ਅਜਨਾਲਾ 'ਚ ਚੋਰਾਂ ਨੇ ਗੁਰੂ ਘਰ ਨੂੰ ਬਣਾਇਆ ਨਿਸ਼ਾਨਾ, ਗੋਲਕ ਨਾ ਟੁੱਟਣ 'ਤੇ LCD ਲੈ ਕੇ ਹੋਏ ਫਰਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੱਠ ਤਾਲੇ ਲੱਗੇ ਹੋਣ ਕਾਰਨ ਗੋਲਕ 'ਚੋਂ ਹੋਣ ਤੋਂ ਰਿਹਾ ਬਚਾਅ

photo

 

ਅਜਨਾਲਾ : ਸੂਬੇ 'ਚ ਵਧ ਰਹੇ ਅਪਰਾਧਾਂ ਨੇ ਆਮ ਨਾਗਰਿਕ ਦੀ ਚਿੰਤਾ ਵਧਾ ਦਿਤੀ ਹੈ ਅਤੇ ਜੇਕਰ ਇਹ ਅਪਰਾਧ ਗੁਰੂਘਰ 'ਚ ਹੁੰਦੇ ਹਨ ਤਾਂ ਇਹ ਹੋਰ ਵੀ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ। ਇਹ ਮਾਮਲਾ ਅਜਨਾਲਾ ਦੇ ਪਿੰਡ ਰਿਆੜ ਦਾ ਹੈ ਜਿਥੇ ਬੀਤੀ ਰਾਤ ਦੋ ਚੋਰ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋਏ।

 ਇਹ ਵੀ ਪੜ੍ਹੋ: 29 ਜੂਨ ਨੂੰ ਰਿਲੀਜ਼ ਹੋਵੇਗੀ ਫ਼ਿਲਮ Carry On Jatta 3, ਦਰਸ਼ਕ ਕਰ ਰਹੇ ਬੇਸਬਰੀ ਨਾਲ ਇੰਤਜ਼ਾਰ

ਕਰੀਬ ਇਕ ਘੰਟੇ ਤੱਕ ਉਨ੍ਹਾਂ ਗੋਲਕ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਪਰ ਪ੍ਰਬੰਧਕਾਂ ਨੇ ਗੋਲਕ ਦੇ ਕਰੀਬ ਅੱਠ ਤਾਲੇ ਲਗਾਏ ਸਨ, ਜਿਸ ਕਾਰਨ ਚੋਰ ਆਪਣੇ ਮਨਸੂਬੇ ਵਿਚ ਕਾਮਯਾਬ ਨਾ ਹੋ ਸਕੇ। ਜਿਸ ਤੋਂ ਬਾਅਦ ਚੋਰਾਂ ਨੇ ਗੁਰੂਘਰ 'ਚ ਲਗਾਈ ਐੱਲ.ਸੀ.ਡੀ. ਲੈ ਕੇ ਫਰਾਰ ਹੋ ਗਏ। ਇਹ ਸਾਰੀ ਘਟਨਾ ਮੌਕੇ 'ਤੇ ਲੱਗੇ ਸੀਸੀਟੀਵੀ 'ਚ ਕੈਦ ਹੋ ਗਈ।

 ਇਹ ਵੀ ਪੜ੍ਹੋ: ਕਾਰ ਤੇ ਮੋਟਰਸਾਈਕਲ ਦੀ ਆਪਸ 'ਚ ਹੋਈ ਭਿਆਨਕ ਟੱਕਰ, ਪਤੀ-ਪਤਨੀ ਦੀ ਹੋਈ ਮੌਤ  

ਪਿੰਡ ਦੇ ਵਸਨੀਕ ਕਰਮਜੀਤ ਸਿੰਘ ਗੋਲਡੀ ਅਤੇ ਸਲਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਘਟਨਾ ਨੂੰ ਨਸ਼ੇੜੀਆਂ ਨੇ ਅੰਜਾਮ ਦਿਤਾ ਹੈ ਜੋ ਨਸ਼ੇ ਲਈ ਕੁਝ ਵੀ ਕਰ ਸਕਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਚੋਰੀ ਕਰਨ ਸਮੇਂ ਚੋਰਾਂ ਨੇ ਆਪਣੇ ਮੋਬਾਈਲਾਂ ਤੋਂ ਲਾਈਟ ਜਗਾਈ ਸੀ। ਲੋਕਾਂ ਨੇ ਚੋਰਾਂ ਖਿਲਾਫ਼ ਸਖ਼ਤ ਕਾਰਵਾਈ ਦੀ ਕੰਮ ਕੀਤੀ ਹੈ। ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।