ। ‘ਸੀ.ਐਨ.ਐਨ. ਦੇ ਫ਼ਰੀਦ ਜ਼ਕਾਰੀਆ ਨੇ ਸਵਾਲ ਕੀਤਾ ਕਿ ਕੀ ਸੰਘਰਸ਼ ਨੂੰ ਖ਼ਤਮ ਕਰਨ ਲਈ ਗੱਲਬਾਤ ਸੰਭਵ ਹੈ, ਇਸ ਦੇ ਜਵਾਬ ਵਿਚ ਜ਼ੇਲੇਂਸਕੀ ਨੇ ਇਕ ਦੁਭਾਸ਼ੀਏ ਰਾਹੀਂ ਕਿਹਾ, ‘ਯੂਕਰੇਨ ਆਪਣੀ ਜ਼ਮੀਨ ਨਹੀਂ ਛੱਡੇਗਾ। ਅਸੀਂ ਆਪਣੇ ਦੇਸ਼ ’ਚ, ਆਪਣੀ ਜ਼ਮੀਨ ’ਤੇ ਲੜ ਰਹੇ ਹਾਂ।’ ਉਨ੍ਹਾਂ ਕਿਹਾ, ਇਹ ਕਿਸੇ ਵਿਰੁਧ ਨਹੀਂ, ਸਗੋਂ ਸਾਡੀ ਮਾਤ ਭੂਮੀ, ਸਾਡੀ ਆਜ਼ਾਦੀ ਅਤੇ ਸਾਡੇ ਭਵਿੱਖ ਲਈ ਜੰਗ ਹੈ।’ ਕੂਟਨੀਤਕ ਗੱਲਬਾਤ ਦੇ ਪਹਿਲੇ ਕਦਮ ਵਜੋਂ, ਜ਼ੇਲੇਂਸਕੀ ਨੇ ਕਿਹਾ ਕਿ ਰੂਸ ਨੂੰ ਗੱਲਬਾਤ ਵਿਚ ਸ਼ਾਮਲ ਹੋਣ ਦੀ ਆਪਣੀ ਇੱਛਾ ਦਿਖਾਉਣ ਦੀ ਜ਼ਰੂਰਤ ਹੋਵੇਗੀ ਅਤੇ ਰੂਸ ਨੂੰ 24 ਫ਼ਰਵਰੀ ਨੂੰ ਹਮਲੇ ਦੇ ਦਿਨ ਤੋਂ ਪਹਿਲਾਂ ਦੀ ਸਥਿਤੀ ਵਿਚ ਆਪਣੀਆਂ ਫੌਜਾਂ ਅਤੇ ਹਥਿਆਰ ਵਾਪਸ ਬੁਲਾਉਣ ਲਈ ਕਦਮ ਚੁੱਕਣੇ ਚਾਹੀਦੇ ਹਨ।     (ਏਜੰਸੀ)