ਲੁਧਿਆਣਾ: ਲੁਧਿਆਣਾ ਜ਼ਿਲ੍ਹੇ ਦੇ ਜਗਰਾਉਂ ਨੇੜੇ ਸੜਕ ਹਾਦਸੇ ਵਿਚ ਇਕ ਬਾਈਕ ਸਵਾਰ ਦੀ ਮੌਤ ਹੋ ਗਈ। ਹਨੇਰਾ ਹੋਣ ਕਾਰਨ ਬਾਈਕ ਸਵਾਰ ਵਿਅਕਤੀ ਬੇਸਹਾਰਾ ਗਾਂ ਨਾਲ ਟਕਰਾ ਗਿਆ। ਬਾਈਕ ਦਾ ਸੰਤੁਲਨ ਵਿਗੜਨ ਕਾਰਨ ਉਸ ਦਾ ਸਿਰ ਜ਼ਮੀਨ ਨਾਲ ਟਕਰਾ ਗਿਆ। ਦਸਿਆ ਜਾ ਰਿਹਾ ਹੈ ਕਿ ਇਸ ਹਾਦਸੇ 'ਚ ਗਾਂ ਦੀ ਵੀ ਮੌਤ ਹੋ ਗਈ।
ਇਹ ਵੀ ਪੜ੍ਹੋ: ਪੰਜਾਬ ਪੁਲਿਸ ਵਲੋਂ ਗੈਂਗਵਾਰ ਵਿਚ ਸ਼ਾਮਲ ਅਪਰਾਧਿਕ ਗਿਰੋਹ ਦਾ ਪਰਦਾਫਾਸ਼; ਪਿਸਤੌਲ ਸਮੇਤ ਇਕ ਗ੍ਰਿਫ਼ਤਾਰ
ਮ੍ਰਿਤਕ ਨੌਜਵਾਨ ਦੀ ਪਛਾਣ ਜਗਤਾਰ ਸਿੰਘ ਵਾਸੀ ਮੋਗੀ ਪਿੰਡ ਦੌਲਤਪੁਰਾ ਵਜੋਂ ਹੋਈ ਹੈ। ਮ੍ਰਿਤਕ ਜਗਤਾਰ ਸਿੰਘ ਜਗਰਾਉਂ ਵਿਚ ਟਾਈਲਾਂ ਦੇ ਠੇਕੇਦਾਰ ਦਾ ਕੰਮ ਕਰਦਾ ਸੀ। ਉਹ ਕੰਮ ਖ਼ਤਮ ਕਰਕੇ ਵਾਪਸ ਘਰ ਜਾ ਰਿਹਾ ਸੀ। ਉਸ ਦੇ ਨਾਲ ਦੋ ਹੋਰ ਵਿਅਕਤੀ ਵੀ ਸਨ ਜਿਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ।
ਇਹ ਵੀ ਪੜ੍ਹੋ: 29 ਜੂਨ ਨੂੰ ਰਿਲੀਜ਼ ਹੋਵੇਗੀ ਫ਼ਿਲਮ Carry On Jatta 3, ਦਰਸ਼ਕ ਕਰ ਰਹੇ ਬੇਸਬਰੀ ਨਾਲ ਇੰਤਜ਼ਾਰ
ਖੂਨ ਨਾਲ ਲੱਥਪੱਥ ਜਗਤਾਰ ਸਿੰਘ ਨੂੰ ਸਿਵਲ ਹਸਪਤਾਲ ਜਗਰਾਉਂ ਲਿਜਾਇਆ ਗਿਆ। ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਡੀਐਮਸੀ ਹਸਪਤਾਲ ਰੈਫ਼ਰ ਕਰ ਦਿਤਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਜਗਤਾਰ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿਤੀ ਗਈ ਹੈ। ਪ੍ਰਵਾਰਕ ਮੈਂਬਰਾਂ ਅਨੁਸਾਰ ਪ੍ਰਸ਼ਾਸਨ ਵਲੋਂ ਬੇਸਹਾਰਾ ਪਸ਼ੂਆਂ ਦੀ ਸਾਂਭ-ਸੰਭਾਲ ਸਹੀ ਢੰਗ ਨਾਲ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਅੱਜ ਉਨ੍ਹਾਂ ਦੇ ਘਰ ਦਾ ਚਿਰਾਗ ਬੁਝ ਗਿਆ।